ਸ਼ਾਹਰੁਖ ਖ਼ਾਨ ਦੇ ਵੱਲੋਂ ਨਿਭਾਏ ‘ਲੱਲੀ’ ਦੇ ਕਿਰਦਾਰ ਨੂੰ ਵੇਖ ਭਾਰਤੀ ਸਿੰਘ ਹੋਈ ਭਾਵੁਕ, ਵੇਖੋ ਵੀਡੀਓ

ਭਾਰਤੀ ਸਿੰਘ ਦੇ ਵੱਲੋਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਲਾਫਟਰ ਚੈਲੇਂਜ ‘ਚ ਪਰਫਾਰਮ ਕਰਨ ਦੇ ਦੌਰਾਨ ‘ਲੱਲੀ’ ਦੇ ਇੱਕ ਕਿਰਦਾਰ ਨੂੰ ਕ੍ਰਿਏਟ ਕਰਕੇ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਈਆਂ ਸਨ। ਇਸੇ ਕਿਰਦਾਰ ਨੂੰ ਸ਼ਾਹਰੁਖ ਖ਼ਾਨ ਨੇ ਕਪਿਲ ਸ਼ਰਮਾ ਦੇ ਸ਼ੋਅ ‘ਚ ਨਿਭਾਇਆ ।

By  Shaminder February 20th 2023 06:03 PM

 ਜੇਕਰ ਤੁਸੀਂ ਕਪਿਲ ਸ਼ਰਮਾ (Kapil Sharma)ਦੇ ਫੈਨ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਸਦੇ ਸ਼ੋਅ 'ਤੇ ਫ਼ਿਲਮੀ ਸਿਤਾਰਿਆਂ ਤੋਂ ਇਲਾਵਾ ਹੋਰ ਕਈ ਮਸ਼ਹੂਰ ਹਸਤੀਆਂ ਆਉਂਦੀਆਂ ਹਨ। 2016  ਵਿੱਚ ਉਸਦੇ ਸ਼ੋਅ 'ਤੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ(Shahrukh khan) ਅਤੇ ਹੋਰ ਕਈ ਫ਼ਿਲਮੀ ਸਿਤਾਰੇ ਆਏ ਸਨ ਜਿਸਦਾ ਇੱਕ ਵੀਡੀਓ ਇੰਟਰਨੈਟ 'ਤੇ ਬੜੀ ਤੇਜ਼ੀ ਨਾਲ  ਵਾਇਰਲ ਹੋ ਰਿਹਾ ਹੈ। 

ਹੋਰ ਪੜ੍ਹੋ  :  ਅਫਸਾਨਾ ਖ਼ਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ

  ਭਾਰਤੀ ਨੇ ‘ਲੱਲੀ’ ਦੇ ਕਿਰਦਾਰ ਨਾਲ ਖੱਟਿਆ ਸੀ ਨਾਮਣਾ 

 ਭਾਰਤੀ ਸਿੰਘ ਦੇ ਵੱਲੋਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਲਾਫਟਰ ਚੈਲੇਂਜ ‘ਚ ਪਰਫਾਰਮ ਕਰਨ ਦੇ ਦੌਰਾਨ ‘ਲੱਲੀ’ ਦੇ ਇੱਕ ਕਿਰਦਾਰ ਨੂੰ ਕ੍ਰਿਏਟ ਕਰਕੇ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਈਆਂ ਸਨ। ਇਸੇ ਕਿਰਦਾਰ ਨੂੰ ਸ਼ਾਹਰੁਖ ਖ਼ਾਨ  ਨੇ ਕਪਿਲ ਸ਼ਰਮਾ ਦੇ ਸ਼ੋਅ ‘ਚ ਨਿਭਾਇਆ । ਜਿਸ ਨੂੰ ਵੇਖ ਕੇ ਭਾਰਤੀ ਸਿੰਘ ਦੀਆਂ ਅੱਖਾਂ ਭਰ ਆਈਆਂ ਸਨ । ਦਰਸ਼ਕਾਂ ਨੂੰ ਵੀ  ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਲੋਕ ਇਸਨੂੰ ਸ਼ੇਅਰ ਕਰ ਰਹੇ ਹਨ। 


 ਸ਼ਾਹਰੁਖ ਨੂੰ ‘ਲੱਲੀ’ ਦੇ ਰੂਪ ‘ਚ ਵੇਖ ਭਾਰਤੀ ਹੋਈ ਭਾਵੁਕ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਗ ਖਾਨ ਨੇ ‘ਲੱਲੀ’ ਵਾਂਗ ਕੱਪੜੇ ਪਹਿਨੇ ਹੋਏ ਹਨ ਅਤੇ ਨਾਲ ਹੀ ਇੱਕ ਬੌਬ ਕੱਟ ਵਾਲੀ ਵਿੱਗ ਵੀ ਪਹਿਨੀ ਹੋਈ ਹੈ ਜਿਸ ਨਾਲ ਉਹ ਪੂਰਾ ਲੱਲੀ ਹੀ ਲੱਗ ਰਹੇ ਹਨ। ਉਹਨਾਂ ਦੇ ਨਾਲ ਭਾਰਤੀ ਸਿੰਘ ਵੀ ਹੈ ਜੋ ਸ਼ਾਹਰੁਖ ਖਾਨ ਨੂੰ ‘ਲੱਲੀ’ ਵਾਂਗ ਕਰਨ ਲਈ ਕਹਿ ਰਹੀ ਹੈ ਅਤੇ ਕਿੰਗ ਖਾਨ ਓਵੇਂ ਹੀ ਕਰ ਰਹੇ ਹਨ। ਇਸ ਦ੍ਰਿਸ਼ ਨੂੰ ਸ਼ੋਅ ਵਿੱਚ ਬਹੁਤ ਲੋਕਾਂ ਨੇ ਮਜ਼ੇ ਨਾਲ ਦੇਖਿਆ। ਪਰ ਭਾਰਤੀ ਸਿੰਘ ਇਸ ਨਾਲ ਬਹੁਤ ਭਾਵੁਕ ਹੋ ਗਈ ਅਤੇ ਉਸਨੇ ਸ਼ਾਹਰੁਖ ਖਾਨ ਦਾ ਹੱਥ ਚੁੰਮ ਕੇ ਧੰਨਵਾਦ ਕੀਤਾ। ਖਾਨ ਨੇ ਜਦੋਂ ਆਪਣੇ ਪਹਿਰਾਵੇ ਵੱਲ ਦੇਖਿਆ ਤਾਂ ਕਿਹਾ ਕਿ ਪਹਿਲਾਂ ਹੀ ਲੋਕ ਮੈਨੂੰ ਮਾਚੋ ਮੈਨ ਨਹੀਂ ਸਮਝਦੇ, ਹੁਣ ਅਜਿਹੇ ਕੱਪੜਿਆਂ ਨਾਲ ਜੋ ਥੋੜ੍ਹੀ ਬਹੁਤੀ  ਇਮੇਜ ਬਚੀ ਸੀ, ਉਹ ਵੀ ਖਤਮ ਹੋ ਜਾਵੇਗੀ। 


ਇਸ ਤੋਂ ਬਾਅਦ ਭਾਰਤੀ ਸਿੰਘ ਨੇ ਆਪ ਸ਼ਾਹਰੁਖ ਖਾਨ ਦੀ ਵਿੱਗ ਉਤਾਰ ਕੇ ਕਿਹਾ ਕਿ ਇਹ ਉਸ ਵੱਲੋਂ ਨਿਭਾਇਆ ਪਹਿਲਾ ਕਿਰਦਾਰ ਸੀ, ਪਰ ਇਸਨੂੰ ਬਹੁਤੀ ਪਛਾਣ ਨਹੀਂ ਮਿਲੀ ਪਰ ਸ਼ਾਹਰੁਖ ਨੇ ਇਸਨੂੰ ਹਿੱਟ ਕਰ ਦਿੱਤਾ ਹੈ। ਉਹ ਇੰਨੀ ਭਾਵੁਕ ਹੋ ਗਈ ਕਿ ਪਿੱਛੇ ਮੁੜ ਕੇ ਰੋਣ ਲੱਗ ਪਈ। ਉਸਨੇ ਸ਼ਾਹਰੁਖ ਨੂੰ ਜੱਫੀ ਪਾ ਕੇ ਉਸਦਾ ਇਸ ਲਈ ਧੰਨਵਾਦ ਕੀਤਾ। ਇਸ ਸ਼ੋਅ ਵਿੱਚ ਕਈ ਹੋਰ ਮਸ਼ਹੂਰ ਹਸਤੀਆਂ ਪੂਜਾ ਬੈਨਰਜੀ, ਸ਼ਰੂਤੀ ਸੇਠ, ਅਨੀਤਾ ਹਸਨੰਦਾਨੀ ਮੌਜੂਦ ਸਨ ।

View this post on Instagram

A post shared by wine and grapes ???? (@sh_editts)







Related Post