Rakhi Sawant: ਰਾਖੀ ਸਾਵੰਤ ਦੇ ਸਮਰਥਨ 'ਚ ਆਈ ਕਸ਼ਮੀਰਾ ਸ਼ਾਹ, ਕਿਹਾ- 'ਆਦਿਲ ਦਾ ਬੈਂਡ ਵਜਾ ਦਵਾਂਗੀ...'

ਰਾਖੀ ਸਾਵੰਤ ਕਾਫੀ ਸਮੇਂ ਤੋਂ ਆਦਿਲ ਖ਼ਾਨ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਹੁਣ ਅਦਾਕਾਰਾ ਕਸ਼ਮੀਰ ਸ਼ਾਹ ਵੀ ਰਾਖੀ ਦੇ ਸਮਰਥਨ 'ਚ ਬੋਲਦੀ ਨਜ਼ਰ ਆ ਰਹੀ ਹੈ।

By  Pushp Raj February 26th 2023 05:46 PM

Kashmera Shah support Rakhi Sawant: ਡਰਾਮਾ ਕੁਈਨ ਕਹੀ ਜਾਣ ਵਾਲੀ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ ਪਿਛਲੇ ਕੁਝ ਸਮੇਂ ਤੋਂ ਉਥਲ-ਪੁਥਲ 'ਚ ਹੈ। ਉਸ ਨੇ ਆਪਣੇ ਪਤੀ ਆਦਿਲ ਖਾਨ 'ਤੇ ਧੋਖਾਧੜੀ ਅਤੇ ਘਰੇਲੂ ਹਿੰਸਾ ਵਰਗੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਆਦਿਲ ਫਿਲਹਾਲ ਪੁਲਿਸ ਹਿਰਾਸਤ 'ਚ ਹੈ। ਰਾਖੀ ਅਤੇ ਆਦਿਲ ਦਾ ਇਹ ਮਾਮਲਾ ਕਾਫੀ ਸੁਰਖੀਆਂ 'ਚ ਚੱਲ ਰਿਹਾ ਹੈ।


ਹੁਣ ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਅਤੇ ਅਦਾਕਾਰਾ ਕਸ਼ਮੀਰੀ ਸ਼ਾਹ ਇਸ ਮਾਮਲੇ ਨੂੰ ਲੈ ਕੇ ਰਾਖੀ ਸਾਵੰਤ ਦੇ ਸਮਰਥਨ 'ਚ ਸਾਹਮਣੇ ਆਈ ਹੈ। ਵਾਇਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਕਸ਼ਮੀਰਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰਾਖੀ ਦੇ ਸਮਰਥਨ 'ਚ ਬੋਲਦੀ ਨਜ਼ਰ ਆ ਰਹੀ ਹੈ।

ਕਸ਼ਮੀਰਾ ਸ਼ਾਹ ਨੇ ਕਿਹਾ ਆਦਿਲ ਦਾ ਬੈਂਡ ਵਜਾ ਦਵਾਂਗੀ

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਸ਼ਮੀਰਾ ਸ਼ਾਹ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਨਾਲ ਪਾਪਰਾਜ਼ੀ ਦੇ ਵਿਚਕਾਰ ਨਜ਼ਰ ਆ ਰਹੀ ਹੈ। ਕਸ਼ਮੀਰਾ ਕੈਮਰੇ 'ਤੇ ਆਦਿਲ ਨੂੰ ਪੰਚ ਦਿਖਾ ਰਹੀ ਹੈ। ਫਿਰ ਉਹ ਆਪਣੀ ਕਾਰ ਵਿੱਚ ਬੈਠ ਕੇ ਕਹਿੰਦੀ ਹੈ, "ਮੈਂ ਰਾਖੀ ਨਾਲ ਖੜ੍ਹੀ ਹਾਂ, ਆਦਿਲ ਦਾ ਬੈਂਡ ਵਜਾ ਦਵਾਂਗੀ।" 

ਕਸ਼ਮੀਰਾ ਸ਼ਾਹ ਦਾ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਹੈ। ਇਸ ਦੇ ਨਾਲ ਹੀ ਇਸ 'ਤੇ ਰਾਖੀ ਸਾਵੰਤ ਦੀ ਪ੍ਰਤੀਕਿਰਿਆ ਵੀ ਆਈ ਹੈ। ਰਾਖੀ ਨੇ ਕਮੈਂਟ ਸੈਕਸ਼ਨ 'ਚ ਲਾਲ ਹਾਰਡ ਇਮੋਜੀ ਨਾਲ ਪ੍ਰਤੀਕਿਰਿਆ ਦਿੱਤੀ ਹੈ।

View this post on Instagram

A post shared by Viral Bhayani (@viralbhayani)


ਹੋਰ ਪੜ੍ਹੋ: Akshay Kumar : ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ 'ਤੇ ਅਕਸ਼ੈ ਕੁਮਾਰ ਨੇ ਤੋੜੀ ਚੁੱਪ, ਕਿਹਾ- 'ਹੁਣ ਬਦਲਣ ਦਾ ਸਮਾਂ ਹੈ...'  

ਲੋਕਾਂ ਨੇ ਅਜਿਹੇ ਪ੍ਰਤੀਕਰਮ ਦਿੱਤੇ

ਇੰਸਟਾਗ੍ਰਾਮ ਯੂਜ਼ਰਸ ਵੀ ਇਸ ਵੀਡੀਓ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਇੱਕ ਹੋਰ ਡਰਾਮੇਬਾਜ਼ੀ ਆ ਗਈ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਰਾਖੀ ਸਾਵੰਤ 2.0।" ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕ੍ਰਿਸ਼ਨਾ ਨੂੰ ਅਭਿਸ਼ੇਕ ਨਾਲ ਜੋੜਦੇ ਹੋਏ ਕਮੈਂਟ ਕੀਤਾ, "ਕ੍ਰਿਸ਼ਨਾ ਤੁਸੀਂ ਕਿੱਥੇ ਫਸ ਗਏ ਹੋ।" ਕਸ਼ਮੀਰਾ ਤੋਂ ਪਹਿਲਾਂ ਸ਼ਰਲਿਨ ਚੋਪੜਾ ਵੀ ਰਾਖੀ ਦੇ ਸਮਰਥਨ 'ਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੋਹਾਂ ਨੂੰ ਹਮੇਸ਼ਾ ਹੀ ਇਕ-ਦੂਜੇ ਖਿਲਾਫ ਬੋਲਦੇ ਦੇਖਿਆ ਗਿਆ ਸੀ ਪਰ ਰਾਖੀ ਦੇ ਦੁੱਖ ਦੀ ਘੜੀ 'ਚ ਸ਼ਰਲਿਨ ਚੋਪੜਾ ਵੀ ਉਨ੍ਹਾਂ ਨਾਲ ਨਜ਼ਰ ਆਈ।


Related Post