ਜਦੋਂ ਸਰਦਾਰ ਅਲੀ ਨੇ ਪੀਟੀਸੀ ਸਟੂਡੀਓ 'ਚ ਆਪਣੇ ਸੁਰਾਂ ਨਾਲ ਬੰਨਿਆ ਸਮਾਂ, 'ਕਸਮ ਰੱਬ ਦੀ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan March 4th 2019 12:33 PM -- Updated: March 5th 2019 12:25 PM

ਜਦੋਂ ਸਰਦਾਰ ਅਲੀ ਨੇ ਪੀਟੀਸੀ ਸਟੂਡੀਓ 'ਚ ਆਪਣੇ ਸੁਰਾਂ ਨਾਲ ਬੰਨਿਆ ਸਮਾਂ, 'ਕਸਮ ਰੱਬ ਦੀ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਸਰਦਾਰ ਅਲੀ ਉਹ ਸੂਫ਼ੀ ਗਾਇਕ ਜਿਸ ਨੇ ਆਪਣੀ ਦਮਦਾਰ ਆਵਾਜ਼ ਅਤੇ ਬੇਹਤਰੀਨ ਗਾਇਕੀ ਨਾਲ ਨਾਮਵਰ ਗਾਇਕਾਂ 'ਚ ਆਪਣਾ ਨਾਮ ਸ਼ੁਮਾਰ ਕਰ ਲਿਆ ਹੈ। ਸਰਦਾਰ ਅਲੀ ਇੱਕ ਵਾਰ ਫਿਰ ਆਪਣਾ ਨਵਾਂ ਗੀਤ ਲੈ ਕੇ ਆ ਚੁੱਕੇ ਹਨ।ਜੀ ਹਾਂ ਸਰਦਾਰ ਅਲੀ ਨੇ ਆਪਣਾ ਨਵਾਂ ਗਾਣਾ 'ਕਸਮ ਰੱਬ ਦੀ' ਪੀਟੀਸੀ ਸਟੂਡੀਓ 'ਚ ਗਾਇਆ ਹੈ ਜਿਸ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਤਲੇ ਰਿਲੀਜ਼ ਕੀਤਾ ਗਿਆ ਹੈ।

ਪੀਟੀਸੀ ਸਟੂਡੀਓ 'ਚ ਹਰ ਹਫਤੇ ਸੂਫ਼ੀ ਧਾਰਮਿਕ ਤੇ ਸੱਭਿਆਚਾਰਕ ਗੀਤ ਰਿਲੀਜ਼ ਕੀਤੇ ਜਾਂਦੇ ਹਨ ਉਸੇ ਲੜੀ ਤਹਿਤ ਸਰਦਾਰ ਅਲੀ ਦੀ ਗੜਕਵੀਂ ਆਵਾਜ਼ 'ਚ ਉਹਨਾਂ ਦਾ ਇਹ ਸ਼ਾਨਦਾਰ ਗੀਤ ਰਿਲੀਜ਼ ਕੀਤਾ ਗਿਆ ਹੈ। ਕਸਮ ਖੁਦਾ ਦੀ ਗਾਣੇ ਦਾ ਮਿਊਜ਼ਿਕ ਪੰਜਾਬ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਹੋਰਾਂ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪੀਟੀਸੀ ਸਟੂਡੀਓ 'ਚ ਸੂਫ਼ੀ ਅਤੇ ਫੋਲਕ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ : ਗੁਰਜੀਤ ਜੀਤੀ ਦੇ ਮੂੰਹੋ ਸੁਣੋ ਅੱਜ ਦੀ ਕੁੜੀਆਂ ਦੀਆਂ ਡਿਮਾਂਡਾਂ, ਦੇਖੋ ਵੀਡੀਓ

ਪੀਟੀਸੀ ਰਿਕਾਰਡਜ਼ ਦੇ ਲੇਬਲ ਤਲੇ ਰਿਲੀਜ਼ ਕੀਤੇ ਜਾ ਰਹੇ ਪੀਟੀਸੀ ਸਟੂਡੀਓਜ਼ ਦੇ ਸ਼ਾਨਦਾਰ ਗੀਤਾਂ ਨੂੰ ਹੁਣ ਤੱਕ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਵੱਡੇ ਕਲਾਕਾਰ ਅਤੇ ਹੁਨਰਮੰਦ ਗਾਇਕ ਪੀਟੀਸੀ ਸਟੂਡੀਓ ‘ਚ ਆਪਣੀ ਗਾਇਕੀ ਦੇ ਜੌਹਰ ਦਿਖਾ ਚੁੱਕੇ ਹਨ। ਸਰਦਾਰ ਅਲੀ ਦੇ ਗੀਤ ਕਸਮ ਰੱਬ ਦੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post