‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ “ਬੈਸਟ ਫ਼ਿਲਮ” ਕੈਟਾਗਿਰੀ ਲਈ ਕਰੋ ਵੋਟ
ਪੀਟੀਸੀ ਨੈੱਟਵਰਕ ਜੋ ਕਿ ਹਮੇਸ਼ਾ ਪੰਜਾਬੀ ਤੇ ਪੰਜਾਬੀਅਤ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਪੀਟੀਸੀ ਪੰਜਾਬੀ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਕੰਮ ਕਰਦਾ ਰਹਿੰਦਾ ਹੈ ਤਾਂ ਜੋ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨਾਲ ਜੁੜੇ ਰਹਿਣ । ਇਸ ਤੋਂ ਇਲਾਵਾ ਹਰ ਸਾਲ ਪੀਟੀਸੀ ਨੈੱਟਵਰਕ ਅਵਾਰਡ ਪ੍ਰੋਗਰਾਮ ਵੀ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਕਾਮਯਾਬੀ ਦੀ ਪੌੜੀਆਂ ਚੜ ਰਹੀ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੀ ਹੌਸਲਾ ਅਫ਼ਜਾਈ ਕੀਤੀ ਜਾ ਸਕੇ । ਇਸ ਉਤਸ਼ਾਹ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਕਲਾਕਾਰ ਹੋਰ ਵਧੀਆ ਕੰਮ ਕਰਨ ਤੇ ਦਰਸ਼ਕਾਂ ਦੇ ਲਈ ਚੰਗੇ-ਚੰਗੇ ਪ੍ਰੋਜੈਕਟਸ ਲੈ ਕੇ ਆਉਣ ।
View this post on Instagram
ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਮੂਹਿਕ ਇੱਕਠਾਂ ‘ਤੇ ਰੋਕ ਲਗਾਈ ਹੋਈ ਹੈ । ਜਿਸਦੇ ਚੱਲਦੇ ਬਹੁਤ ਸਾਰੇ ਅਵਾਰਡ ਸਮਾਹੋਰਾਂ ਨੂੰ ਟਾਲ ਦਿੱਤਾ ਗਿਆ ਹੈ । ਪਰ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਆਨਲਾਈਨ ਅਵਾਰਡ ਸਮਾਰੋਹ । ਜੀ ਹਾਂ ਇਹ ਅਵਾਰਡ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਪਹਿਲਾ ਤੇ ਵੱਡਾ ਆਨਲਾਈਨ ਅਵਾਰਡ ਸਮਾਰੋਹ ਹੈ । ਇਸ ਵਾਰ ਪੀਟੀਸੀ ਨੈੱਟਵਰਕ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲੈ ਕੇ ਆ ਰਿਹਾ ਹੈ ।

ਹੁਣ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਲੋਕ ਆਪਣੀ ਆਪਣੀ ਪਸੰਦ ਦੀ ਫ਼ਿਲਮ ਜਿਤਵਾਉਣ ਲਈ ਵੱਧ ਚੜ੍ਹ ਕੇ ਵੋਟਿੰਗ ਕਰ ਰਹੇ ਹਨ।
“ਬੈਸਟ ਫ਼ਿਲਮ” ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ ।:-
ਬੈਸਟ ਫ਼ਿਲਮ
FILM
CODE
ਅਰਦਾਸ ਕਰਾਂ
PFABF1
ਬਲੈਕੀਆ
PFABF2
ਦਿਲ ਦੀਆਂ ਗੱਲਾਂ
PFABF3
ਲਾਈਏ ਯੇ ਯਾਰੀਆਂ
PFABF4
ਛੜਾ
PFABF5
ਸੁਰਖੀ ਬਿੰਦੀ
PFABF6
ਮੁਕਲਾਵਾ
PFABF7
ਬੈਸਟ ਫ਼ਿਲਮ ਲਈ ਵੋਟ ਤੁਸੀਂ ਪੀਟੀਸੀ ਪਲੇਅ ‘ਤੇ ਜਾ ਕੇ ਕਰ ਸਕਦੇ ਹੋ ਜਾਂ ਫਿਰ WWW.PTCPUNJABIFILMAWARDS.IN ਤੇ ਜਾ ਕੇ ਆਪਣੀ ਪਸੰਦੀਦਾ ਫ਼ਿਲਮ ਨੂੰ ਵੋਟ ਕਰ ਸਕਦੇ ਹੋ ।