ਧਰਮਿੰਦਰ ਦੇ ਭਰਾ ਵਰਿੰਦਰ ਸਿੰਘ ਦੀ ਜੀਵਨੀ 'ਤੇ ਬਣੇਗੀ ਫ਼ਿਲਮ, ਸ਼ੂਟਿੰਗ ਦੌਰਾਨ ਸੈੱਟ 'ਤੇ ਹੀ ਗੋਲੀਆਂ ਮਾਰ ਕੇ ਕੀਤਾ ਸੀ ਕਤਲ

By  Aaseen Khan June 12th 2019 05:40 PM -- Updated: June 13th 2019 10:44 AM

Varinder Singh's name of Punjabi cinema, which was once ruled by the industry at the time.

ਧਰਮਿੰਦਰ ਦਿਓਲ ਦੇ ਚਚੇਰੇ ਭਰਾ ਦਾ 80 ਦੇ ਦਹਾਕੇ 'ਚ ਧਰਮਿੰਦਰ ਤੋਂ ਵੀ ਵੱਡਾ ਨਾਮ ਸੀ। ਆਪਣੇ 12 ਸਾਲ ਦੇ ਫ਼ਿਲਮੀ ਕੈਰੀਅਰ 'ਚ 25 ਫ਼ਿਲਮਾਂ ਦੇਣ ਵਾਲੇ ਵਰਿੰਦਰ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ ਬਣਨ ਜਾ ਰਹੀ ਹੈ। ਜੀ ਹਾਂ ਵਰਿੰਦਰ ਸਿੰਘ ਦੀ ਬਾਇਓਪਿਕ ਦਾ ਨਿਰਮਾਣ ਉਹਨਾਂ ਦੇ ਪੁੱਤਰ ਰਣਦੀਪ ਸਿੰਘ ਵੱਲੋਂ ਕੀਤਾ ਜਾਵੇਗਾ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ 'ਚ ਉਹਨਾਂ ਦੀ ਮੌਤ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ ਜਿਹੜੀ ਹਾਲੇ ਤੱਕ ਵੀ ਇੱਕ ਰਾਜ਼ ਬਣੀ ਹੋਈ ਹੈ।

Punjabi actor Veerendra Singh biopic movie dharmedra deol Veerendra Singh

ਜੀ ਹਾਂ ਵਰਿੰਦਰ ਸਿੰਘ ਦਾ ਕਤਲ ਉਹਨਾਂ ਦੀ ਆਖਰੀ ਫ਼ਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਫ਼ਿਲਮ ਦੇ ਸੈੱਟ 'ਤੇ ਕੁਝ ਅਣਜਾਣ ਲੋਕ ਆਏ 'ਤੇ ਵਰਿੰਦਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ। ਇਹ ਘਟਨਾ 1988 ਦੀ ਜਿਸ ਨਾਲ ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ ਪਿਆ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀ ਹੈ।

Punjabi actor Veerendra Singh biopic movie dharmedra deol Veerendra Singh

ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇ ਲੰਬਰਦਾਰਨੀ, ਸਰਪੰਚ, ਬਟਵਾਰਾ, ਯਾਰੀ ਜੱਟ ਦੀ, ਇਸ ਤੋਂ ਇਲਾਵਾ ਬਲਬੀਰੋ ਭਾਬੀ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ । ਪਾਲੀਵੁੱਡ ਦੇ ਨਾਲ ਨਾਲ ਵਰਿੰਦਰ ਨੇ ਬਾਲੀਵੁੱਡ ਵਿੱਚ ਵੀ ਕੰਮ ਕੀਤਾ । ਉਹਨਾਂ ਦੀ 1981 ਵਿੱਚ ਫਿਲਮ ਆਈ ਸੀ ਖੇਲ ਮੁਕਦਰ ਕਾ ਇਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਫਿਲਮ ਆਈ ਸੀ ਦੋ ਚਿਹਰੇ ਜਿਹੜੀਆਂ ਕਿ ਬਾਕਸ ਆਫ਼ਿਸ ਤੇ ਸਫ਼ਲ ਰਹੀਆਂ।

Punjabi actor Veerendra Singh biopic movie dharmedra deol Veerendra Singh

ਵਰਿੰਦਰ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਪਹਿਲੇ ਐਕਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਲੰਡਨ ਵਿੱਚ ਜਾ ਕੇ ਕਿਸੇ ਪੰਜਾਬੀ ਫਿਲਮ ਦੀ ਸ਼ੂਟਿੰਗ ਕੀਤੀ ਸੀ।ਵਰਿੰਦਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਗਵਾੜਾ ਵਿੱਚ ਹੋਇਆ ਸੀ ।ਵਰਿੰਦਰ ਬਾਲੀਵੁੱਡ ਐਕਟਰ ਧਰਮਿੰਦਰ ਦੇ ਕਜਨ ਬ੍ਰਦਰ ਸਨ । ਧਰਮਿੰਦਰ ਨੇ ਵਰਿੰਦਰ ਦੇ ਘਰ ਵਿੱਚ ਹੀ ਰਹਿ ਕੇ ਕਾਲਜ ਦੀ ਪੜ੍ਹਾਈ ਫਗਵਾੜਾ ਤੋਂ ਕੀਤੀ ਸੀ ।

ਹੋਰ ਵੇਖੋ : ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ

Punjabi actor Veerendra Singh biopic movie dharmedra deol veerendra singh

ਵਰਿੰਦਰ ਦਾ ਅਸਲੀ ਨਾਂ ਹੈ ਵੀਰਇੰਦਰ ਸਿੰਘ ਹੈ ।ਉਹਨਾਂ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ । ਵਰਿੰਦਰ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਰਣਦੀਪ ਸਿੰਘ ਹੈ ਤੇ ਸਭ ਤੋਂ ਛੋਟੇ ਬੇਟੇ ਦਾ ਨਾਂ ਰਮਨਦੀਪ ਸਿੰਘ ਹੈ ।

Related Post