ਪੀਟੀਸੀ ਪੰਜਾਬੀ ਗੋਲਡ ਨੂੰ ਹੁਣ ਡਿੱਸ਼ ਟੀਵੀ ਅਤੇ ਡੀ 2 ਐੱਚ  ‘ਤੇ ਵੇਖੋ ਅਤੇ ਮਾਣੋ ਵੱਖ-ਵੱਖ ਪ੍ਰੋਗਰਾਮਾਂ ਦਾ ਅਨੰਦ

By  Shaminder July 21st 2020 05:09 PM -- Updated: July 22nd 2020 05:17 PM

ਪੀਟੀਸੀ ਪੰਜਾਬੀ ਗੋਲਡ ਚੈਨਲ ਨੂੰ ਹੁਣ ਤੁਸੀਂ  ਡੀਟੀਐੱਚ ਅਤੇ ਡਿੱਸ਼ ਟੀਵੀ ‘ਤੇ ਵੀ ਵੇਖ ਸਕਦੇ ਹੋ । ਪੀਟੀਸੀ ਪੰਜਾਬੀ ਗੋਲਡ ‘ਤੇ ਤੁਸੀਂ ਨਵੀਆਂ ਤੋਂ ਨਵੀਆਂ ਪੰਜਾਬੀ ਫ਼ਿਲਮਾਂ, ਡਿਜ਼ੀਟਲ ਫ਼ਿਲਮਾਂ 24 ਘੰਟੇ ਵੇਖ ਸਕਦੇ ਹੋ । 30 ਤੋਂ ਜੁਲਾਈ ਤੁਸੀਂ ਡੀ 2 ਐੱਚ  ਤੇ ਚੈਨਲ ਨੰਬਰ -783 ਅਤੇ ਡਿੱਸ਼ ਟੀਵੀ ‘ਤੇ ਚੈਨਲ ਨੰਬਰ -1184 ‘ਤੇ ਪੀਟੀਸੀ ਪੰਜਾਬੀ ਗੋਲਡ ਉਪਲਬਧ ਹੋਵੇਗਾ । ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਕੇਬਲ ਆਪ੍ਰੇਟਰ ਦੇ ਨਾਲ ਸੰਪਰਕ ਕਰ ਸਕਦੇ ਹੋ ।

https://www.instagram.com/p/CC25I3Rh4I3/

ਦੱਸ ਦਈਏ ਕਿ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਲੈ ਕੇ ਆਉਂਦਾ ਰਿਹਾ ਹੈ ਅਤੇ ਲਾਕ ਡਾਊਨ ਦੌਰਾਨ ਵੀ ਨਵੇਂ-ਨਵੇਂ ਸ਼ੋਅ ਪ੍ਰਸਾਰਿਤ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ ਹੈ ਅਤੇ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਤੱਕ ਵੱਖ ਵੱਖ ਪਲੇਟਫਾਰਮ ਦੇ ਜ਼ਰੀਏ ਪਹੁੰਚ ਰਿਹਾ ਹੈ । ਤੁਸੀਂ ਵੀ ਆਪਣੇ ਮਨੋਰੰਜਨ ਨੂੰ ਰੱਖਣਾ ਚਾਹੁੰਦੇ ਹੋ ਬਰਕਰਾਰ ਅਤੇ ਪੀਟੀਸੀ ਪੰਜਾਬੀ ਗੋਲਡ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਮਾਨਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੇ ਆਪ੍ਰੇਟਰ ਦੇ ਨਾਲ ਸੰਪਰਕ ਕਰਕੇ ਡਿੱਸ਼ ਟੀਵੀ ਅਤੇ ਡੀ 2 ਐੱਚ  ‘ਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਵੇਖ ਸਕਦੇ ਹੋ ।

Related Post