ਇਸ ਫ਼ਿਲਮੀ ਸਿਤਾਰੇ ਦੇ ਦੁਨੀਆ ਤੋਂ ਜਾਣ ਨਾਲ ਭਾਵੁਕ ਹੋਏ ਪੰਜਾਬੀ ਅਦਾਕਾਰ ਰਘਬੀਰ ਬੋਲੀ …!

By  Rupinder Kaler July 10th 2020 02:09 PM

ਸਾਲ 2020 ਦੇ ਦੌਰਾਨ ਕਈ ਫ਼ਿਲਮੀ ਸਿਤਾਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਬੀਤੇ ਦਿਨ ਬਾਲੀਵੁੱਡ ਅਦਾਕਾਰ ਜਗਦੀਪ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਇਸ ਦੁਨੀਆ ਤੋਂ ਇਸ ਤਰ੍ਹਾਂ ਜਾਣ ਨਾਲ ਕਈ ਫ਼ਿਲਮੀ ਸਿਤਾਰੇ ਸਦਮੇ ਵਿੱਚ ਹਨ । ਜਗਦੀਪ ਦੀ ਮੌਤ ਤੇ ਪੰਜਾਬੀ ਅਦਾਕਾਰ ਰਘਵੀਰ ਬੋਲੀ ਨੇ ਕਿਹਾ ਹੈ ‘ਮੇਰੇ ਕੋਲ ਸ਼ਬਦਾਂ ਦੀ ਘਾਟ ਹੈ, ਮੈਨੂੰ ਪਤਾ ਨਹੀਂ ਇਸ ਸਭ ਤੇ ਮੈਂ ਕੀ ਕਿਹਾ, ਉਹ ਇੱਕ ਮਹਾਨ ਕਲਾਕਾਰ ਸਨ । ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ । ਬਹੁਤ ਵਧੀਆ ਕੰਮ ਦਿੱਤਾ ਉਹਨਾਂ ਨੇ’ ।

https://www.instagram.com/p/CCc5FHbAWYI/?utm_source=ig_web_copy_link

ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਜਗਦੀਪ ਦਾ ਦਿਹਾਂਤ ਹੋ ਗਿਆ ਸੀ, ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਜਗਦੀਪ ਦਾ ਜਨਮ ਮੱਧ ਪ੍ਰਦੇਸ਼ 'ਚ 29 ਮਾਰਚ, 1939 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸਈਅਦ ਯਾਵਰ ਹੁਸੈਨ ਤੇ ਮਾਂ ਦਾ ਨਾਂਅ ਕਨੀਜ਼ ਹੈਦਰ ਸੀ। ਬਚਪਨ 'ਚ ਹੀ ਜਗਦੀਪ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 'ਚ ਪਰਿਵਾਰ 'ਚ ਆਰਥਿਕ ਤੰਗੀ ਆਉਣ ਲੱਗੀ।

https://www.instagram.com/p/CBp4YnNBMag/

ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ। ਮੁੰਬਈ 'ਚ ਜਗਦੀਪ ਦੀ ਮਾਂ ਘਰ ਦੇ ਗੁਜ਼ਾਰੇ ਲਈ ਇਕ ਅਨਾਥ ਆਸ਼ਰਮ 'ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਂ ਨੇ ਇਕ ਇਕ ਪੈਸਾ ਬਚਾਉਣਾ ਸ਼ੁਰੂ ਕੀਤਾ। ਮਾਂ ਨੂੰ ਏਨੀ ਮਿਹਨਤ ਕਰਦਿਆਂ ਦੇਖ ਕੇ ਜਗਦੀਪ ਨੇ ਸਕੂਲ ਛੱਡਣ ਦਾ ਫੈਸਲਾ ਕਰ ਲਿਆ ਤੇ ਸੜਕਾਂ 'ਤੇ ਸਮਾਨ ਵੇਚਣ ਲੱਗੇ। ਬਾਅਦ 'ਚ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਿਆ।

https://www.instagram.com/p/CBQTb7eB3-m/

Related Post