ਮੋਹਾਲੀ 'ਚ ਲੱਗਿਆ ਗਲੈਮਰ ਦਾ ਤੜਕਾ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ

By  Rupinder Kaler December 8th 2018 04:38 PM -- Updated: December 8th 2018 04:46 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ।ਪੰਜਾਬ ਦੇ ਟੋਪ ਦੇ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ । ਪੀਟੀਸੀ ਦੇ ਵਿਹੜੇ 'ਚ ਇਸ ਸ਼ਾਮ ਨੁੰ ਹੋਰ ਵੀ ਰੰਗੀਨ ਬਣਾਉਣ ਲਈ ਸੈਲੀਬਰੇਟੀਜ਼ ਦੀ ਪਰਫਾਰਮੈਂਸ ਚੱਲ ਰਹੀ ਹੈ । ਮੋਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ 'ਚ ਹਰ ਥਾਂ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ।

ਪੀਟੀਸੀ ਨੈਟਵਰਕ ਦੇ  ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਹਨ ।ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾ ਰਹੇ ਹਨ  । ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ ਦੇ ਰਹੇ ਹਨ ।

https://www.instagram.com/p/BrH75Gon0N5/

ਇਸ ਸਭ ਨੂੰ ਦੇਖਦੇ ਹੋਏ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ । ਮਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ ਰੈੱਡ ਕਾਰਪੈਟ ਵਿੱਛ ਗਿਆ ਹੈ । ਸੰਗੀਤ ਜਗਤ ਦੀਆਂ ਕਈ ਹਸਤੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

 

Related Post