ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ 'ਬਰਾਊਨ ਰੇਬੈਨ'

By  Shaminder September 18th 2018 10:13 AM -- Updated: November 2nd 2018 07:50 AM

ਪੀਟੀਸੀ ਪੰਜਾਬੀ ਵੱਲੋਂ ਨਵੇਂ ਕਲਾਕਾਰਾਂ ਨੂੰ ਲਗਾਤਾਰ ਮੌਕੇ ਦਿੱਤੇ ਜਾ ਰਹੇ ਨੇ ਅਤੇ ਪੀਟੀਸੀ ਪੰਜਾਬੀ ਦੇ ਜ਼ਰੀਏ ਹੀ ਇਹ ਕਲਾਕਾਰ ਦੌਲਤ ਅਤੇ ਸੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਹੁਣ ਲੈ ਕੇ ਆਏ ਨੇ 'ਬਰਾਉਨ ਰੇਬੈਨ'  ਪੀਟੀਸੀ ਦੇ ਬੈਨਰ ਥੱਲੇ ਤਿਆਰ ਹੋਏ ਇਸ ਗੀਤ ਨੂੰ ਗੁਰਜੀਤ ਸਿੰਘ ਨੇ ਗਾਇਆ ਹੈ ਅਤੇ ਇਸ 'ਚ ਮਾਡਲ ਦੇ ਤੋਰ 'ਤੇ ਕੰਮ ਕੀਤਾ ਹੈ ਜਸਪਿੰਦਰ ਚੀਮਾ ਨੇ ।

ਹੋਰ ਵੇਖੋ

https://www.youtube.com/watch?v=U6VKj6sQ0l0

ਇਸ ਗੀਤ ਦੇ ਬੋਲ ਕਾਂਸਾਵਾਲਾ ਬੈਂਸ ਨੇ ਨੇ ਲਿਖੇ ਨੇ । ਗੁਰਜੀਤ ਸਿੰਘ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦਿੱਤੀ ਹੈ ।ਗੀਤ ਨੂੰ ਡਾਇਰੈਕਟ ਕੀਤਾ ਹੈ ਅਸਿਸਟੈਂਟ ਡਾਇਰੈਕਟਰ ਆਰਏਵ ਸ਼ਰਮਾ ਅਤੇ ਨੀਰਵ ਭੁੱਲਰ ਨੇ ।ਇਸ ਗੀਤ ਦੇ ਵੀਡਿਓ 'ਚ ਸੁਪਨਿਆਂ 'ਚ ਗੁਆਚੇ ਇੱਕ ਨੌਜਵਾਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸੁਪਨੇ 'ਚ ਹੀ ਉਹ ਇੱਕ ਕੁੜ੍ਹੀ ਨੂੰ ਵੇਖ ਕੇ ਆਪਣਾ ਹੋਸ਼ ਗੁਆ ਬੈਠਦਾ ਹੈ ਅਤੇ ਜਦੋਂ ਸੁਪਨਾ ਟੁੱਟਦਾ ਹੈ ਅਤੇ ਉਸਦੀ ਜਾਗ ਖੁੱਲਦੀ ਹੈ ਤਾਂ ਨਾਂ ਤੇ ਉੱਥੇ ਕੋਈ ਕੁੜ੍ਹੀ ਹੁੰਦੀ ਹੈ ਅਤੇ ਨਾਂ ਹੀ ਕੋਈ ਹੋਰ।ਇਸ ਗੀਤ 'ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਕੀਕਤ 'ਚ ਜਿਉਣਾ ਸਿੱਖੋ। ਇਸ ਗੀਤ ਨੂੰ ਵਿਦੇਸ਼ 'ਚ ਫਿਲਮਾਇਆ ਗਿਆ ਹੈ ,ਜਿੱਥੇ ਗੀਤ 'ਚ ਮਾਡਲ ਨੇ ਅਤੇ ਗਾਇਕ ਨੇ ਪੂਰੀ ਰੀਝ ਨਾਲ ਇਸ ਗੀਤ ਲਈ ਆਪਣਾ 100% ਦਿੱਤਾ ਹੈ ।ਉਥੇ ਇਸਦੀ ਐਡੀਟਿੰਗ ਦਾ ਕੰਮ ਵੀ ਬਾਕਮਾਲ ਹੈ ਜਿੱਥੇ ਸੰਨੀ ਦੀਵਾਨਾ ਨੇ ਆਪਣੀ ਬਿਹਤਰੀਨ ਐਡੀਟਿੰਗ ਦਾ ਵਿਖਾਵਾ ਕੀਤਾ ਹੈ ,ਉੱਥੇ ਹੀ ਫੋਟੋਗ੍ਰਾਫੀ ਡਾਇਰੈਕਟਰ ਨੇ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਇਸਦੇ ਨਾਲ ਹੀ ਕਲਾਕਾਰਾਂ ਦੇ ਮੇਕਅੱਪ ਡਰੈਸਿੰਗ ਸੈਂਸ ਦੀ ਵੀ ਕਮਾਲ ਸੀ ।

Related Post