ਇਸ ਤਰ੍ਹਾਂ ਸ਼ੁਰੂ ਹੋਇਆ ਸੀ ਗੁਰਪ੍ਰੀਤ ਭੰਗੂ ਦਾ ਫ਼ਿਲਮੀ ਸਫ਼ਰ, ਅਦਾਕਾਰੀ ਤੋਂ ਇਲਾਵਾ ਕਰਦੇ ਸਨ ਇਹ ਕੰਮ, ਜਾਣੋਂ ਪੂਰੀ ਕਹਾਣੀ  

By  Rupinder Kaler March 28th 2019 05:03 PM -- Updated: March 28th 2019 05:07 PM

ਪਾਲੀਵੁੱਡ ਫ਼ਿਲਮਾਂ ਵਿੱਚ ਵੱਖ ਵੱਖ ਰੋਲ ਨਿਭਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਤੋਂ ਬਾਅਦ ਜੇਕਰ ਕਿਸੇ ਦਾ ਨਾਂ ਲਿਆ ਜਾ ਸਕਦਾ ਹੈ ਤਾਂ ਉਹ ਗੁਰਪ੍ਰੀਤ ਕੌਰ ਭੰਗੂ ਹੈ । ਗੁਰਪ੍ਰੀਤ ਕੌਰ ਭੰਗੂ ਜਿਸ ਤਰ੍ਹਾਂ ਆਪਣੇ ਕਿਰਦਾਰ ਵਿੱਚ ਖੁੱਬ ਕੇ ਪਰਦੇ ਤੇ ਆਉਂਦੀ ਹੈ ਤਾਂ ਹਰ ਕੋਈ ਉਸ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ । ਪਿੰਡ ਪੱਧਰ ਤੋਂ ਉੱਭਰੀ ਇਸ ਅਦਾਕਾਰਾ ਦਾ ਜਨਮ 13 ਮਈ, 1959 ਨੂੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ ।

gurpreet kaur bhangu gurpreet kaur bhangu

ਸਕੂਲ ਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਨਾਲ ਹੋ ਗਿਆ। ਵਿਆਹ ਤੋਂ ਬਾਅਦ ਉਹ ਨਾਟਕਾਂ ਵਿਚ ਵੱਖ ਵੱਖ ਕਿਰਦਾਰ ਨਿਭਾਉਂਦੀ ਰਹੀ ਪਰ ਇਸ ਸਭ ਦੇ ਚਲਦੇ 1987 ਉਹ ਸਰਕਾਰੀ ਅਧਿਆਪਕਾ ਦੇ ਤੌਰ ਤੇ ਭਰਤੀ ਹੋ ਗਏ । ਕਾਲਜ ਵਿੱਚ ਵਿਦਿਆਰਥੀ ਜੱਥੀਬੰਦੀ ਦੀ ਸਿਰ ਕੱਢ ਆਗੂ ਹੋਣ ਕਰਕੇ ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਨਾਲ ਮਿਲਕੇ 1996 ਵਿੱਚ 'ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ' ਦੀ ਸਥਾਪਨਾ ਕੀਤੀ।

gurpreet kaur bhangu gurpreet kaur bhangu

ਇਸ ਦੌਰਾਨ ਗੁਰਪ੍ਰੀਤ ਭੰਗੂ ਦੀ ਮੁਲਾਕਾਤ ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋ ਗਈ । ਉਹਨਾਂ ਦੀ ਅਗਵਾਈ ਵਿੱਚ ਭੰਗੂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਵਿੱਚ ਵੀ ਕੰਮ ਕੀਤਾ ਤੇ ਵੱਖ ਵੱਖ ਨਾਟ ਮੰਡਲੀਆਂ ਨਾਲ ਮਿਲਕੇ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ ਵਰਗੇ ਵੱਡੇ ਨਾਟਕਕਾਰਾਂ ਦੇ ਨਾਟਕਾਂ ਵਿੱਚ ਕਈ ਕਿਰਦਾਰ ਨਿਭਾਏ ।

https://www.youtube.com/watch?v=69ldomfRCCI

ਇਸ ਤੋਂ ਇਲਾਵਾ ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿੱਖਤਾਂ ਤੇ ਬਣੀਆਂ ਫਿਲਮਾਂ ਜਿਵੇ 'ਅੰਨੇ ਘੋੜੇ ਦਾ ਦਾਨ' ਅਤੇ 'ਚੌਥੀ ਕੂਟ' ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ । ਇਸੇ ਤਰ੍ਹਾਂ ਉਹਨਾਂ ਨੇ ਇਲਾਵਾ 'ਤਰਕ ਦੀ ਸਾਣ 'ਤੇ' ਅਤੇ 'ਕੱਚ ਦੀਆਂ ਵੰਗਾਂ' ਸੀਰੀਅਲਾਂ ਵਿਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿਚ ਕੰਮ ਕੀਤਾ।

https://www.youtube.com/watch?v=eNpp4SYYfik

ਟੈਲੀ-ਫ਼ਿਲਮਾਂ ਕਰਦੇ ਕਰਦੇ ਗੁਰਪ੍ਰੀਤ ਭੰਗੂ ਨੂੰ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ । ਹਿੰਦੀ ਫ਼ਿਲਮ 'ਮੌਸਮ', 'ਮਿੱਟੀ' ਅਤੇ 'ਸ਼ਰੀਕ' ਵਿੱਚ ਉਹਨਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ । ਫ਼ਿਲਮ 'ਅਰਦਾਸ', 'ਅੰਬਰਸਰੀਆ', ਅਤੇ 'ਵਿਸਾਖੀ ਲਿਸਟ' ਹੋਰ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਗੁਰਪ੍ਰੀਤ ਭੰਗੂ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਹੈ ।

Related Post