ਪੀਟੀਸੀ  ਪੰਜਾਬੀ ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ ਗਾਇਕ ਲਿਆਕਤ ਅਲੀ ਦਾ 'ਬਾਪੂ' ਗੀਤ 

By  Shaminder August 31st 2018 07:22 AM -- Updated: August 31st 2018 07:29 AM

ਪੰਜਾਬ 'ਚ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ । ਪਰ ਕਈ ਵਾਰ ਇਨ੍ਹਾਂ ਹੁਨਰਮੰਦ ਲੋਕਾਂ ਦਾ ਹੁਨਰ ਸਾਹਮਣੇ ਨਹੀਂ ਆ ਪਾਉਂਦਾ ।ਜਿਸ ਕਾਰਨ ਅਜਿਹੀਆਂ ਪ੍ਰਤਿਭਾਵਾਂ ਛਿਪੀਆਂ ਰਹਿ ਜਾਂਦੀਆਂ ਨੇ । ਪਰ ਪੀਟੀਸੀ PTC ਅਜਿਹੀਆਂ ਪ੍ਰਤਿਭਾਵਾਂ ਲਈ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਅਜਿਹੇ ਕਈ ਸ਼ੋਅ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਜ਼ਰੀਏ ਇਸ ਟੈਲੇਂਟ ਨੂੰ ਲੱਭ ਕੇ ਉਨ੍ਹਾਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਜਾ ਰਿਹਾ ਹੈ ।

ਪੀਟੀਸੀ  ਪੰਜਾਬੀ ਵੱਲੋਂ ਕਰਵਾਏ 'ਛੋਟਾ ਚੈਂਪ' ਅਤੇ 'ਵਾਇਸ ਆਫ ਪੰਜਾਬ' ਚੋਂ ਹੁਣ ਤੱਕ ਅਜਿਹੀਆਂ ਪ੍ਰਤਿਭਾਵਾਂ ਨਿਕਲੀਆਂ ਜੋ ਅੱਜ ਕਾਮਯਾਬ ਗਾਇਕ Singer ਬਣ ਚੁੱਕੇ ਨੇ ਅਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।ਪੀਟੀਸੀ ਪੰਜਾਬੀ  ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ 'ਬਾਪੂ' ਇਸ ਗੀਤ ਨੂੰ ਗਾਇਕ ਲਿਆਕਤ ਅਲੀ ਨੇ ਗਾਇਆ ਹੈ ਅਤੇ ਇਸ ਗੀਤ ਦੇ ਜ਼ਰੀਏ ਪੀਟੀਸੀ ਵੱਲੋਂ ਲਿਆਕਤ ਅਲੀ ਨੂੰ ਲਾਂਚ ਕੀਤਾ ਗਿਆ ਹੈ । ਪਹਿਲੀ ਨਜ਼ਰ ਇਸ ਪੋਸਟਰ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਇਸ ਗੀਤ 'ਚ ਇੱਕ ਪਿਤਾ ਦੀ ਆਪਣੇ ਬੱਚਿਆਂ ਲਈ ਕੀਤੀ ਗਈ ਮਿਹਤਨ ਅਤੇ ਸੰਘਰਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਦੇ ਬੋਲ ਲਿਖੇ ਨੇ ਦਵਿੰਦਰ ਬੋਪਾਰਾਏ ਨੇ ਅਤੇ ਸੰਗੀਤਬੱਧ ਕੀਤਾ ਹੈ ਏ.ਏ.ਆਰ ਬੀ.ਈ.ਈ ਨੇ ਅਤੇ ਇਸ ਦੀ ਐਡਿਟੰਗ ਦਾ ਕੰਮ ਵਰੁਣ ਅਰੋੜਾ ਨੇ ਕੀਤਾ ਹੈ ।ਇਸ ਐਕਸਕਲੂਸਿਵ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਾਰ ਸਤੰਬਰ ਨੂੰ ਵੇਖਿਆ ਜਾ ਸਕਦਾ ਹੈ ।

Related Post