'ਫੋਰ ਬਾਈ ਫੋਰ' ਗੱਭਰੂ ਰਵਿੰਦਰ ਗਰੇਵਾਲ  ਆ ਰਿਹਾ ਹੈ ਧੁੰਮਾਂ ਪਾਉਣ 

By  Shaminder October 6th 2018 12:43 PM

ਰਵਿੰਦਰ ਗਰੇਵਾਲ ਇਸ ਵਾਰ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ।ਇਸ ਵਾਰ ਉਹ ਲੈ ਕੇ ਆਏ ਨੇ 'ਫੋਰ ਬਾਈ ਫੋਰ' ਜੀ ਹਾਂ ਇੱਥੇ ਅਸੀਂ ਕਿਸੇ ਮਸ਼ੀਨਰੀ ਦੀ ਗੱਲ ਨਹੀਂ ਕਰ ਰਹੇ ਬਲਕਿ ਅਸੀਂ ਗੱਲ ਕਰ ਰਹੇ ਹਾਂ ਕੁੰਡੀਆਂ ਮੁੱਛਾਂ ,ਤੁਰਲੇ ਵਾਲੀ ਪੱਗ ਅਤੇ ਚਾਦਰੇ ਵਾਲੇ ਸੁਨੱਖੇ ਜਿਹੇ ਗੱਭਰੂ ਦੀ । ਜੋ ਆਪਣੇ ਇਸ ਨਵੇਂ ਗੀਤ ਰਾਹੀਂ ਧੁੰਮਾਂ ਪਾਉਣ ਦੀ ਤਿਆਰੀ 'ਚ ਹਨ ਅਤੇ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਅੱਠ ਅਕਤੂਬਰ ਨੂੰ ।

ਹੋਰ ਵੇਖੋ : ਰਵਿੰਦਰ ਗਰੇਵਾਲ ਜਲਦ ਨਵੇਂ ਗੀਤ ਨਾਲ ਹੋਣਗੇ ਹਾਜ਼ਰ

https://www.instagram.com/p/Bolq5aQH9gS/?taken-by=ptc.network

ਇਸ ਗੀਤ ਦਾ ਪ੍ਰੀਮੀਅਰ ਤੁਸੀਂ ਅੱਠ ਅਕਤੂਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ ਅੱਠ ਅਕਤੂਬਰ ਨੂੰ ਸਵੇਰੇ ਗਿਆਰਾਂ ਵਜੇ ਤੋਂ ਵੇਖ ਸਕਦੇ ਹੋ । ਰਵਿੰਦਰ ਗਰੇਵਾਲ ਇਸ ਵਾਰ ਆਪਣੇ ਸਰੋਤਿਆਂ ਲਈ ਕੀ ਨਵਾਂ ਲੈ ਕੇ ਆ ਰਹੇ ਨੇ ਇਹ ਵੇਖਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅੱਠ ਅਕਤੂਬਰ ਦਾ ।

ਪਰ ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਰਵਿੰਦਰ ਗਰੇਵਾਲ ਆਪਣੇ ਇਸ ਗੀਤ 'ਚ ਟੌਹਰੀ ਗੱਭਰੂ ਨੂੰ ਆਪਣੇ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕਰਨਗੇ । ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ਦਾ ਗੀਤ 'ਡਾਲਰ' ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਰਵਿੰਦਰ ਗਰੇਵਾਲ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।

Related Post