ਪੰਜਾਬ ਕਲਚਰਲ ਸੋਸਾਇਟੀ ਨੇ ਸਰਦਾਰੀ ਦੇ ਰੰਗ 'ਚ ਰੰਗਿਆ 'Mr Punjab 2019' ਦਾ Grand Finale

By  Aaseen Khan September 8th 2019 06:48 PM -- Updated: September 9th 2019 10:08 AM

Mr Punjab 2019 ਦੇ ਗਰੈਂਡ ਫਿਨਾਲੇ ਦਾ ਆਗਾਜ਼ ਹੋ ਚੁੱਕਿਆ ਹੈ ਤੇ ਇਸ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਕਲਚਰਲ ਸੋਸਾਇਟੀ ਨੇ ਜਿਹੜੇ ਪੰਜਾਬ ਦੇ ਹੀ ਨਹੀਂ ਬਲਕਿ ਦੁਨੀਆਂ ਭਰ 'ਚ ਨਾਮ ਬਣਾ ਚੁੱਕਿਆ ਸੱਭਿਆਚਾਰਕ ਗਰੁੱਪ ਹੈ। ਇਸ ਵਾਰ ਪੰਜਾਬ ਕਲਚਰਲ ਸੋਸਾਇਟੀ ਵੱਲੋਂ ਪੰਜਾਬ ਦੇ ਸ਼ੂਰਵੀਰ ਯੋਧਿਆਂ ਤੇ ਦੇਸ਼ ਲਈ ਸ਼ਹਾਦਤ ਦੇਣ ਵਾਲੇ ਪੰਜਾਬੀਆਂ ਦੇ ਰੰਗ 'ਚ ਹਰ ਕਿਸੇ ਨੂੰ ਰੰਗਿਆ। ਉਹਨਾਂ ਦੀ ਪਰਫਾਰਮੈਂਸ ਨਾਲ ਹਰ ਕਿਸੇ ਅੰਦਰ ਜੋਸ਼ ਭਰਦਾ ਹੈ ਅਤੇ ਸਰਦਾਰੀ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ।

Mr Punjab 2019 Grand Finale Live: Mani Entertainers Open The Stage With Their Performance Mr Punjab 2019 Grand Finale Live: Punjab Cultural Society team Open The Stage With Their Performance

ਮਿਸਟਰ ਪੰਜਾਬ-2019’ ਦਾ ਇਹ ਗਰੈਂਡ ਫਿਨਾਲੇ ਸੀ.ਟੀ. ਇੰਸਟੀਟਿਊਟ, ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਵਿਖੇ ਹੋ ਰਿਹਾ ਹੈ। ਇਹਨਾਂ ਤੋਂ ਇਲਾਵਾ ਪੰਜਾਬੀ ਗਾਇਕਾਂ ਵੱਲੋਂ ਵੀ ਇਸ ਸ਼ਾਨਦਾਰ ਸ਼ਾਮ 'ਚ ਚਾਰ ਚੰਨ ਲਗਾਏ ਜਾਣਗੇ ਜਿੰਨ੍ਹਾਂ 'ਚ ਰੌਸ਼ਨ ਪ੍ਰਿੰਸ, ਸੁਨੰਦਾ ਸ਼ਰਮਾ, ਗਗਨ ਕੋਕਰੀ ਅਤੇ ਜੌਰਡਨ ਸੰਧੂ ਵਰਗੇ ਨਾਮ ਸ਼ਾਮਿਲ ਹਨ। ਸਟੇਜ ਦੀ ਜਿੰਮੇਵਾਰੀ ਇਸ ਵਾਰ ਸੰਭਾਲੀ ਹੈ ਅਦਾਕਾਰ ਅਤੇ ਬਕਮਾਲ ਐਂਕਰ ਗੁਰਜੀਤ ਸਿੰਘ ਨੇ।

ਮਿਸਟਰ ਪੰਜਾਬ 2019 ਦੇ ਕੜੇ ਪੜਾਵਾਂ ਨੂੰ ਪਾਰ ਕਰ ਫਿਨਾਲੇ ‘ਚ ਜਗ੍ਹਾ ਬਣਾਈ ਹੈ,ਰਣਦੀਪ ਸਿੰਘ (ਹੁਸ਼ਿਆਰਪੁਰ), ਅਕਾਸ਼ ਸ਼ਰਮਾ (ਅਨੰਦਪੁਰ ਸਾਹਿਬ ),ਮਾਲਕ ਸਿੰਘ (ਚੰਡੀਗੜ੍ਹ ),ਸ਼ੋਭਿਤਾ (ਬਠਿੰਡਾ ),ਸ਼ਹਿਬਾਜ਼ ਸਿੰਘ (ਲੁਧਿਆਣਾ ),ਗੁਰਪ੍ਰੀਤ ਸਿੰਘ (ਸੰਗਰੂਰ ),ਸੁਖਮਨਪਾਲ ਸਿੰਘ (ਗੁਰਦਾਸਪੁਰ) , ਗਗਨ ਵਰਮਾ (ਮੁਹਲੀ ) ਅਤੇ ਹਿਮਾਂਸ਼ੀ ਸੇਠ ਜਿਹੜੇ ਅੰਮ੍ਰਿਤਸਰ ਤੋਂ ਆਉਂਦੇ ਹਨ। ਦੇਖਣਾ ਹੋਵੇਗਾ ਕੌਣ ਹੁੰਦਾ ਹੈ ਮਿਸਟਰ ਪੰਜਾਬ 2019 ਦੇ ਖ਼ਿਤਾਬ ਦਾ ਹੱਕਦਾਰ।

Related Post