ਅੱਜ ਹੈ ਅਦਾਕਾਰ ਦੇਵ ਖਰੌੜ ਦਾ ਜਨਮ ਦਿਨ, ਜਾਣੋ ਫ਼ਿਲਮਾਂ ‘ਚ ਵਿਲੇਨ ਦੀ ਕੁੱਟਮਾਰ ਕਰਨ ਵਾਲੇ ਦੇਵ ਕਿਸ ਚੀਜ਼ ਤੋਂ ਹਨ ਡਰਦੇ

By  Shaminder April 22nd 2022 06:18 PM

ਅੱਜ ਅਦਾਕਾਰ ਦੇਵ ਖਰੌੜ (Dev Kharoud) ਦਾ ਜਨਮ ਦਿਨ (Birthday ) ਹੈ । ਉਨ੍ਹਾਂ ਦੇ ਜਨਮਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਉਨ੍ਹਾਂ ਦਾ ਜਨਮ ਪਟਿਆਲਾ ਦੇ ਨਜ਼ਦੀਕ ਪੈਂਦੇ ਇੱਕ ਛੋਟੇ ਜਿਹੇ ਪਿੰਡ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਹੈ । ਉਨ੍ਹਾਂ ਨੇ ਬਤੌਰ ਥੀਏਟਰ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

dev kharuad image From instagram

ਹੋਰ ਪੜ੍ਹੋ : ਫ਼ਿਲਮ ‘ਡਾਕੂਆਂ ਦਾ ਮੁੰਡਾ’ ਦਾ ਟੀਜ਼ਰ ਜਲਦ ਹੋਵੇਗਾ ਰਿਲੀਜ਼, ਦੇਵ ਖਰੌੜ ਨੇ ਦਿੱਤੀ ਜਾਣਕਾਰੀ

ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਛੋਟੇ ਮੋਟੇ ਕਿਰਦਾਰ ਵੀ ਕੀਤੇ । 2015 ‘ਚ ਉਨ੍ਹਾਂ ਨੇ ਫ਼ਿਲਮ ‘ਰੁਪਿੰਦਰ ਗਾਂਧੀ’ ‘ਚ ਉਨ੍ਹਾਂ ਦੇ ਕੰਮ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਉਨ੍ਹਾਂ ਦੇ ਦਮਦਾਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਸਰਾਹਣਾ ਮਿਲੀ ਸੀ ।

dev kharuad -min image From instagram

ਫ਼ਿਲਮ ‘ਚ ਐਕਸ਼ਨ ਹੀਰੋ ਕੰਮ ਕਰਨ ਵਾਲੇ ਦੇਵ ਖਰੌੜ ਬੇਸ਼ੱਕ ਫ਼ਿਲਮਾਂ ‘ਚ ਬਦਮਾਸ਼ਾਂ ਦੀ ਕੁੱਟਮਾਰ ਕਰਦੇ ਦਿਖਾਈ ਦਿੰਦੇ ਹਨ, ਪਰ ਰੀਅਲ ਲਾਈਫ ‘ਚ ਉਹ ਇਕ ਚੀਜ਼ ਤੋਂ ਬਹੁਤ ਡਰਦੇ ਨੇ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਸੀ ।ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦੌਰਾਨ ਬਹੁਤ ਡਰ ਲੱਗਦਾ ਹੈ । ਇਸ ਲਈ ਉਹ ਹਮੇਸ਼ਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਬੱਚਦੇ ਹਨ । ਇਸ ਤੋਂ ਇਲਾਵਾ ਦੇਵ ਬਾਲੀਬਾਲ ਤੇ ਕ੍ਰਿਕੇਟ ਦੇ ਚੰਗੇ ਖਿਡਾਰੀ ਹਨ ।

 

View this post on Instagram

 

A post shared by Dev Kharoud (@dev_kharoud)

Related Post