ਪੁਲਿਸ ਵਲੋਂ ਹਿਰਾਸਤ 'ਚ ਲਏ ਗਏ ਕਰਤਾਰ ਚੀਮਾ, NSUI ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਗੋਲਡੀ ਬਰਾੜ ਤੋਂ ਧਮਕੀ ਦਿਵਾਉਣ ਦਾ ਲੱਗਿਆ ਇਲਜ਼ਾਮ

By  Shaminder May 30th 2022 12:57 PM -- Updated: May 30th 2022 03:28 PM

ਪੰਜਾਬੀ ਅਦਾਕਾਰ ਕਰਤਾਰ ਚੀਮਾ (Kartar Cheema ) ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਐੱਨਐੱਸਯੂਆਈ (NSUI) ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਵੱਲੋਂ ਗੈਂਗਸਟਰ ਗੋਲਡੀ ਬਰਾੜ ਤੋਂ ਧਮਕੀ ਦਵਾ ਕੇ ਪੈਸੇ ਮੰਗਣ ਦਾ ਇਲਜ਼ਾਮ ਲਗਾਇਆ ਗਿਆ ਹੈ ।ਹਾਲਾਂਕਿ ਬਾਅਦ ‘ਚ ਕਰਤਾਰ ਚੀਮਾ ਨੂੰ ਛੱਡ ਦਿੱਤਾ ਗਿਆ ।

Kartar cheema

image From instagramਹੋਰ ਪੜ੍ਹੋ : ‘ਮਾਂ ਪਿਓ ਦੇ ਹੁੰਦਿਆਂ, ਪੁੱਤ ਦਾ ਤੁਰ ਜਾਣਾ ਇਸ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ’, ਜਸਵਿੰਦਰ ਭੱਲਾ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਉੱਧਰ ਕਰਤਾਰ ਚੀਮਾ ਨੇ ਆਪਣੀ ਸਫਾਈ ‘ਚ ਕਿਹਾ ਹੈ ਕਿ ਉਹ ਅਕਸ਼ੇ ਸ਼ਰਮਾ ਤੋਂ ਆਪਣੇ ਪੈਸੇ ਲੈਣ ਦੇ ਲਈ ਆਇਆ ਸੀ ।ਖਬਰਾਂ ਮੁਤਾਬਕ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਧਮਕੀ ਦਿੱਤੀ ਗਈ ਸੀ ।

Akshay Sharma-

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਭਾਵੁਕ ਹੋਈ ਜਸਵਿੰਦਰ ਬਰਾੜ, ਕਿਹਾ ‘ਮੇਰਾ ਸੋਹਣਾ ਪੁੱਤ ਹੁਣ ਮੈਂ ਤੈਨੂੰ ਕਿੱਥੋਂ ਲੱਭਾਂ’

ਅਕਸ਼ੇ ਸ਼ਰਮਾ ਦਾ ਕਹਿਣਾ ਹੈ ਕਿ ‘ਕਰਤਾਰ ਚੀਮਾ ਨੇ ਫ਼ਿਲਮ ਬਨਾਉਣ ਦੇ ਲਈ ਉਸ ਤੋਂ ਪੈਸੇ ਲਏ ਸੀ ਅਤੇ ਵਾਪਸ ਮੰਗਣ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ’ ।ਕੁਝ ਦਿਨ ਪਹਿਲਾਂ ਕਰਤਾਰ ਚੀਮਾ ਨੇ ਗੋਲਡੀ ਬਰਾੜ ਤੋਂ ਫੋਨ ਵੀ ਕਰਵਾਇਆ ਸੀ । ਅੰਮ੍ਰਿਤਸਰ ‘ਚ ਇਹ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਗੋਲਡੀ ਬਰਾੜ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਇੱਕ ਆਡੀਓ ਵੀ ਵਾਇਰਲ ਹੋ ਰਿਹਾ ਹੈ ।

Kartar cheema .. image From instagram

ਕਰਤਾਰ ਚੀਮਾ ਨੇ ਅਕਸ਼ੇ ਸ਼ਰਮਾ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਕਸ਼ੇ ਸ਼ਰਮਾ ਨੇ ਫ਼ਿਲਮ ਸਿਕੰਦਰ ‘ਚ ਪੰਜ ਲੱਖ ਰੁਪਏ ਲਗਾਏ ਸਨ, ਪਰ ਫ਼ਿਲਮ ਨਾ ਚੱਲਣ ਕਾਰਨ ਉਨ੍ਹਾਂ ਨੂੰ ਘਾਟਾ ਪਿਆ ਸੀ । ਪਰ ਅਕਸ਼ੇ ਸ਼ਰਮਾ ਪਾਟਨਰ ਹੋਣ ਦੇ ਬਾਵਜੂਦ ਆਪਣੇ ਪੈਸੇ ਸਣੇ ਵਿਆਜ ਮੰਗਣ ਦੇ ਲਈ ਉਨ੍ਹਾਂ ‘ਤੇ ਦਬਾਅ ਬਣਾ ਰਿਹਾ ਸੀ ।ਇਸ ਮੌਕੇ ਕਰਤਾਰ ਚੀਮਾ ਨੇ ਧਮਕੀ ਦੇ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ । ਇਸ ਦੇ ਨਾਲ ਹੀ ਕਰਤਾਰ ਚੀਮਾ ਨੇ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਅਕਸ਼ੇ ਸ਼ਰਮਾ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ।

 

View this post on Instagram

 

A post shared by Kartar Cheema (@kartarcheema1)

Related Post