ਵੇਖੋ ਪੀਟੀਸੀ ਪੰਜਾਬੀ 'ਤੇ 'ਆਸੀਸ' ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 

By  Shaminder September 19th 2018 10:08 AM

'ਆਸੀਸ' ਦੇਣ ਲਈ ਆ ਰਹੀ ਰਾਣਾ ਰਣਬੀਰ ਦੀ ਫਿਲਮ ।ਇਸ ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ੨੩ ਸਤੰਬਰ ਨੂੰ ਦੁਪਹਿਰ ਸਾਢੇ ਬਾਰਾਂ ਵਜੇ ਅਤੇ ਰਾਤ ਸਾਢੇ ਨੌ ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ ।ਇਸ ਫਿਲਮ 'ਚ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਹੈ । ਹਰ ਔਲਾਦ ਆਪਣੇ ਮਾਪਿਆਂ ਦੇ ਚਰਨਾਂ ਦੀ ਧੂੜ ਹੁੰਦੀ ਹੈ । ਇਸ ਸੱਚਾਈ ਨੂੰ ਫਿਲਮ 'ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ : ਰਾਣਾ ਰਣਬੀਰ ਦੀ ਆਸੀਸ ਪਾ ਰਹੀ ਹੈ ਧਮਾਲਾਂ,ਸੁਣੋ ਫੈਨਸ ਨੇ ਕਿ ਕਿਹਾ ਫ਼ਿਲਮ ਨੂੰ ਦੇਖਣ ਤੋਂ ਬਾਅਦ

ਫਿਲਮ 'ਆਸੀਸ' ਦੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਨੇ ਮਾਂ ਪੁੱਤਰ ਦੇ ਨਿੱਘ ਭਰੇ ਰਿਸ਼ਤੇ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਅੱਜ ਕੱਲ੍ਹ ਮਾਂ ਦੀ ਬੇਕਦਰੀ ਕਰਨ ਵਾਲਿਆਂ ਨੂੰ ਬਹੁਤ ਹੀ ਪਿਆਰਾ ਸੁਨੇਹਾ ਦੇਣ ਦੀ ਨਿਵੇਕਲਾ ਯਤਨ ਕੀਤਾ ਹੈ ।ਜ਼ਿੰਦਗੀ ਦੇ ਝਮੇਲਿਆਂ ,ਸਮੇਂ ਦੀਆਂ ਮਜਬੂਰੀਆਂ ਅਤੇ ਰੀਤੀ ਰਿਵਾਜ਼ਾਂ ਕਾਰਨ ਤਿੜਕਦੇ ਰਿਸ਼ਤਿਆਂ ਨੂੰ ਅਧਾਰ ਬਣਾ ਕੇ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ ।ਇਸ ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਤੁਸੀਂ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ।ਰਾਣਾ ਰਣਬੀਰ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨੇ ਅਤੇ ਲਗਾਤਾਰ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਨੇ ।

https://www.youtube.com/watch?v=8lb7xal3lrg

ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਦੀ ਕਹਾਣੀ ਲੋਕਾਂ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕਰੇਗੀ । ਇਸ ਫਿਲਮ ਦੀ ਕਹਾਣੀ ਵੀ ਮਾਂ ਦੁਆਲੇ ਹੀ ਘੁੰਮਦੀ ਹੈ ਕਿ ਕੁਝ ਭਰਾਵਾਂ ਵੱਲੋਂ ਰਲ ਕੇ ਇੱਕ ਸਿੱਧਰੇ ਭਰਾ ਦੀ ਸਾਰੀ ਜ਼ਮੀਨ ਹੜੱਪ ਲਈ ਜਾਂਦੀ ਹੈ ਤੇ ਉਸਦੇ ਹਿੱਸੇ ਮਾਂ ਆ ਜਾਂਦੀ ਹੈ ਜੋ ਤਨੋ-ਮਨੋ ਮਾਂ ਦੀ ਸੇਵਾ ਕਰਦਾ ਹੈ ਰਾਣਾ ਰਣਬੀਰ ਦੀ ਅਦਾਕਾਰੀ ਦਾ ਲੋਹਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਮੰਨਦੀ ਹੈ ਅਤੇ ਇਸ ਵਾਰ ਰਾਣਾ ਰਣਬੀਰ 'ਅਸੀਸ' ਫਿਲਮ ਦੇ ਮਾਧਿਅਮ ਨਾਲ ਪੰਜਾਬੀ ਸਰੋਤਿਆਂ ਲਈ ਕੁੱਝ ਨਵਾਂ ਲੈ ਕੇ ਆਏ ਹਨ |  ਇਹ ਫ਼ਿਲਮ ਮਾਂ-ਪੁੱਤ ਦੇ ਰਿਸ਼ਤੇ 'ਤੇ ਅਧਾਰਿਤ ਹੈ | ਇਸ ਫਿਲਮ ਵਿੱਚ ਇੱਕ ਪੁੱਤ ਆਪਣੀ ਮਾਂ ਦੀ ਸੇਵਾ ਕਰਦਾ ਦਿਖਾਈ ਦਿੰਦਾ ਹੈ ਜੋ ਕਿ ਅੱਜ ਦੇ ਜ਼ਮਾਨੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ

 

Related Post