ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਪੰਜਾਬੀ ਸਿਤਾਰਿਆਂ ਨਾਲ ਸੱਜੇਗੀ ਸ਼ਾਮ, ਸਮਾਜ ਸੇਵਾ ਲਈ ਹੋਵੇਗਾ ਦਾਨ

By  Shaminder April 24th 2020 01:26 PM

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਵਾਇਰਸ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੋਸ਼ ‘ਚ ਸਮਾ ਚੁੱਕੀਆਂ ਹਨ ।ਇਸ ਬਿਮਾਰੀ ਕਾਰਨ ਪੂਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ । ਕਿਉਂਕਿ ਪੂਰੇ ਦੇਸ਼ ‘ਚ ਲਾਕ ਡਾਊਨ ਹੈ ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮ ਕਾਜ ਠੱਪ ਹੋ ਚੁੱਕੇ ਹਨ । ਅਜਿਹੇ ‘ਚ ਉਨ੍ਹਾਂ ਲੋਕਾਂ ਨੂੰ ਰੋਜ਼ੀ ਰੋਟੀ ਦੀ ਚਿੰਤਾ ਸਤਾਉਣ ਲੱਗ ਪਈ ਹੈ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹ ਨੇ । ਅਜਿਹੇ ਹਾਲਾਤਾਂ ‘ਚ ਪੀਟੀਸੀ ਪੰਜਾਬੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ।

https://www.facebook.com/ilakhwinderwadali/photos/a.1421454668066619/2637160279829379/?type=3&theater

ਪੀਟੀਸੀ ਨੈੱਟਵਰਕ ਅੱਜ ਯਾਨੀ 24 ਅਪ੍ਰੈਲ ਰਾਤ 8.00 ਵਜੇ ਆਪਣੇ ਵੱਖ-ਵੱਖ ਫੇਸਬੁੱਕ ਪੇਜਾਂ ’ਤੇ ਇੱਕ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਜਿਵੇ ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਸਤਿੰਦਰ ਸੱਤੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗਾਣਿਆਂ, ਕਮੇਡੀ ਤੇ ਲਾਈਵ ਮਸਤੀ ਨਾਲ ਰੌਣਕਾਂ ਲਗਾਉਣਗੇ ।

https://www.facebook.com/BinnuDhillon/photos/a.188819697846119/2993606774034050/?type=3&theater

ਇਸ ਪ੍ਰੋਗਰਾਮ ਰਾਹੀਂ ਜਿੱਥੇ ਤੁਸੀਂ ਮਿਊਜ਼ਿਕ ਦੇ ਮਸਤੀ ਦਾ ਆਨੰਦ ਲੈ ਸਕੋਗੇ ਉੱਥੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਰਾਹੀਂ ਉਹਨਾਂ ਲੋਕਾਂ ਲਈ ਫੰਡ ਵੀ ਦਾਨ ਕਰ ਸਕੋਗੇ ਜਿਹੜੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ ।

https://www.facebook.com/JasbirJassi/photos/a.382908694067/10158743245384068/?type=3&theater

ਤੁਹਾਡੇ ਵੱਲੋਂ ਦਾਨ ਕੀਤੀ ਰਾਸ਼ੀ GiveIndia ਨੂੰ ਜਾਵੇਗੀ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਅੱਜ ਰਾਤ 8.00 ਵਜੇ ।ਇਸ ਦੌਰਾਨ ਤੁਸੀਂ ਇਸ ਪ੍ਰੋਗਰਾਮ ਦਾ ਅਨੰਦ ਮਾਣਨ ਦੇ ਨਾਲ-ਨਾਲ ਆਪਣੀ ਕਮਾਈ ਚੋਂ ਕੁਝ ਹਿੱਸਾ ਜ਼ਰੂਰਤਮੰਦਾਂ ਲਈ ਦਾਨ ਵੀ ਕਰ ਸਕਦੇ ਹੋ ।

Related Post