ਪੰਜਾਬ ਪੁਲਿਸ ਵੀ ਦਿਲਜੀਤ ਦੋਸਾਂਝ ਦੀ ਹੋਈ ਮੁਰੀਦ, ਤਸਵੀਰ ਸਾਂਝੀ ਕਰਕੇ ਦਿੱਤਾ ਖ਼ਾਸ ਸੁਨੇਹਾ

By  Rupinder Kaler July 4th 2020 02:59 PM

ਦਿਲਜੀਤ ਦੋਸਾਂਝ ਜਿੱਥੇ ਆਪਣੇ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਉੱਥੇ ਆਪਣੀ ਅਦਾਕਾਰੀ ਕਰਕੇ ਵੀ ਉਹ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ । ਇਸ ਲਈ ਪੰਜਾਬ ਪੁਲਿਸ ਨੇ ਦਿਲਜੀਤ ਦੀ ਪੁਰਾਣੀ ਫ਼ਿਲਮ ਦੀ ਇੱਕ ਤਸਵੀਰ ਸਾਂਝੀ ਕਰਕੇ ਪੰਜਾਬ ਦੀ ਜਨਤਾ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਇਹ ਤਸਵੀਰ ਦਿਲਜੀਤ ਦੀ ਫ਼ਿਲਮ ‘ਜੱਟ ਐਂਡ ਜੂਲੀਅਟ-2’ ਦੀ ਹੈ । ਇਸ ਤਸਵੀਰ ਦੀ ਵਰਤੋ ਕਰਦੇ ਹੋਏ ਪੰਜਾਬ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕੀਤਾ ਹੈ ।

ਲੋਕਾਂ ਨੂੰ ਸੋਸ਼ਲ ਡਿਸਟੇਸਿੰਗ ਲਈ ਪ੍ਰੇਰਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਇਸ ਤਸਵੀਰ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੀ ਇਹ ਫ਼ਿਲਮ ਸੂਪਰ ਡੂਪਰ ਹਿੱਟ ਹੋਈ ਸੀ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਏ ਸਨ । ਇਸ ਫ਼ਿਲਮ ਵਿੱਚ ਦਿਲਜੀਤ ਨੇ ਪੰਜਾਬ ਪੁਲਿਸ ਦੇ ਜਵਾਨ ਦਾ ਕਿਰਦਾਰ ਨਿਭਾਇਆ ਸੀ । ਇਹ ਕਿਰਦਾਰ ਲੋਕਾਂ ਨੂੰ ਖੂਬ ਪਸੰਦ ਆਇਆ ਸੀ ।

https://www.facebook.com/PunjabPoliceIndia/photos/a.216245795585596/730552267488277/?type=3&theater

Related Post