ਪੰਜਾਬ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਨੇ ਤੋੜਿਆ ਨੈਸ਼ਨਲ ਰਿਕਾਰਡ !

By  Rupinder Kaler June 22nd 2021 03:32 PM

ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ Indian Grand Prix 4   ਮੁਕਾਬਲੇ ਵਿੱਚ ਨੈਸ਼ਨਲ ਰਿਕਾਰਡ ਤੋੜਿਆ ਹੈ। ਪੰਜਾਬ ਦੀ ਰਹਿਣ ਵਾਲੀ ਖਿਡਾਰਨ ਕਮਲਪ੍ਰੀਤ ਨੇ ਅਪਣੀ ਪੰਜਵੀਂ ਕੋਸ਼ਿਸ਼ ਵਿਚ ਡਿਸਕ ਸੁੱਟ ਕੇ 66.59 ਮੀਟਰ ਦੀ ਦੂਰੀ ਤੈਅ ਕੀਤੀ ਤੇ ਅਪਣੇ ਪੁਰਾਣੇ ਨੈਸ਼ਨਲ ਰਿਕਾਰਡ ਨੂੰ ਤੋੜ ਦਿੱਤਾ। ਕਮਲਪ੍ਰੀਤ ਦਾ ਪੁਰਾਣਾ ਰਿਕਾਰਡ 65.06 ਸੀ ਜੋ ਉਸ ਨੇ ਇਸ ਸਾਲ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ ਬਣਾਇਆ ਸੀ।

Pic Courtesy: twitter

 

ਹੋਰ ਪੜ੍ਹੋ :

25 ਸਾਲਾ ਕਮਲਪ੍ਰੀਤ ਭਾਰਤ ਦੀ ਪਹਿਲੀ ਮਹਿਲਾ ਡਿਸਕਸ ਥਰੋਅਰ ਬਣ ਗਈ ਹੈ ਜਿਸ ਨੇ 65 ਮੀਟਰ ਦਾ ਮਾਰਕ ਪਾਰ ਕੀਤਾ ਹੋਵੇ। ਕਮਲਪ੍ਰੀਤ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Pic Courtesy: twitter

ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ‘ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ਵਿਚ ਰਾਸ਼ਟਰੀ ਰਿਕਾਰਡ ਤੋੜਨ ਲਈ ਬਹੁਤ ਬਹੁਤ ਵਧਾਈਆਂ। ਬੇਟਾ... ਤੁਸੀਂ ਟੋਕੀਓ ਓਲੰਪਿਕਸ ਵਿਚ ਪੋਡਿਅਮ ਦੀ ਸਮਾਪਤੀ ਲਈ ਮਜ਼ਬੂਤ ਦਾਅਵੇਦਾਰ ਹੋ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਭਾਰਤ ਤੇ ਪੰਜਾਬ ਦਾ ਨਾਮ ਉੱਚਾ ਕਰੋਗੇ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ’।

Related Post