ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਦਿੱਤਾ ਵੱਡਾ ਤੋਹਫ਼ਾ ਹੁਣ 'ਪੀਟੀਸੀ ਪਲੇਅ' ਐਪ ਦਾ ਮਜ਼ਾ ਲਵੋ ਸਿਰਫ਼ 99 ਰੁਪਏ 'ਚ
Rupinder Kaler
June 26th 2019 12:32 PM --
Updated:
June 28th 2019 11:24 AM
ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵਾਂ ਤੋਹਫ਼ਾ ਲੈ ਕੇ ਆਇਆ ਹੈ, ਹੁਣ ਤੁਸੀਂ 'ਪੀਟੀਸੀ ਪਲੇਅ' ਐਪ ਦਾ ਮਜ਼ਾ ਸਿਰਫ਼ 99 ਰੁਪਏ ਦੇ ਕੇ ਪੂਰਾ ਮਹੀਨਾ ਲੈ ਸਕਦੇ ਹੋ । 99 ਰੁਪਏ ਵਿੱਚ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਮੇਤ ਭਾਰਤ ਦੇ ਵੱਖ-ਵੱਖ ਗੁਰਦੁਅਰਾ ਸਾਹਿਬ ਵਿੱਚ ਹੋਣ ਵਾਲੀ ਗੁਰਬਾਣੀ ਦੇ ਪਾਠ ਦੇ ਸਿੱਧੇ ਪ੍ਰਸਾਰਣ ਦਾ ਅਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਨਵੇਂ ਪੰਜਾਬੀ ਗਾਣੇ, ਪੰਜਾਬੀ ਫ਼ਿਲਮਾਂ, ਪੰਜਾਬੀ ਵੈੱਬ ਸੀਰੀਜ਼, ਲਾਈਵ ਅਵਾਰਡ ਸ਼ੋਅ, ਰਿਆਲਟੀ ਸ਼ੋਅ, ਪੰਜਾਬੀ ਵਿਰਸੇ ਨਾਲ ਸਬੰਧਤ ਪ੍ਰੋਗਰਾਮ, ਪੰਜਾਬੀ ਟੈਲੀ ਫ਼ਿਲਮਾਂ, ਬੱਚਿਆਂ ਦੇ ਸਪੈਸ਼ਲ ਪ੍ਰੋਗਰਾਮਾਂ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਵਿੱਚ ਪੰਜਾਬ ਤੇ ਦੇਸ਼ ਦੁਨੀਆਂ ਦੀ ਹਰ ਖ਼ਬਰ ਆਪਣੇ ਮੋਬਾਈਲ ਫੋਨ 'ਤੇ ਦੇਖ ਸਕਦੇ ਹੋ ।