ਪੀ ਟੀ ਸੀ ਪੰਜਾਬੀ ਨੇ ਪੂਰੇ ਕੀਤੇ ਬੇਮਿਸਾਲ 10 ਸਾਲ

By  Rajan Sharma August 8th 2018 12:09 PM -- Updated: August 8th 2018 01:31 PM

PTC Punjabi ਨੂੰ ਅੱਜ 10 ਸਾਲ ਪੂਰੇ ਹੋ ਚੁੱਕੇ ਹਨ। 10 ਸਾਲਾਂ ਤੋਂ ਪੰਜਾਬੀ ਚੈਨਲਾਂ ‘ਚੋਂ ਸਰਵੋਤਮ ਚੈਨਲ ਬਣੇ ਰਹਿਣ ਦਾ ਮਾਣ PTC ਚੈਨਲ ਨੂੰ ਮਿਲਿਆ ਹੈ।ਇਸ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਲਿਖਿਆ ਕਿ ”ਟੈਲੀਵਿਜ਼ਨ ਦੀ ਦੁਨੀਆਂ ਵਿਚ ਜੰਗਲ ਦੇ ਰਾਜੇ ਸ਼ੇਰ ਵਾਂਗ ਪੀ.ਟੀ.ਸੀ. ਪੰਜਾਬੀ ਪਿਛਲੇ ਦਸ ਸਾਲਾਂ ਤੋਂ ਸਰਵੋਤਮ ਚੈਨਲ ਬਣਿਆ ਹੋਇਆ ਹੈ।

https://www.facebook.com/RabindraNarayanPTC/photos/a.136577320286844.1073741828.135765730368003/256206711657237/?type=3

 

ਚੈਨਲ ਦੀ ਸ਼ੁਰੂਆਤ ਤੋਂ ਬਾਅਦ, ਪੰਜਾਬੀ ਟੈਲੀਵਿਜ਼ਨ ਦੀ ਦੁਨੀਆ ਹਮੇਸ਼ਾ ਲਈ ਬਦਲ ਗਈ। ਹਰ ਦਿਨ, ਨਿਰੰਤਰ, ਪੀ.ਟੀ.ਸੀ. ਪੰਜਾਬੀ ਨੇ ਸੰਸਾਰ ਭਰ ਵਿੱਚ ਲੱਖਾਂ ਪੰਜਾਬੀਆਂ ਦੇ ਜੀਵਨ ‘ਚ ਨਵੇਂ ਰੰਗ ਭਰੇ ਹਨ।

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦੇ ਨਿਰੰਤਰ ਰੋਜ਼ਾਨਾ ਲਾਈਵ ਪ੍ਰਸਾਰਣ ਤੋਂ ਲੈ ਕੇ ਵੱਖ ਵੱਖ ਪ੍ਰਤਿਭਾ ਸ਼ੋਅ, ਫਿਲਮਾਂ, ਕੁੱਕਰੀ ਸ਼ੋਅ ਅਤੇ ਫਿਲਮ ਅਵਾਰਡ ਸ਼ੋਅਜ਼ – ਪੀ.ਟੀ.ਸੀ. ਪੰਜਾਬੀ ਹਰ ਪੰਜਾਬੀ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ ਹੈ। ਨਿਊਯਾਰਕ, ਟੋਰਾਂਟੋ, ਯੂ.ਕੇ., ਮੋਹਾਲੀ, ਅੰਮ੍ਰਿਤਸਰ ਅਤੇ ਦਿੱਲੀ ਦੇ ਸਟੂਡੀਓਜ਼ ਨਾਲ ਅਤੇ 450 ਤੋਂ ਵੱਧ ਮੈਂਬਰ ਸਮਰਪਿਤ ਭਾਵਨਾ ਨਾਲ ਪੀਟੀਸੀ ‘ਚ ਕੰਮ ਕਰਦੇ ਹਨ। ਪੀਟੀਸੀ ਪੰਜਾਬੀ ਹਰ ਦਿਨ ਆਪਣੀ ਪ੍ਰਤੀਬੱਧਤਾ ਦਾ ਨਵਾਂ ਰੂਪ ਨਵਿਆਉਂਦਾ ਹੈ ਤਾਂ ਜੋ ਪੰਜਾਬੀ ਸਭਿਆਚਾਰ ਤੇ ਭਾਸ਼ਾ ਨੂੰ ਪ੍ਰਫੁਲਿਤ ਕੀਤਾ ਜਾ ਸਕੇ।

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਦੁਨੀਆ ਦੇ 80% ਤੋਂ ਵੱਧ ਮੂਲ ਗੈਰ-ਫਿਲਮਾਂ ਅਤੇ ਸੰਗੀਤ ਪੰਜਾਬੀ ਸਮੱਗਰੀ ਦਾ ਨਿਰਮਾਣ ਕਰਦੇ ਹਾਂ।ਪੰਜਾਬ ਦੇ ਨੰਬਰ 1 ਚੈਨਲ ਅਤੇ ਸੰਸਾਰ ਭਰ ਵਿਚ ਪੰਜਾਬੀਆਂ ਦੇ ਨੰਬਰ 1 ਚੈਨਲ ਦਾ ਮਾਣ ਪਿਆਰ ਦੇਣ ਲਈ ਅਤੇ ਸਾਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਬਹੁਤ ਧੰਨਵਾਦ।”

ਪੀਟੀਸੀ ਨੈੱਟਵਰਕ ਦਾ ਪਿਛੋਕੜ

ਪੀਟੀਸੀ ਨੈੱਟਵਰਕ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਪੰਜਾਬੀ ਟੀਵੀ ਚੈਨਲ ਹੈ ।ਇਹ ਨੈੱਟਵਰਕ ਰਬਿੰਦਰ ਨਾਰਾਇਣ , (ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ) ਦੀ ਅਗਵਾਈ ਹੇਠ ਯੂ.ਕੇ, ਯੂ.ਐੱਸ.ਏ, ਕੈਨੇਡਾ, ਆਸਟਰੇਲੀਆ , ਨਿਊਜ਼ੀਲੈਂਡ ਅਤੇ ਯੂਰਪ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡ ਚੁੱਕਾ ਹੈ। ਤਿੰਨ ਮੁੱਖ ਚੈਨਲ ਪੀਟੀਸੀ ਪੰਜਾਬੀ , ਪੀਟੀਸੀ ਨਿਊਜ਼ ਅਤੇ ‘ਚੱਕ ਦੇ’ ਰਾਹੀਂ ਇਸ ਨੈੱਟਵਰਕ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ ਵਿੱਚ ਪ੍ਰਫੁੱਲਿਤ ਕਰਨ ਦਾ ਲਾਜਵਾਬ ਕੰਮ ਕੀਤਾ ਹੈ ।

ਪੀਟੀਸੀ ਨੈੱਟਵਰਕ ਚੈਨਲਾਂ ਰਾਹੀਂ ਹਰ ਉਮਰ ਵਰਗ ਦੇ ਲੋਕ ਪਰਿਵਾਰ ‘ਚ ਬੈਠ ਕੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਦਾ ਲੁਤਫ਼ ਉਠਾ ਸਕਦੇ ਹਨ । ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਚੱਕਦੇ ਪੰਜਾਬੀ ਮਨੋਰੰਜਨ ਜਗਤ , ਪੰਜਾਬੀ ਖਬਰਾਂ ਅਤੇ ਪੰਜਾਬੀ ਮਿਊਜ਼ਿਕ ਚੈਨਲਾਂ ‘ਚ ਸਭ ਤੋਂ ਅੱਗੇ ਹਨ ਅਤੇ ਜ਼ੀ ਨੈੱਕਸਟ ਮੀਡੀਆ ਦੀ ਰਹਿਨੁਮਾਈ ਹੇਠ ਇਸਦੇ ਦਫ਼ਤਰ ਨਵੀਂ ਦਿੱਲੀ , ਮੋਹਾਲੀ (ਪੰਜਾਬ), ਅੰਮ੍ਰਿਤਸਰ (ਪੰਜਾਬ), ਮੁੰਬਈ, ਨਿਊਯਾਰਕ , ਯੂ.ਐੱਸ.ਏ, ਮਿਸੀਸਾਗਾ, ਓਂਟਾਰੀਓ (ਕੈਨੇਡਾ) ਅਤੇ ਲੰਡਨ ਵਿੱਚ ਮੌਜੂਦ ਹਨ ।

ਇਹ ਚੈਨਲ ਲੱਖਾਂ ਪੰਜਾਬੀਆਂ ਨੂੰ ਮਨੋਰੰਜਨ ਅਤੇ ਜਾਣਕਾਰੀ ਦੇ ਕੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਖਾਸ ਥਾਂ ਬਣਾ ਚੁੱਕੇ ਹਨ ਅਤੇ ਪੀਟੀਸੀ ਨੈੱਟਵਰਕ ਇਸੇ ਤਰ੍ਹਾਂ ਹੀ ਆਪਣਾ ਫਰਜ਼ ਨਿਭਾਉਣ ਲਈ ਵਚਨਬੱਧ ਹੈ।

Related Post