ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਲਾਈਵ ਅਪਡੇਟਸ : ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਬਣੇ ਬੈਸਟ ਅਦਾਕਾਰ ਤੇ 'ਕੈਰੀ ਆਨ ਜੱਟਾ 2' ਬਣੀ ਸਾਲ ਦੀ ਸਭ ਤੋਂ ਵਧੀਆ ਫਿਲਮ

By  Aaseen Khan March 16th 2019 06:04 PM -- Updated: March 17th 2019 12:12 PM

ਕੈਰੀ ਆਨ ਜੱਟਾ ਨੇ ਬਾਕਸ ਆਫਿਸ ਤੋਂ ਬਾਅਦ ਇੱਕ ਵਾਰ ਫਿਰ ਬਾਜ਼ੀ ਮਾਰ ਲਈ ਹੈ ਜੀ ਹਾਂ ਪੀਟੀਸੀ ਫਿਲਮ ਅਵਾਰਡ 2019 'ਚ ਬੈਸਟ ਫਿਲਮ ਆਫ ਦ ਈਅਰ ਦਾ ਅਵਾਰਡ ਕੈਰੀ ਆਨ ਜੱਟਾ 2 ਨੇ ਆਪਣੇ ਨਾਮ ਕਰ ਲਿਆ ਹੈ।

ਸਾਲ ਦੇ ਸਭ ਤੋਂ ਵਧੀਆ ਐਕਟਰ ਦਾ ਖਿਤਾਬ ਗਿਆ ਹੈ ਗਿੱਪੀ ਗਰੇਵਾਲ ਝੋਲੀ 'ਚ ਉਹਨਾਂ ਦੀ ਸੁਪਰਹਿੱਟ ਫਿਲਮ ਕੈਰੀ ਆਨ ਜੱਟਾ 2 ਲਈ।

ਬੈਸਟ ਐਕਟ੍ਰੈੱਸ ਆਫ ਦ ਈਅਰ ਦਾ ਖਿਤਾਬ ਗਿਆ ਸਰਗੁਣ ਮਹਿਤਾ ਦੇ ਹਿੱਸੇ ਫਿਲਮ ਕਿਸਮਤ 'ਚ ਉਹਨਾਂ ਦੀ ਦਿਲ ਨੂੰ ਛੂਹਣ ਵਾਲੀ ਅਦਾਕਾਰੀ ਲਈ।

ਬੈਸਟ ਡਾਇਰੈਕਟਰ ਆਫ ਦ ਈਅਰ ਦਾ ਖਿਤਾਬ ਗਿਆ ਹੈ ਸ਼ਾਨਦਾਰ ਡਾਇਰੈਕਟਰ ਸਮੀਪ ਕੰਗ ਨੂੰ ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ 2 ਲਈ।

ਦੀਪ ਸਿੱਧੂ ਅਤੇ ਗੁੱਗੂ ਗਿੱਲ ਦੀ ਆਉਣ ਵਾਲੀ ਫਿਲਮ ਸਾਡੇ ਆਲੇ ਦਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 'ਚ ਟਰੇਲਰ ਲੌਂਚ ਕਰ ਦਿੱਤਾ ਗਿਆ ਹੈ।

ਕ੍ਰਿਟਿਕ ਅਵਾਰਡ ਫ਼ਾਰ ਬੈਸਟ ਫਿਲਮ ਦਾ ਖਿਤਾਬ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫਿਲਮ ਕਿਸਮਤ ਨੂੰ ਮਿਲਿਆ ਹੈ।

ਕ੍ਰਿਟਿਕ ਅਵਾਰਡ ਫ਼ਾਰ ਬੈਸਟ ਐਕਟਰ ਦਾ ਖਿਤਾਬ ਅਮਰਿੰਦਰ ਗਿੱਲ ਨੂੰ ਮਿਲਿਆ ਹੈ। ਇਹ ਅਵਾਰਡ ਉਹਨਾਂ ਨੂੰ ਅਸ਼ਕੇ ਫਿਲਮ ਲਈ ਮਿਲਿਆ ਹੈ।

ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਕਿਸਮਤ ਫਿਲਮ ਨਾਲ ਨਿਰਦੇਸ਼ਨ 'ਚਕਦਮ ਰੱਖਣ ਵਾਲੇ ਕਹਾਣੀਕਾਰ ਜਗਦੀਪ ਸਿੱਧੂ ਨੂੰ ਮਿਲਿਆ ਹੈ।

ਬੈਸਟ ਸਪੋਰਟਿੰਗ ਐਕਟਰ ਯੋਗਰਾਜ ਸਿੰਘ ਨੂੰ ਸੱਜਣ ਸਿੰਘ ਰੰਗਰੂਟ ਲਈ ਮਿਲਿਆ ਹੈ। ਅਤੇ ਬੈਸਟ ਸਪੋਰਟਿੰਗ ਐਕਟ੍ਰੈੱਸ ਦਾ ਅਵਾਰਡ ਰੁਪਿੰਦਰ ਰੂਪੀ ਨੂੰ ਅਸੀਸ ਫਿਲਮ ਲਈ ਮਿਲਿਆ ਹੈ।

ਬਾਲੀਵੁੱਡ ਦੇ ਦਾਦਾ ਜੈਕੀ ਸ਼ਰਾਫ਼ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ ਦੀ ਇਸ ਸ਼ਾਨਦਾਰ ਸ਼ਾਮ ਦੀ ਸ਼ਾਨ ਬਣੇ ਨੇ ਅਤੇ ਪੀਟੀਸੀ ਨੈਟਵਰਕ ਦੇ ਐਮ.ਡੀ ਰਾਬਿੰਦਰ ਨਾਰਾਇਣ ਨੇ ਉਹਨਾਂ ਦਾ ਸਨਮਾਨ ਕੀਤਾ ਹੈ।

ਸਭ ਦੇ ਹਰਮਨ ਪਿਆਰ ਗਿੱਪੀ ਗਰੇਵਾਲ ਪਹੁੰਚ ਚੁੱਕੇ ਹਨ ਪੀਟੀਸੀ ਫ਼ਿਲਮ ਅਵਾਰਡਸ ਦੇ ਸਟੇਜ ਉੱਤੇ। ਗਿੱਪੀ ਗਰੇਵਾਲ ਨੇ ਆਪਣੀ ਪਰਫਾਰਮੈਂਸ ਨਾਲ ਭਰਿਆ ਸਰੋਤਿਆਂ ‘ਚ ਉਤਸ਼ਾਹ। ਗਿੱਪੀ ਗਰੇਵਾਲ ਨੇ ਆਪਣੇ ਭੰਗੜੇ ਨਾਲ ਪਾਇਆ ਭੜਥੂ।

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਸਿਨੇਮਾ ਦੇ ਹੋਰ ਵੀ ਵਾਧੇ ਲਈ ਗਲੋਬ ਮੂਵੀਜ਼ ਨਾਲ ਹੱਥ ਮਿਲਾ ਕੇ ਫਿਲਮ ਡਿਸਟ੍ਰੀਬਿਊਨਸ਼ਨ ਕੰਪਨੀ ਦਾ ਐਲਾਨ ਕਰ ਦਿੱਤਾ ਹੈ। ਪੀਟੀਸੀ ਨੈੱਟਵਰਕ ਦੇ ਐਮਡੀ ਰਾਬਿੰਦਰ ਨਾਰਾਇਣ ਨੇ ਕੰਪਨੀ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਦੀ ਇਸ ਸ਼ਾਨਦਾਰ ਸ਼ਾਮ 'ਤੇ ਲੌਂਚ ਕੀਤਾ ਹੈ।

ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰੇਮ ਚੋਪੜਾ ਨੂੰ ਕੰਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਅਵਾਰਡ ਨਾਲ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।

ਲਾਈਫ ਟਾਈਮ ਅਚੀਵਮੈਂਟ ਦੇ ਅਵਾਰਡ ਨਾਲ ਮਨਮੋਹਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ ਜਿੰਨਾਂ ਨੇ ਪੰਜਾਬੀ ਸੀਨੇਂ ਨੂੰ ਵੱਖਰੀ ਰਾਹ ਦਿਖਾਈ ਅਤੇ ਸਿਨੇਮਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ।

10.24 pm - ਗੁਰਨਾਮ ਭੁੱਲਰ ਅਤੇ ਗੈਵੀ ਚਾਹਲ ਤੋਂ ਬਾਅਦ ਬਾਲੀਵੁੱਡ ਦੇ ਐਕਟਰ ਅਤੇ ਐਂਕਰ ਮਨਸ਼ੀ ਪੌਲ ਸਟੇਜ ਸੰਭਾਲਣ ਆ ਚੁੱਕੇ ਹਨ। ਅਤੇ ਉਹਨਾਂ ਦਾ ਸਾਥ ਨਿਭਾ ਰਹੇ ਨੇ ਦਿਵਿਆ ਦੱਤਾ ਅਤੇ ਸੋਨੂ ਸੂਦ।

ਮਨੀਸ਼ ਪੌਲ ਨੂੰ ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਚੇਅਰਮੈਨ ਰਾਬਿੰਦਰ ਨਾਰਾਇਣ ਵੱਲੋਂ ਰਾਈਸਿੰਗ ਪੰਜਾਬੀ ਐਂਟਰਟੇਨਰ ਆਫ ਦ ਈਅਰ ਦੇ ਅਵਾਰਡ ਨਾਲ ਨਵਾਜਿਆ ਗਿਆ ਹੈ।

10.19pm - ਬਾਲੀਵੁੱਡ ਅਦਾਕਾਰਾ ਬਰੂਨਾ ਅਬਦੁਲਾ ਜਿਹਨਾਂ ਨੇ ਸਟੇਜ਼ ਉੱਤੇ ਆਉਦਿਆਂ ਹੀ ਆਪਣੀ ਕਾਤਿਲ ਅਦਾਵਾਂ ਨਾਲ ਕੀਲਿਆ ਦਰਸ਼ਕਾਂ ਨੂੰ। ਬਰੂਨਾ ਅਬਦੁਲਾ ਦੇ ਹੁਸਨ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਨੀਂ ਹੈ ਘੱਟ ਹੈ। ਬਰੂਨਾ ਨੇ ਆਪਣੇ ਹੁਸਨ ਦੇ ਨਾਲ ਨਾਲ ਡਾਂਸ ਦੇ ਰੰਗ ਬਿਖੇਰੇ ਰਹੀ ਹੈ। ਬਰੂਨਾ ਦਾ ਡਾਂਸ ਕਰ ਰਹਿਆ ਹੈ ਸਰੋਤਿਆਂ ਨੂੰ ਨੱਚਣ ਦਾ ਮਜਬੂਰ। ਇਸ ਲਾਈਵ ਪਰਫਾਰਮੈਂਸ ਦਾ ਲੁਤਫ਼ ਤੁਸੀਂ ਵੀ ਲੈ ਸਕਦੇ ਹੋ ਪੀਟੀਸੀ ਪੰਜਾਬੀ ਉੱਤੇ।

10.15 pm - ਗੁਰਨਾਮ ਭੁੱਲਰ ਅਤੇ ਗੈਵੀ ਚਾਹਲ ਤੋਂ ਬਾਅਦ ਬਾਲੀਵੁੱਡ ਦੇ ਐਕਟਰ ਅਤੇ ਐਂਕਰ ਮਨਸ਼ੀ ਪੌਲ ਸਟੇਜ ਸੰਭਾਲਣ ਆ ਚੁੱਕੇ ਹਨ। ਅਤੇ ਉਹਨਾਂ ਦਾ ਸਾਥ ਨਿਭਾ ਰਹੇ ਨੇ ਦਿਵਿਆ ਦੱਤਾ ਅਤੇ ਸੋਨੂ ਸੂਦ।

ਮੋਸ੍ਟ ਪਾਪੂਲਰ ਸੌਂਗ ਆਫ ਦ ਈਅਰ ਦਾ ਸਿਹਰਾ ਇੱਕ ਵਾਰ ਫਿਰ ਲੌਂਗ ਲਾਚੀ ਗੀਤ ਨੂੰ ਜਾਂਦਾ ਹੈ ਜਿਸ ਨੂੰ ਲੌਂਗ ਲਾਚੀ ਫਿਲਮ 'ਚ ਗਾਇਆ ਗਿਆ ਗਿਆ ਹੈ।

ਬੈਸਟ ਪਲੇਅ ਬੈਕ ਸਿੰਗਰ ਮੇਲ ਦਾ ਖਿਤਾਬ ਜਾਂਦਾ ਹੈ ਕਮਲ ਖਾਨ ਨੂੰ ਗਾਣੇ ਆਵਾਜ਼ ਲਈ ਜੋ ਕਿਸਮਤ ਫਿਲਮ 'ਚ ਗਾਇਆ ਗਿਆ ਹੈ।

ਬੈਸਟ ਪਲੇਅ ਬੈਕ ਸਿੰਗਰ ਫੀਮੇਲ ਮੰਨਤ ਨੂਰ ਨੂੰ ਇਸ ਖਿਤਾਬ ਨਾਲ ਨਵਾਜਿਆ ਗਿਆ ਹੈ। ਉਹਨਾਂ ਨੂੰ ਲੌਂਗ ਲਾਚੀ ਗਾਣੇ ਲਈ ਇਹ ਅਵਾਰਡ ਮਿਲਿਆ ਹੈ।

9.45ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੇ ਗ੍ਰੈਂਡ ਈਵੈਂਟ 'ਤੇ ਮੁਹਾਲੀ ਦੇ ਜੇ.ਐਲ.ਪੀ.ਐਲ. ਗਰਾਊਂਡ 'ਚ ਮਹੌਲ ਪੂਰਾ ਜੋਬਨ 'ਤੇ ਅਤੇ ਅਵਾਰਡਜ਼ ਦੇ ਰੱਥ ਨੂੰ ਅੱਗੇ ਵਧਾਉਂਦੇ ਹੋਏ ਸਮਾਂ ਆ ਗਿਆ ਹੈ ਫ਼ਿਲਮਾਂ ਦੇ ਸੰਗੀਤ ਗਾਇਕਾਂ ਗਾਣਿਆਂ ਨੂੰ ਸਨਮਾਨਿਤ ਕਰਨ ਦਾ। ਜਿਸ 'ਚ ਪਹਿਲੀ ਕੈਟੇਗਰੀ ਹੈ ਬੈਸਟ ਮਿਊਜ਼ਿਕ ਡਾਇਰੈਕਟਰ ਆਫ ਦ ਈਅਰ ਦੀ ਜਿਸ ਦਾ ਖਿਤਾਬ ਜਾਂਦਾ ਹੈ ਗੁਰਮੀਤ ਸਿੰਘ ਨੂੰ ਲੌਂਗ ਲਾਚੀ ਗਾਣੇ ਲਈ ਜਾਂਦਾ ਹੈ ਜਿਸ 'ਚ ਨੀਰੂ ਬਾਜਵਾ ਅਤੇ ਐਮੀ ਵਿਰਕ ਵੱਲੋਂ ਗਾਣੇ ਨੂੰ ਚਾਰ ਚੰਨ ਲਗਾਏ ਗਏ ਸੀ।

9.40 pm -ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ 'ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਗੈਵੀ ਚਾਹਲ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਹਵਾਲੇ ਹੋ ਚੁੱਕੀ ਹੈ ਸਟੇਜ ਅਤੇ ਦੋਨੋ ਸਿਤਾਰੇ ਆਪਣੀ ਐਂਕਰਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।

9.35ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਸ਼ੋਅ ਪੀਟੀਸੀ ਪੰਜਾਬੀ ਫਿਲਮ ਅਵਾਰਡ 2019ਪੰਜਾਬੀ ਇੰਡਸਟਰੀ ਦਾ ਉਤਸ਼ਾਹ ਵਧਾਉਣ ਲਈ ਹਰ ਸਾਲ ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਜਾਂਦਾ ਹੈ। ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼-2019 ਅੱਜ ਮੁਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਊਂਡ 'ਚ ਕਰਵਾਇਆ ਜਾ ਰਿਹਾ ਹੈ। "ਬੁੱਲਾ ਕੀ ਜਾਣਾ ਮੈਂ ਕੌਣ" ਰੱਬੀ ਸ਼ੇਰਗਿੱਲ ਪਹੁੰਚ ਚੁੱਕੇ ਨੇ ਸਟੇਜ਼ ਉੱਤੇ। ਰੱਬੀ ਸ਼ੇਰਗਿੱਲ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਨੂੰ ਬੰਨ ਕੇ ਰੱਖ ਦਿੱਤਾ ਹੈ। ਆਪਣੀ ਸੂਫ਼ੀਆਨਾ ਅੰਦਾਜ਼ ਨਾਲ ਰੱਬੀ ਸ਼ੇਰਗਿੱਲ ਕਰ ਰਹੇ ਨੇ ਸਭ ਨੂੰ ਮੰਤਰ ਮੁਕਤ।

9.20 pm - ਬੈਸਟ ਡੈਬਿਊ ਮੇਲ ਦੀ ਕੈਟੇਗਰੀ 'ਚ ਅੰਬਰ ਦੀਪ ਸਿੰਘ ਨੇ ਲੌਂਗ ਲਾਚੀ ਫਿਲਮ ਲਈ ਬਾਜ਼ੀ ਮਾਰ ਲਈ ਹੈ। ਡਾਇਰੈਕਟਰ, ਕਹਾਣੀਕਾਰ ਅਤੇ ਹੁਣ ਬੈਸਟ ਐਕਟਰ ਵੀ ਬਣ ਚੁੱਕੇ ਹਨ ਅੰਬਰ ਦੀਪ ਸਿੰਘ। ਨੀਰੂ ਬਾਜਵਾ ਨਾਲ ਆਈ ਫਿਲਮ ਲੌਂਗ ਲਾਚੀ 'ਚ ਅੰਬਰ ਦੀਪ ਦੀ ਅਦਾਕਾਰੀ ਬਕਮਾਲ ਸੀ ਜਿੰਨ੍ਹਾਂ ਕਰਕੇ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ।

ਬੈਸਟ ਐਕਸ਼ਨ ਦਾ ਅਵਾਰਡ ਸ਼ਾਮ ਕੌਸ਼ਲ ਹੋਰਾਂ ਨੂੰ ਸੱਜਣ ਸਿੰਘ ਰੰਗਰੂਟ ਫਿਲਮ ਲਈ ਮਿਲਿਆ ਹੈ।

ਬੈਸਟ ਪਰਫਾਰਮੈਂਸ ਇਨ ਏ ਨੈਗੇਟਿਵ ਰੋਲ ਦਾ ਸਿਹਰਾ ਫਿਲਮ ਰੰਗ ਪੰਜਾਬ 'ਚ ਦਮਦਾਰ ਰੋਲ ਨਿਭਾਉਣ ਵਾਲੇ ਕਰਤਾਰ ਚੀਮਾ ਦੇ ਸਿਰ ਜਾਂਦਾ ਹੈ। ਦਰਸ਼ਕਾਂ ਦੇ ਹਰਮਨ ਪਿਆਰੇ ਕਰਤਾਰ ਚੀਮਾ ਨੂੰ ਨੈਗੇਟਿਵ ਰੋਲ ਲਈ ਇਹ ਅਵਾਰਡ ਮਿਲਿਆ ਹੈ।

ਬੈਸਟ ਪਰਫਾਰਮੈਂਸ ਇਨ ਏ ਕੌਮਿਕ ਰੋਲ ਬਿੰਨੂ ਢਿੱਲੋਂ ਨੂੰ ਮਰ ਗਏ ਓਏ ਲੋਕੋ ਅਤੇ ਜਸਵਿੰਦਰ ਭੱਲਾ ਨੂੰ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਲਈ ਮਿਲਿਆ ਹੈ।

9.15 pm - ਹੁਣ ਵਾਰੀ ਹੈ 2018-19 'ਚ ਪੰਜਾਬੀ ਫ਼ਿਲਮਾਂ 'ਚ ਐਂਟਰੀ ਮਾਰਨ ਵਾਲੇ ਡੈਬਿਊ ਕਲਾਕਾਰਾਂ ਦੇ ਸਨਮਾਨ ਦਾ। ਬੈਸਟ ਡੈਬਿਊ ਫੀਮੇਲ ਆਫ ਦ ਇਅਰ ਦਾ ਖਿਤਾਬ ਜਿੱਤਿਆ ਹੈ ਸੁਨੰਦਾ ਸ਼ਰਮਾ ਨੇ ਜਿੰਨ੍ਹਾਂ ਨੇ ਸੱਜਣ ਸਿੰਘ ਰੰਗਰੂਟ ਫਿਲਮ ਚ ਸਭ ਦਿਲ ਜਿੱਤ ਹੈ। ਦਿਲਜੀਤ ਦੋਸਾਂਝ ਨਾਲ ਸੱਜਣ ਸਿੰਘ ਰੰਗਰੂਟ ਫਿਲਮ 'ਚ ਸੁਨੰਦਾ ਸ਼ਰਮਾ ਪੰਜਾਬੀ ਫ਼ਿਲਮਾਂ 'ਚ ਐਂਟਰੀ ਮਾਰੀ ਹੈ।

9.10 pm - ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਸਿਲਸਿਲਾ ਜਾਰੀ ਹੈ। ਸਾਲ ਦੀ ਇਹ ਸਭ ਤੋਂ ਵੱਡੀ ਸ਼ਾਮ ਜਿਸ ਦਾ ਹਰ ਕੋਈ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਪੰਜਾਬੀ ਫ਼ਿਲਮਾਂ ਦੇ ਕਲਾਕਾਰਾਂ ਅਤੇ ਆਰਟਿਸਟਾਂ ਦੇ ਸਨਮਾਨ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਅਵਾਰਡ ਦਿੱਤੇ ਜਾ ਰਹੇ ਹਨ।

ਪੀਟੀਸੀ ਬਾਕਸ ਆਫਿਸ ਦੀ ਬੈਸਟ ਫਿਲਮ ਆਫ ਦ ਈਅਰ ਦਾ ਖਿਤਾਬ 'ਰਿਹਾਅ' ਫਿਲਮ ਲਈ ਗੌਰਵ ਰਾਣਾ ਨੂੰ ਮਿਲਿਆ ਹੈ।

8.24 pm - ਬੈਸਟ ਸਟੋਰੀ ਦਾ ਖਿਤਾਬ ਰਾਣਾ ਰਣਬੀਰ ਨੂੰ ਫਿਲਮ ਅਸੀਸ ਲਈ ਮਿਲਿਆ ਹੈ। ਜਿਸ ਦੀ ਸਟੋਰੀ, ਨਿਰਦੇਸ਼ਨ ਅਤੇ ਅਦਾਕਾਰੀ ਖੁਦ ਕੀਤੀ ਸੀ। ਅਤੇ ਫਿਲਮ ਨੇ ਖਾਸੀਆਂ ਤਾਰੀਫਾਂ ਹਾਸਿਲ ਕੀਤੀਆਂ ਹਨ।

ptc punjabi film awards

8.22 pm - ਬੈਸਟ ਸਕਰੀਨ ਪਲੇਅ ਲਈ ਧੀਰਜ ਰਤਨ ਹੋਰਾਂ ਨੂੰ ਫਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਲਈ ਚੁਣਿਆ ਗਿਆ ਹੈ।

ptc punjabi film awards ptc punjabi film awards

8.20 pm - ਬੈਸਟ ਡਾਇਲੌਗ ਲਈ ਨਰੇਸ਼ ਕਠੂਰੀਆ ਜਿੰਨਾ ਨੂੰ ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ 2 ਲਈ ਇਹ ਅਵਾਰਡ ਮਿਲਿਆ ਹੈ। ਨਰੇਸ਼ ਕਠੂਰੀਆ ਇਸ ਅਵਾਰਡ ਲਈ ਦਰਸ਼ਕਾਂ ਅਤੇ ਪੀਟੀਸੀ ਪੰਜਾਬੀ ਦਾ ਧੰਨਵਾਦ ਕੀਤਾ ਹੈ।

ptc punjabi film awards ptc punjabi film awards

8.11 pm - ਸਪੈਸ਼ਲ ਕੈਟੇਗਰੀ 'ਚ ਅਵਾਰਡ ਦੇਣ ਤੋਂ ਬਾਅਦ ਹੁਣ ਸਿਲਸਿਲਾ ਅੱਗੇ ਵਧਦਾ ਹੈ ਤੇ ਅਗਲੀਆਂ ਕੈਟੇਗਰੀਜ਼ 'ਚ ਦਾ ਐਲਾਨ ਹੋ ਚੁੱਕਿਆ ਹੈ। ਜਿਸ 'ਚ ਬੈਸਟ ਬੈਕਗਰਾਊਂਡ ਸਕੋਰ ਆਫ ਦ ਈਅਰ ਦਾ ਖਿਤਾਬ ਜਿੱਤਿਆ ਹੈ ਟੌਰੀ ਆਰਿਫ਼  ਜੋ ਕਿ ਸੱਜਣ ਸਿੰਘ ਰੰਗਰੂਟ ਫਿਲਮ ਲਈ ਮਿਲਿਆ ਹੈ

8.08 pm - ਪੰਜਾਬੀ ਫ਼ਿਲਮਾਂ ਦੇ ਇਸ ਸਭ ਤੋਂ ਵੱਡੇ ਅਵਾਰਡ ਸ਼ੋਅ ਦੀ ਸ਼ੁਰੂਆਤ ਖਾਸ ਕੈਟੇਗਰੀ 'ਚ ਫ਼ਿਲਮ ਨੂੰ ਸਨਮਾਨਿਤ ਕਰ ਕੇ ਹੋਈ ਹੈ ਜਿਸ 'ਚ ਬੈਸਟ ਪੰਜਾਬੀ ਐਨੀਮੇਸ਼ਨ ਫਿਲਮ ਆਫ 2018 'ਚ ਭਾਈ ਤਾਰੂ ਸਿੰਘ ਅਤੇ ਗੁਰੂ ਦਾ ਬੰਦਾ ਦੋਨਾਂ ਫ਼ਿਲਮਾਂ ਨੂੰ ਮਿਲਿਆ ਬੈਸਟ ਐਨੀਮੇਸ਼ਨ ਫਿਲਮ ਦਾ ਅਵਾਰਡ।

7.53 pm - ਪਜਿਸ ਪਲ ਦਾ ਇੰਤਜ਼ਾਰ ਹਰ ਇੱਕ ਪੰਜਾਬੀ ਅਤੇ ਪੰਜਾਬੀ ਇੰਡਸਟਰੀ ਦੇ ਹਰ ਇੱਕ ਸਿਤਾਰੇ ਨੂੰ ਹੁੰਦਾ ਹੈ ਉਹ ਆ ਚੁੱਕਿਆ ਹੈ। ਪੰਜਾਬੀ ਗਾਣਿਆਂ ਅਤੇ ਬਾਲੀਵੁੱਡ ਦੇ ਗਾਣਿਆਂ ਨਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਆਗਾਜ਼ ਹੋ ਚੁੱਕਿਆ ਹੈ। ਪੰਜਾਬ ਦੇ ਉੱਗੇ ਸੱਭਿਆਚਾਰਕ ਗਰੁੱਪ ਮਨੀ ਐਂਟਰਟੇਨਰਸ ਨੇ ਆਪਣੇ ਸ਼ਾਨਦਾਰ ਭੰਗੜੇ ਅਤੇ ਗਿੱਧੇ ਨਾਲ ਇਸ ਖੂਬਸੂਰਤ ਸ਼ਾਮ ਦਾ ਆਗਾਜ਼ ਕੀਤਾ ਹੈ। ਸੋਨੂੰ ਸੂਦ ਅਤੇ ਦਿਵਿਆ ਦੱਤਾ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ।

ਉਹਨਾਂ ਕਲਾਕਾਰਾਂ ਅਤੇ ਆਰਟਿਸਟਾਂ ਦੀ ਮਿਹਤਨ ਦਾ ਫਲ ਅੱਜ ਪੀਟੀਸੀ ਪੰਜਾਬੀ ਫਿਲਮ ਅਵਾਰਡ 'ਚ ਉਹਨਾਂ ਦੀ ਝੋਲੀ ਪੈਣ ਜਾ ਰਿਹਾ ਹੈ। ਕੁੱਲ 22 ਕੈਟੇਗਰੀ 'ਚ ਫ਼ਿਲਮੀ ਜਗਤ ਦੇ ਸਿਤਾਰਿਆਂ, ਫ਼ਿਲਮਾਂ ਅਤੇ ਆਰਟਿਸਟਾਂ ਨੂੰ ਨਾਮਜਦ ਕੀਤਾ ਗਿਆ ਸੀ। ਜਿਸ 'ਚ ਪੀਟੀਸੀ ਪਲੇਅ ਐਪ 'ਤੇ ਦਰਸ਼ਕਾਂ ਵੱਲੋਂ ਹੋਈ ਵੋਟਿੰਗ ਦੇ ਜ਼ਰੀਏ ਅਵਾਰਡ ਦੇ ਹੱਕਦਾਰ ਚੁਣੇ ਗਏ ਹਨ।

 

ਬਸ ਕੁਝ ਹੀ ਦੇਰ ਬਾਕੀ ਹੈ ਸਾਲ ਦੀ ਸਭ ਤੋਂ ਵੱਡੀ ਅਤੇ ਖੂਬਸੂਰਤ ਸ਼ਾਮ ਸ਼ੁਰੂ ਹੋਣ 'ਚ ਸਿਤਾਰੇ ਲਗਾਤਾਰ ਪਹੁੰਚ ਰਹੇ ਹਨ। ਗੁਰਬਾਣੀ ਤੋਂ ਤੁਰੰਤ ਬਾਅਦ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਫਿਲਮ ਅਵਾਰਡ 2018।

6:41 pm -ਪੰਜਾਬੀ ਫ਼ਿਲਮ ਜਗਤ ਚ ਆਪਣੀ ਐਂਟਰੀ ਕਰ ਚੁੱਕੇ ਗੁਰਨਾਮ ਭੁੱਲਰ ਨੇ ਰੈੱਡ ਕਾਰਪੇਟ 'ਤੇ ਲਾਏ ਚਾਰ ਚੰਨ। ਸਿਤਾਰਿਆਂ ਦੇ ਭਵਿੱਖ ਦੇ ਮਾਹਿਰ ਪੀ.ਕੇ ਖੁਰਾਣਾ ਵੀ ਪਹੁੰਚੇ ਰੈੱਡ ਕਾਰਪੇਟ, ਪੰਜਾਬੀ ਸਿੰਗਰ ਅਤੇ ਅਦਾਕਾਰ ਪ੍ਰੀਤ ਹਰਪਾਲ ਵੀ ਪਹੁੰਚ ਚੁੱਕੇ ਹਨ।

PTC Punjabi Film Award 2019 live Updates PTC Punjabi Film Award 2019 live Updates

6.22 pm : ਪੰਜਾਬੀ ਅਤੇ ਬਾਲੀਵੁੱਡ ਦੇ ਵੱਡੇ ਸਟਾਰ ਰੈੱਡ ਕਾਰਪੇਟ 'ਤੇ ਪਹੁੰਚ  ਰਹੇ ਹਨ। ਰਾਣਾ ਰਣਬੀਰ, ਨਰੇਸ਼ ਕਠੂਰੀਆ , ਪ੍ਰੇਮ ਚੋਪੜਾ ਅਤੇ ਰਿਚਾ ਸ਼ਰਮਾ ਵੀ ਇਸ ਸ਼ਾਨਦਾਰ ਸ਼ਾਮ ਦਾ ਹਿੱਸਾ ਬਣਨ ਬਣਨ ਲਈ ਪਹੁੰਚ ਚੁੱਕੇ ਹਨ।ਤਿਆਰ ਹੋ ਜਾਓ ਗੁਰਬਾਣੀ ਤੋਂ ਬਾਅਦ ਪੀਟੀਸੀ ਪੰਜਾਬੀ 'ਤੇ ਪੀਟੀਸੀ ਪੰਜਾਬੀ ਫਿਲਮ ਅਵਾਰਡ 2019  ਦਾ ਸਿੱਧਾ ਪ੍ਰਸਾਰਣ ਵੇਖਣ ਲਈ।

6.05 pm : ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਮੰਚ ਤਿਆਰ ਹੈ ਸਟੇਜ ਸੱਜ ਚੁੱਕਿਆ ਹੈ ਤੇ ਰੈੱਡ ਕਾਰਪੇਟ 'ਤੇ ਸਿਤਾਰੇ ਪਹੁੰਚਣੇ ਸ਼ੁਰੂ ਹੋ ਚੁੱਕਿਆ ਹਨ। ਲਓ ਜੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ਦਾ ਆਗਾਜ਼ ਕੁਝ ਸਮੇਂ ਬਾਅਦ ਹੋਣ ਵਾਲਾ ਹੈ। ਰੈਡ ਕਾਰਪੇਟ ਦਾ ਲਾਈਵ ਪ੍ਰਸਾਰਣ ਪੀਟੀਸੀ ਨਿਊਜ਼ ਉੱਤੇ ਚਲਾਇਆ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਦਾ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ।

ਬਾਲੀਵੁੱਡ ਦੇ ਸਟਾਰ ਕਲਾਕਾਰ ਸੋਨੂੰ ਸੂਦ ਪਹੁੰਚ ਚੁੱਕੇ ਹਨ। ਸਟੇਜ਼ ਸਜ਼ ਚੁਕਿਆ ਹੈ। ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮੀ ਅਦਾਕਾਰਾ ਦਿਵਿਆ ਦੱਤਾ ਵੀ ਰੈੱਡ ਕਾਰਪੇਟ ਉੱਤੇ ਆਪਣੇ ਹੁਸਨ ਦਾ ਰੰਗ ਬਿਖੇਰ ਰਹੇ ਹਨ। ਸਰੋਤਿਆਂ ਦਾ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।

ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 ਦਾ ਸ਼ੋਅ ਮੁਹਾਲੀ ਦੇ ਜੇ.ਐੱਲ.ਪੀ.ਐੱਲ ਗਰਾਊਂਡ ਉੱਤੇ ਕਰਵਾਇਆ ਜਾ ਰਿਹਾ ਹੈ

Related Post