Rubina Bajwa Birthday : ਰੁਬੀਨਾ ਬਾਜਵਾ ਦਾ ਅੱਜ ਹੈ ਜਨਮਦਿਨ , ਭੈਣ ਨੀਰੂ ਬਾਜਵਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

ਅੱਜ ਮਸ਼ਹੂਰ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਰੁਬੀਨਾ ਦੀ ਵੱਡੀ ਭੈਣ ਨੀਰੂ ਬਾਜਵਾ ਨੇ ਉਸ ਨੂੰ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।

By  Pushp Raj February 24th 2023 01:16 PM -- Updated: February 24th 2023 05:24 PM

Rubina Bajwa’s Birthday : ਰੁਬੀਨਾ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅੱਜ ਰੁਬੀਨਾ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਭੈਣ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਛੋਟੀ ਭੈਂਣ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਅੱਜ ਰੁਬੀਨਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਖ਼ਾਸ ਗੱਲਾਂ। 


ਰੁਬੀਨਾ ਬਾਜਵਾ ਨੇ ਪੰਜਾਬੀ ਫ਼ਿਲਮ 'ਸਰਗੀ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਸਰਗੀ ਰੁਬੀਨਾ ਦੀ ਵੱਡੀ ਭੈਣ, ਨੀਰੂ ਬਾਜਵਾ ਵੱਲੋਂ ਨਿਰਦੇਸ਼ਤ ਇੱਕ ਪੰਜਾਬੀ ਰੋਮਾੰਟਿਕ ਡਰਾਮਾ ਫ਼ਿਲਮ ਸੀ। ਇਸ 'ਚ ਰੁਬੀਨਾ, ਜੱਸੀ ਗਿੱਲ ਅਤੇ ਬੱਬਲ ਰਾਏ ਨੇ ਮੁਖ ਭੂਮਿਕਾ ਨਿਭਾਈ ਸੀ | 

View this post on Instagram

A post shared by Neeru Bajwa (@neerubajwa)


ਆਪਣੀ ਛੋਟੀ ਭੈਣ ਰੁਬੀਨਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਨੀਰੂ ਬਾਜਵਾ ਨੇ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ। ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਭੈਣਾਂ ਬੈੱਡ ਉੱਤੇ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਦੇ ਵਿੱਚ ਨੀਰੂ ਬਾਜਵਾ ਬੱਚਿਆਂ ਵਾਂਗ ਪਿਆਰ ਭਰੇ ਅੰਦਾਜ਼ ਵਿੱਚ ਹੈਪੀ ਬਰਥਡੇਅ ਗੀਤ ਗਾਉਂਦੀ ਹੋਈ ਨਜ਼ਰ ਆ ਰਹੀਆਂ ਹਨ।  ਫੈਨਜ਼ ਦੋਹਾਂ ਭੈਣਾਂ ਦੀ ਇਸ ਕਿਊਟ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਰੁਬੀਨਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 


ਹੋਰ ਪੜ੍ਹੋ: Nimrat Khaira: ਨਿਮਰਤ ਖਹਿਰਾ ਨੇ ਹਾਸਿਲ ਕੀਤੀ ਵੱਡੀ ਉਪਲਬਧੀ, Billboard Time square 'ਤੇ Spotify equal ਦੀ ਅੰਬੈਸਡਰ ਵਜੋਂ ਆਈ ਨਜ਼ਰ

ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਰੁਬੀਨਾ ਵੀ ਆਪਣੀ ਵੱਡੀ ਭੈਣ ਨੀਰੂ ਬਾਜਵਾ ਵਾਂਗ ਬੇਹੱਦ ਖੂਬਸੂਰਤ ਤੇ ਚੰਗੀ ਅਦਾਕਾਰਾ ਹੈ। ਬੀਤੇ ਸਾਲ ਰੁਬੀਨਾ ਨੇ ਗੁਰਬਖ਼ਸ਼ ਚਾਹਲ ਨਾਲ ਵਿਆਹ ਕਰਵਾ ਲਿਆ ਹੈ ਤੇ ਉਹ ਆਪਣੇ ਪਤੀ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ। 


Related Post