'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' : ਬੁੱਢਣਵਾਲ ਵਾਲੀਆਂ ਬੀਬੀਆਂ ਦੀ ਐਲਬਮ ਜ਼ਾਲਮ ਬਣੀ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )'

By  Rupinder Kaler December 8th 2018 07:17 PM -- Updated: December 9th 2018 08:17 PM

ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਬੁੱਢਣਵਾਲ ਵਾਲੀਆਂ ਬੀਬੀਆਂ  ਨੂੰ ਜਿਹਨਾਂ ਦੀ ਐਲਬਮ  ਜ਼ਾਲਮ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )'  ਕੈਟਾਗਿਰੀ ਵਿੱਚ ਹੋਰ ਵੀ ਕਈ ਐਲਬਮ ਸਨ । ਜਿਹੜੀਆਂ ਕਿ ਇਸ ਤਰ੍ਹਾਂ ਹਨ : Best Religious Album (Non-Traditional)

ALBUM

ARTIST

Ik Kaali Boli Raat

Bhai Amandeep Singh JI

Khalsa

Dhadhi Bhai Onkar Singh Ji

Paapi Taare

Dhadi Jatha Gyani Balvir Singh Ji

Soorma

Tarsem Singh Moranwali

Tapat Karaha

Ragi Bhai Tejinder Singh Ji

Zalam

Budnamwalwaliyan Bibiyan

ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਬੁੱਢਣਵਾਲ ਵਾਲੀਆਂ ਬੀਬੀਆਂ ਜਿਨ੍ਹਾਂ ਦੀ ਐਲਬਮ ਜ਼ਾਲਮ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

Related Post