ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ, ਸਮਾਜ ਭਲਾਈ ਲਈ ਵੀ ਹੋਇਆ ਇਹ ਕੰਮ

By  Shaminder April 25th 2020 02:33 PM -- Updated: April 25th 2020 03:26 PM

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਹੁਣ ਤੱਕ ਲੱਖਾਂ ਲੋਕ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਗੁਆ ਚੁੱਕੇ ਹਨ । ਇਸ ਬਿਮਾਰੀ ਕਾਰਨ ਲੋਕ ਆਪਣੇ ਘਰਾਂ ‘ਚ ਬੰਦ ਹੋ ਕੇ ਰਹਿ ਗਏ ਹਨ । ਕਿਉਂਕਿ ਇਸ ਬਿਮਾਰੀ ਦਾ ਇਲਾਜ਼ ਸਿਰਫ਼ ਸਾਵਧਾਨੀ ਹੈ ।ਇਸ ਬਿਮਾਰੀ ਕਾਰਨ ਲੋਕਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਖੜੀ ਹੋ ਚੁੱਕੀ ਹੈ ਰੋਜ਼ੀ ਰੋਟੀ ਦੀ । ਅਜਿਹੇ ਲੋਕਾਂ ਦੀ ਮਦਦ ਲਈ ਪੀਟੀਸੀ ਪੰਜਾਬੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ।

https://www.facebook.com/ptcpunjabi/videos/244702036731573/

ਦਰਅਸਲ ਪੀਟੀਸੀ ਪੰਜਾਬੀ ਵੱਲੋਂ ਬੀਤੀ ਰਾਤ ਯਾਨੀ ਕਿ 24 ਅਪ੍ਰੈਲ ਨੂੰ ਫੇਸਬੁੱਕ ਪੇਜ਼ਾਂ ‘ਤੇ ਪੰਜਾਬੀ ਸਿਤਾਰਿਆਂ ਦਾ ਇੱਕ ਲਾਈਵ ਸ਼ੋਅ ਕਰਵਾਇਆ ਗਿਆ ਜਿਸ ‘ਚ ਪੰਜਾਬੀ ਸਿਤਾਰਿਆਂ ਨੇ ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਸਤਿੰਦਰ ਸੱਤੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗਾਣਿਆਂ, ਕਮੇਡੀ ਤੇ ਲਾਈਵ ਮਸਤੀ ਨਾਲ ਰੌਣਕਾਂ ਲਗਾਈਆਂ ।ਇਹ ਸ਼ੋਅ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਇਸ ਸ਼ੋਅ ਨੂੰ ਮਿਲਿਆ ਅਤੇ ਲੋਕਾਂ ਨੇ ਪੀਟੀਸੀ ਦੇ ਇਸ ਸ਼ੋਅ ਦੀ ਸ਼ਲਾਘਾ ਕੀਤੀ । ਇਸ ਦੇ ਨਾਲ ਹੀ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਦਾਨ ਵੀ ਇੱਕਠਾ ਕੀਤਾ ਗਿਆ ।ਇਹ ਸਾਰਾ ਪੈਸਾ GiveIndia ਨੂੰ ਜਾਵੇਗਾ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ ।

Related Post