ਅੰਮ੍ਰਿਤਸਰ ਵਿੱਚ ਜਨਮੇ ਪੁਨੀਤ ਈਸਰ ਦਾ ਹੈ ਅੱਜ ਜਨਮ ਦਿਨ, ਇਸ ਘਟਨਾ ਤੋਂ ਬਾਅਦ ਦੇਖਣਾ ਪਿਆ ਸੀ ਬੁਰਾ ਦੌਰ

By  Rupinder Kaler September 12th 2020 12:43 PM -- Updated: September 12th 2020 02:03 PM

ਪੁਨੀਤ ਈਸਰ ਨੂੰ ਇੱਕ ਫ਼ਿਲਮ ਅਦਾਕਾਰ ਤੇ ਨਿਰਦੇਸ਼ਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਹੜੇ ਕਿ 90 ਦੇ ਦਹਾਕੇ ਵਿੱਚ ਕਾਫੀ ਸਰਗਰਮ ਸਨ । ਪੁਨੀਤ ਮਹਾਭਾਰਤ ਵਿੱਚ ਦੁਰਯੋਦਨ ਦੇ ਕਿਰਦਾਰ ਲਈ ਵੀ ਜਾਣੇ ਜਾਂਦੇ ਹਨ । ਪੁਨੀਤ ਦਾ ਜਨਮ 12 ਸਤੰਬਰ 1958 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ । ਪੁਨੀਤ ਦੇ ਪਿਤਾ ਦਾ ਨਾਂਅ ਸੁਦੇਸ਼ ਈਸਰ ਹੈ ਜਿਹੜੇ ਕਿ ਫ਼ਿਲਮ ਨਿਰਦੇਸ਼ਕ ਰਹਿ ਚੁੱਕੇ ਹਨ । ਪੁਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1983 ਵਿੱਚ ਆਈ ਫ਼ਿਲਮ ਕੁਲੀ ਨਾਲ ਕੀਤੀ ਸੀ ।

https://www.instagram.com/p/B-O1z6nptsJ/

ਇਸ ਵਿੱਚ ਉਹਨਾਂ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ । ਪੁਨੀਤ ਨੇ 150 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ । ਅਦਾਕਾਰੀ ਤੋਂ ਇਲਾਵਾ ਪੁਨੀਤ ਨੇ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ । ਸਾਲ 1982 ਵਿੱਚ ‘ਕੁਲੀ’ ਦੇ ਸੈੱਟ ਅਮਿਤਾਬ ਬੱਚਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਕਹਿੰਦੇ ਹਨ ਕਿ ਅਮਿਤਾਬ ਨੂੰ ਪੁਨੀਤ ਨੇ ਮੁੱਕਾ ਮਾਰਿਆ ਸੀ ।

https://www.instagram.com/p/B347FtYpFzk/

ਇਸ ਸੀਨ ਨੂੰ ਫਿਲਮਾਉਣ ਲਈ ਨਿਰਦੇਸ਼ਕ ਨੇ ਬਾਡੀ ਡਬਲ ਦੀ ਗੱਲ ਕਹੀ ਸੀ ਪਰ ਅਮਿਤਾਬ ਇਸ ਲਈ ਤਿਆਰ ਨਹੀਂ ਸੀ । ਉਹਨਾਂ ਨੇ ਕਿਹਾ ਕਿ ਇਸ ਸੀਨ ਨੂੰ ਦਮਦਾਰ ਬਨਾਉਣਾ ਹੈ ਇਸ ਲਈ ਉਹ ਖੁਦ ਇਹ ਸੀਨ ਕਰਨਗੇ । ਪੁਨੀਤ ਨੇ ਜਿਵੇਂ ਹੀ ਮੁੱਕਾ ਮਾਰਿਆ ਅਮਿਤਾਬ ਪਿੱਛੇ ਜਾ ਕੇ ਇੱਕ ਲੋਹੇ ਦੇ ਟੇਬਲ ਨਾਲ ਜਾ ਟਕਰਾਏ ਜਿਸ ਨਾਲ ਉਹਨਾਂ ਦੀ ਹਾਲਤ ਖਰਾਬ ਹੋ ਗਈ । ਇਸ ਘਟਨਾ ਤੋਂ ਬਾਅਦ ਪੁਨੀਤ ਦੇ ਹੱਥੋਂ ਕਈ ਪ੍ਰੋਜੈਕਟ ਚਲੇ ਗਏ ਤੇ ਉਹਨਾਂ ਨੂੰ ਬੁਰਾ ਦੌਰ ਦੇਖਣਾ ਪਿਆ ।

https://www.instagram.com/p/B3wkYdtpM9e/

Related Post