ਪੁਲਵਾਮਾ ਹਮਲੇ ਨੂੰ ਲੈ ਕੇ ਪਾਲੀਵੁੱਡ ਅਤੇ ਬਾਲੀਵੁੱਡ ਤੋਂ ਬਾਅਦ ਖੇਡ ਜਗਤ ਨੇ ਵੀ ਕੁਝ ਇਸ ਤਰ੍ਹਾਂ ਜਤਾਇਆ ਰੋਸ

By  Shaminder February 18th 2019 02:24 PM -- Updated: February 18th 2019 02:26 PM

ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ । ਇਸ ਹਮਲੇ ਦੇ ਵਿਰੋਧ 'ਚ ਜਿੱਥੇ ਮਨੋਰੰਜਨ ਜਗਤ ਵੱਲੋਂ ਕਰੜੀ ਨਿਖੇਧੀ ਕੀਤੀ ਗਈ ਹੈ,ਉੱਥੇ ਹੀ ਖੇਡ ਜਗਤ ਨੇ ਵੀ ਇਸ ਹਮਲੇ ਦਾ ਵਿਰੋਧ ਆਪਣੇ ਹੀ ਅੰਦਾਜ਼ 'ਚ ਕੀਤਾ ਹੈ ।

https://www.instagram.com/p/Bt8mR2WDOqY/

 

ਮੁੰਬਈ ਦੀ ਫ਼ਿਲਮ ਸਿਟੀ 'ਚ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ।ਉੱਥੇ ਹੀ ਖਿਡਾਰੀਆਂ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।

imran khan imran khan

ਮੋਹਾਲੀ ਦੇ ਪੀਸੀਏ ਕ੍ਰਿਕੇਟ ਸਟੇਡੀਅਮ ਵਿੱਚੋਂ ਪਾਕਿਸਤਾਨੀਆਂ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ । ਜਿਨ੍ਹਾਂ ਖਿਡਾਰੀਆਂ ਦੀਆਂ ਤਸਵੀਰਾਂ ਸਟੇਡੀਅਮ ਵਿੱਚੋਂ ਹਟਾਈਆਂ ਗਈਆਂ ਨੇ ਉਨ੍ਹਾਂ ਚੋਂ ਪਾਕਿਸਤਾਨੀ ਕ੍ਰਿਕੇਟਰ ਇਮਰਾਨ ਖਾਨ,ਵਸੀਮ ਅਕਰਮ ਅਤੇ ਜਾਵੇਦ ਮੀਆਂਦਾਦ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੂੰ ਹਟਾਇਆ ਗਿਆ ਹੈ ।

mohali stadium 1 mohali stadium 1

Related Post