'ਬੈਸਟ ਡੇਬਿਊ (ਫੀਮੇਲ)’ ਕੈਟਾਗਿਰੀ ਵਿੱਚ ਤਨਿਸ਼ਕ ਕੌਰ ਦੇ ਗਾਣੇ ਮੇਰੀ ਜਾਨ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 08:30 PM

ਪੀਟੀਸੀ ਨੈਟਵਰਕ ਦੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਪੰਜਾਬ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ । ਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਸਮੇਤ ਹੋਰ ਕਈ ਕਲਾਕਾਰ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ । ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਹਨ ।  ਮਸ਼ਹੂਰ ਗਾਇਕ ਅਤੇ ਰੈਪਰ ਬੋਹੀਮੀਆ ਦੇ ਗੀਤਾਂ ਤੇ ਹਰ ਕੋਈ ਥਿਰਕ ਰਿਹਾ ਹੈ ।ਇਸ ਵਾਰ 'ਬੈਸਟ ਡੇਬਿਊ (ਫੀਮੇਲ) ਕੈਟਾਗਿਰੀ ਵਿੱਚ ਗਾਇਕਾਂ ਤਨਿਸ਼ਕ ਕੌਰ ਨੂੰ ਉਹਨਾਂ ਦੇ ਗਾਣ ਮੇਰੀ ਜਾਨ ਲਈ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ ।ਉਹਨਾਂ ਦਾ ਗਾਣਾ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਉੱਪਰ ਆਇਆ ਹੈ । ਇਸ ਵਾਰ  'ਬੈਸਟ ਡੇਬਿਊ (ਫੀਮੇਲ) ਕੈਟਾਗਿਰੀ ਲਈ ਜਿਨ੍ਹਾਂ ਗਾਣਿਆਂ ਨੂੰ ਨੋਮੀਨੇਟ ਕੀਤਾ ਗਿਆ ਸੀ ਉਹ ਇਸ ਤਰ੍ਹਾਂ ਹਨ :-

Best Debut (Female)

Artist

Song

Dr Hanna

Rich Girl

Gurkirat Rai

Jhanjran

Himanshi Khurana

High Standard

Mahi Dhaliwal

Waiting Ch

Navv Kaur

Att Feelinga

Sara Gurpal

Slow Motion

Simran

Bas Teri Aan

Tanishq Kaur

Meri Jaan

ਪਰ ਇਸ ਸਭ ਨੂੰ ਪਿੱਛੇ ਛੱਡ ਕੇ ਗਾਇਕਾ ਤਨਿਸ਼ਕ ਕੌਰ ਦੇ ਗਾਣੇ ਮੇਰੀ ਜਾਨ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਿਆ ਹੈ ।  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ ਕਰਵਾਇਆ ਗਿਆ ਹੈ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਗਿਆ ਹੈ ।

Related Post