ਪੁਲਵਾਮਾ ਹਮਲੇ 'ਤੇ ਨਵਜੋਤ ਸਿੱਧੂ ਨੇ ਦਿੱਤਾ ਵਿਵਾਦਿਤ ਬਿਆਨ, ਲੋਕਾਂ ਨੇ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਬਾਹਰ ਕੱਢਣ ਦੀ ਕੀਤੀ ਮੰਗ

By  Rupinder Kaler February 16th 2019 01:25 PM

ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ ੪੨ ਜਵਾਨ ਸ਼ਹੀਦ ਹੋ ਗਏ ਹਨ ਇਸ ਹਮਲੇ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ । ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਰਕੇ ਦੇਸ਼ ਭਰ ਦੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿਖੇਧੀ ਕੀਤੀ ਹੈ ।

kapil sharma show kapil sharma show

ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਕੱਢਿਆ ਹੈ ।ਇਸ ਸਭ ਦੇ ਚਲਦੇ ਸਾਬਕਾ ਕ੍ਰਿਕੇਟਰ ਤੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਨਵਜੋਤ ਸਿੰਘ ਸਿੱਧੂ ਨਵੇਂ ਵਿਵਾਦ ਵਿੱਚ ਆ ਗਏ ਹਨ । ਲੋਕ ਨਵਜੋਤ ਸਿੰਘ ਸਿੱਧੂ ਦੇ ਉਸ ਬਿਆਨ ਤੋਂ ਖਫ਼ਾ ਹੋ ਗਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਹਮਲੇ ਲਈ ਪੂਰੇ ਪਾਕਿਸਤਾਨ ਦੇ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ।ਇਸ ਬਿਆਨ ਤੇ ਲੋਕ ਏਨੇਂ ਭੜਕ ਗਏ ਹਨ ਕਿ ਲੋਕ ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਵਿੱਚੋਂ ਬਾਹਰ ਕੱਢਣ ਦੀ ਮੰਗ ਕਰਨ ਲੱਗੇ ਹਨ । ਲੋਕ ਸੋਸ਼ਲ ਮੀਡਿਆ ਦੇ ਰਾਹੀਂ ਆਪਣੀ ਭੜਾਸ ਕੱਢ ਰਹੇ ਹਨ ।

https://twitter.com/poberty_18/status/1096318038180126720

https://twitter.com/TheLostMystic/status/1096314926770126848

https://twitter.com/theatul88/status/1096365273165254656

https://twitter.com/doegarjee/status/1096368030479798272

ਲੋਕ ਭਾਵੇਂ ਸਿੱਧੂ ਦੇ ਖਿਲਾਫ ਆਪੜੀ ਭੜਾਸ ਕੱਢ ਰਹੇ ਹਨ ਪਰ ਖ਼ਤਰੇ ਦੇ ਬੱਦਲ ਕਪਿਲ ਸ਼ਰਮਾ ਦੇ ਸ਼ੋਅ ਤੇ ਮੰਡਰਾਉਣ ਲੱਗੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦਾ ਸ਼ੋਅ ਕੁਝ ਵਿਵਾਦਾਂ ਕਰਕੇ ਬੰਦ ਹੋ ਗਿਆ ਸੀ ।

Related Post