‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਗਾਇਕ ਸਤਿੰਦਰ ਸਰਤਾਜ ਨੂੰ ਮਿਲਿਆ 'ਸੰਗੀਤ ਸਰਤਾਜ ਅਵਾਰਡ' 

By  Rupinder Kaler December 8th 2018 07:43 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਰੇ ਗਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਵਿੱਚ ਸੁਰ, ਸ਼ਬਦ ਅਤੇ ਅਦਾ ਦੇ ਮਾਲਕ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਨੂੰ 'ਸੰਗੀਤ ਸਰਤਾਜ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਇਹ ਅਵਾਰਡ ਸਤਿੰਦਰ ਸਰਤਾਜ ਨੂੰ ਉਹਨਾਂ ਦੇ ਸੰਗੀਤ ਜਗਤ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਗਿਆ ਹੈ ।

https://www.youtube.com/watch?v=hpDZqrGMre8

ਸਤਿੰਦਰ ਸਰਤਾਜ ਭਾਰਤ ਹੀ ਨਹੀਂ ਬਲਕਿ ਸੰਸਾਰ ਭਰ 'ਚ ਵਸਦੇ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਇਕ ਹੈ। ਸਰਤਾਜ ਚੰਗੇ ਗਾਇਕ ਦੇ ਨਾਲ-ਨਾਲ ਉਹ ਇਕ ਉੱਚ-ਕੋਟੀ ਦਾ ਸ਼ਾਇਰ, ਗੀਤਕਾਰ ਅਤੇ ਇਕ ਵਧੀਆ ਸੰਗੀਤਕਾਰ ਵੀ ਹੈ। ਸਰਤਾਜ ਦੇ ਗੀਤਾਂ ਤੋਂ ਉਸ ਦਾ ਸੂਫੀ ਰੰਗ ਝਲਕਦਾ ਹੈ । ਸਰਤਾਜ ਦੀ ਗਾਇਕੀ ਦੀ ਇਕ ਖਾਸੀਅਤ ਇਹ ਵੀ ਹੈ ਕਿ ਉਸ ਦੇ ਗੀਤ ਹਰ ਸਰੋਤੇ ਦੀ ਰੂਹ ਨੂੰ ਸਕੂਨ ਦਿੰਦੇ ਹਨ । ਸਰਤਾਜ ਦੇ ਗੀਤ ਲੋਕਾਂ ਨੂੰ ਕੋਈ ਨਾ ਕੋਈ ਚੰਗਾ ਸੰਦੇਸ ਦਿੰਦੇ ਹਨ । ਸਰਤਾਜ ਆਪਣੇ ਹੀ ਤਰੀਕੇ ਨਾਲ ਸਮਾਜਿਕ ਕੁਰੀਤੀ ਤੇ ਵਿਅੰਗ ਵੀ ਕਸਦੇ ਹੈ ।

https://www.youtube.com/watch?v=5HJm4rPm59Y

ਸਰਤਾਜ ਹੁਣ ਤੱਕ ਕਈ ਹਿੱਟ ਗੀਤ ਆਪਣੇ ਸਰੋਤਿਆਂ ਦੇ ਨਾਂ ਕਰ ਚੁੱਕਾ ਹੈ । ਇਕ ਤੋਂ ਬਾਅਦ ਇਕ ਸੰਗੀਤਕ ਐਲਬਮ 'ਇਬਾਦਤ', 'ਚੀਰੇ ਵਾਲਾ ਸਰਤਾਜ', 'ਅਫਸਾਨੇ ਸਰਤਾਜ ਦੇ', 'ਰੰਗਰੇਜ', 'ਹਮਜ਼ਾ' ਅਤੇ ਦਰਜਨਾਂ ਸਦਾਬਹਾਰ ਗੀਤਾਂ ਸਦਕਾ ਨਿਰੰਤਰ ਹੀ ਸਫ਼ਲਤਾ ਦਾ ਸੌਦਾਗਰ ਬਣਿਆ ਹੋਇਆ ਹੈ। ਇਕ ਸਫਲ ਸ਼ਾਇਰ 'ਤੇ ਗਾਇਕ ਤੋਂ ਬਾਅਦ ਹੁਣ ਸਰਤਾਜ ਇਕ ਅਦਾਕਾਰ ਵਜੋਂ ਵੀ ਉਬਰ ਕੇ ਸਾਹਮਣੇ ਆਇਆ ਹੈ । ਜਿਸ ਦੀ ਮਿਸਾਲ ਸਰਤਾਜ ਦੀ ਫਿਲਮ 'ਦਾ ਬਲੈਕ ਪ੍ਰਿੰਸ' ਤੋਂ ਮਿਲ ਜਾਂਦੀ ਹੈ ।ਇਸ ਫਿਲਮ ਵਿੱਚ ਸਰਤਾਜ ਖੁਦ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਇਆ ਹੈ  ਅਤੇ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾ ਦੀ ਭੂਮਿਕਾ 'ਚ ਨਜ਼ਰ ਆਈ ਹੈ ।

Related Post