'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ) ' ਕੈਟਾਗਿਰੀ ਵਿੱਚ ਭਾਈ ਸਤਿੰਦਰਬੀਰ ਸਿੰਘ ਦੀ ਐਲਬਮ ਦੁਬਿਧਾ ਦੂਰ ਕਰੋ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 07:00 PM -- Updated: December 8th 2018 07:02 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਦਾ ਸਟੇਜ ਸੱਜਿਆ ਹੋਇਆ ਹੈ ਹੁਣ ਤੱਕ ਕਈ ਗਾਇਕ ਆਪਣੀ ਪ੍ਰਫਾਰਮਸ ਦੇ ਚੁੱਕੇ ਹਨ । ਹੁਣ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ । ਇਸ ਅਵਾਰਡ ਸਮਰੋਹ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦੀ ਮਹਿਫਲ ਵਿੱਚ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਿਸ ਗਾਇਕ ਦੀ ਝੋਲੀ ਪੈਂਦਾ ਹੈ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ)  ' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਮਿਲਿਆ ਹੈ ਭਾਈ ਸਤਿੰਦਰਬੀਰ ਸਿੰਘ ਜੀ  ਨੂੰ ਜਿਨ੍ਹਾਂ ਦੀ ਐਲਬਮ  ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ।  'ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ)  ' ਕੈਟਾਗਿਰੀ ਵਿੱਚ ਹੋਰ ਵੀ ਕਈ ਰਾਗੀ ਸ਼ਾਮਿਲ ਸਨ । ਇਸ ਕੈਟਾਗਿਰੀ ਵਿੱਚ ਬਹੁਤ ਸਾਰੇ ਰਾਗੀਆਂ ਦੀ ਐਲਬਮ ਸਨ ਜਿਹੜੀਆਂ ਕਿ ਇਸ ਤਰ੍ਹਾਂ ਹਨ :-  Best Religious Album (Traditional)

ALBUM

ARTIST

Aithey Othey Rakhwala

Bhai Mehtab Singh Ji

Boleya Tera Thae Pavai

Bhai Rajinder Singh Ji & Bhai Kirandeep Singh Ji

Dhubida door kro

Bhai Satinderbir Singh JI

Har Milne Nu

Bhai Lakhwinder singh Ji

Jis Nu Teri Nadar

Bhai Onkar Singh Ji

Koi Aave Santo

Bhai Navdeep Singh Ji

Tu Data Daatar

Bhai Sulakhan Singh Ji

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ' ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਅਵਾਰਡ ਦੇ ਨਾਲ ਜਿੱਥੇ ਨਵੇਂ ਕਲਾਕਾਰਾਂ ਨੂੰ ਹੋਸਲਾ ਮਿਲਦਾ ਹੈ ਉੱਥੇ ਇਹ ਅਵਾਰਡ ਤੈਅ ਕਰਦਾ ਹੈ ਕਿ ਕਿਸ ਗਾਇਕ ਦਾ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆਇਆ ਹੈ । ਪੀਟੀਸੀ ਨੈੱਟਵਰਕ ਨੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਦਾ ਸਿਲਸਿਲਾ 2011 ਵਿੱਚ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਕਾਰਵਾ ਚੱਲਿਆ ਆ ਰਿਹਾ ਹੈ ।

Related Post