ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ ਪੰਜਾਬ ਪੁਲਿਸ ਦਾ ਸੁਰੀਲਾ ਅੰਦਾਜ਼

By  Shaminder May 23rd 2020 02:55 PM

ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਦੇ ਐਪੀਸੋਡ ‘ਚ ਇਸ ਵਾਰ ਤੁਹਾਨੂੰ ਬਠਿੰਡਾ ਪੁਲਿਸ ਦਾ ਸੁਰੀਲਾ ਅੰਦਾਜ਼ ਵਿਖਾਇਆ ਜਾਵੇਗਾ ।ਇਸ ਦੇ ਨਾਲ ਹੀ ਖਾਲਸਾ ਮੋਟਰਸਾਈਕਲ ਕਲੱਬ ਦੁਬਈ ਅਤੇ ਕੋਲੋਰਾਡੋ ਸਿੰਘ ਸਭਾ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ, ਇਹ ਵੀ ਵਿਖਾਇਆ ਜਾਵੇਗਾ । ਇਸ ਦੇ ਨਾਲ ਹੀ ਬਹੁਮੁਖੀ ਪ੍ਰਤਿਭਾ ਦੇ ਧਨੀ ਕਰਮਜੀਤ ਅਨਮੋਲ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ।

https://www.instagram.com/p/CAhZvySlRlq/

ਸੋ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਐਪੀਸੋਡ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ, 24 ਮਈ, ਦਿਨ ਐਤਵਾਰ, ਸਵੇਰੇ 11:30 ਵਜੇ । ਦੱਸ ਦਈਏ ਕਿ ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਇਹ ਸ਼ੋਅ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਹੁੰਦਾ ਹੈ ਅਤੇ ਦਰਸ਼ਕਾਂ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਇਸ ਲਾਕਡਾਊਨ ਦੌਰਾਨ ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਨੂੰ ਮਨੋਰੰਜਨ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਵਿਖਾਏ ਜਾ ਰਹੇ ਨੇ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Related Post