ਮਸ਼ਹੂਰ ਕਵੀ ਤੇ ਚਿੱਤਰਕਾਰ ਇਮਰੋਜ਼ ਦਾ 97 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਅੰਮ੍ਰਿਤਾ ਪ੍ਰੀਤਮ ਦੇ ਸਨ ਬੇਹੱਦ ਖਾਸ ਦੋਸਤ
Poet Imroz Death News: ਪੰਜਾਬੀ ਸਾਹਿਤ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਕਵੀ ਤੇ ਚਿੱਤਰਕਾਰ ਇਮਰੋਜ਼ ਦਾ ਅੱਜ ਦਿਹਾਂਤ ਹੋ ਗਿਆ ਹੈ। ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਨਾਲ ਉਨ੍ਹਾਂ ਦੇ ਰਿਸ਼ਤੇ ਹਮੇਸ਼ਾ ਹੀ ਚਰਚਾ ਵਿੱਚ ਰਹੇ ਹਨ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਮਰੋਜ਼ ਉਹ 97 ਸਾਲਾਂ ਦੇ ਸਨ ਤੇ ਉਹ ਪਿਛਲੇ ਲੰਮੇਂ ਸਮੇਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਤੋਂ ਗੁਜ਼ਰ ਰਹੇ ਸਨ। ਅੱਜ ਉਨ੍ਹਾਂ ਨੇ ਆਪਣੇ ਮੁੰਬਈ ਸਥਿਤ ਘਰ ਵਿੱਚ ਆਖਰੀ ਸਾਹ ਲਏ।
/ptc-punjabi/media/media_files/7l9PHtZH4vUwNZytw1nK.jpg)
ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਦੇ ਰਿਸ਼ਤੇ
ਦੱਸਣਯੋਗ ਹੈ ਕਿ ਇਮਰੋਜ਼ ਦਾ ਅਸਲੀ ਨਾਂ ਇੰਦਰਜੀਤ ਸਿੰਘ ਸੀ। ਅੰਮ੍ਰਿਤਾ ਪ੍ਰੀਤਮ ਨਾਲ ਰਿਸ਼ਤੇ ਤੋਂ ਬਾਅਦ ਇਮਰੋਜ਼ ਕਾਫੀ ਮਸ਼ਹੂਰ ਹੋ ਗਏ ਸਨ। ਹਾਲਾਂਕਿ, ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ, ਪਰ 40 ਸਾਲ ਤੱਕ ਇੱਕ-ਦੂਜੇ ਨਾਲ ਰਹੇ। ਇਮਰੋਜ਼ ਨੇ ਅੰਮ੍ਰਿਤਾ ਦੇ ਦਿਹਾਂਤ ਮਗਰੋਂ ਉਨ੍ਹਾਂ ਨੂੰ ਆਪਣੀ ਯਾਦਾਂ ਤੇ ਉਨ੍ਹਾਂ ਵੱਲੋਂ ਲਿਖਿਆ ਕਵਿਤਾਵਾਂ ਤੇ ਕਿਤਾਬਾਂ ਰਾਹੀਂ ਹਮੇਸ਼ਾ ਜ਼ਿੰਦਾ ਰੱਖਿਆ।
ਇਮਰੋਜ਼ ਦਾ ਜੀਵਨ
ਇਮਰੋਜ਼ ਦਾ ਜਨਮ ਸਾਲ 1926 ਵਿੱਚ ਲਾਹੌਰ ਤੋਂ 100 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਹੋਇਆ ਸੀ। ਇਮਰੋਜ਼ ਨੇ ਜਗਜੀਤ ਸਿੰਘ ਦੀ ‘ਬਿਰਹਾ ਦਾ ਸੁਲਤਾਨ’ ਅਤੇ ਬੀਬੀ ਨੂਰਾਨ ਦੀ ‘ਕੁਲੀ ਰਹਿ ਵਿਚਾਰ’ ਸਣੇ ਕਈ ਮਸ਼ਹੂਰ ਐਲਪੀਜ਼ ਦੇ ਕਵਰ ਡਿਜ਼ਾਈਨ ਕੀਤੇ ਸਨ। ਇਮਰੋਜ਼ ਦੀ ਮੁਲਾਕਾਤ ਅੰਮ੍ਰਿਤਾ ਨਾਲ ਇਕ ਕਲਾਕਾਰ ਦੇ ਜ਼ਰੀਏ ਹੋਈ ਜਦੋਂ ਅੰਮ੍ਰਿਤਾ ਆਪਣੀ ਕਿਤਾਬ ਦਾ ਕਵਰ ਡਿਜ਼ਾਈਨ ਕਰਨ ਲਈ ਕਿਸੇ ਨੂੰ ਲੱਭ ਰਹੀ ਸੀ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ ਅਤੇ ਨਾਵਲ ਲਿਖੇ। ਉਸ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ- ਫਾਈਵ ਈਅਰ ਲੌਂਗ ਰੋਡ, ਪਿੰਜਰ, ਅਦਾਲਤ, ਕੋਰੇ ਕਾਗਜ਼, ਅਣਚਾਸ ਦਿਨ, ਸਾਗਰ ਔਰ ਸਿਪੀਆਂ। 1935 ਵਿੱਚ ਅੰਮ੍ਰਿਤਾ ਦਾ ਵਿਆਹ ਲਾਹੌਰ ਦੇ ਵਪਾਰੀ ਪ੍ਰੀਤਮ ਸਿੰਘ ਨਾਲ ਹੋਇਆ, ਦੋਵਾਂ ਦੇ ਬੱਚੇ ਵੀ ਸਨ। ਉਸ ਨੇ 1960 ਵਿੱਚ ਆਪਣੇ ਪਤੀ ਨੂੰ ਛੱਡ ਦਿੱਤਾ। ਫਿਰ ਅੰਮ੍ਰਿਤਾ ਨੂੰ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਨਾਲ ਪਿਆਰ ਹੋ ਗਿਆ ਪਰ ਸਾਹਿਰ ਦੀ ਜ਼ਿੰਦਗੀ ‘ਚ ਇੱਕ ਔਰਤ ਦੀ ਐਂਟਰੀ ਕਾਰਨ ਦੋਵੇਂ ਇਕੱਠੇ ਨਹੀਂ ਹੋ ਸਕੇ।
ਇੰਝ ਕਵੀ ਬਣੇ ਇਮਰੋਜ਼
ਇਸ ਤੋਂ ਬਾਅਦ ਅੰਮ੍ਰਿਤਾ ਦੇ ਜੀਵਨ ਵਿੱਚ ਚਿੱਤਰਕਾਰ ਅਤੇ ਲੇਖਕ ਇਮਰੋਜ਼ ਦੀ ਐਂਟਰੀ ਹੋਈ। ਜਿਸ ਨੂੰ ਅੰਮ੍ਰਿਤਾ ਨਾਲ ਪਿਆਰ ਹੋ ਗਿਆ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਅਕਸਰ ਆਪਣੀਆਂ ਉਂਗਲਾਂ ਨਾਲ ਇਮਰੋਜ਼ ਦੀ ਪਿੱਠ ‘ਤੇ ਸਾਹਿਰ ਦਾ ਨਾਂ ਲਿਖਦੀ ਸੀ। ਇਹ ਗੱਲ ਇਮਰੋਜ਼ ਨੂੰ ਵੀ ਪਤਾ ਸੀ ਪਰ ਉਹ ਆਪਣੇ ਪਿਆਰ ‘ਤੇ ਜ਼ਿਆਦਾ ਵਿਸ਼ਵਾਸ ਕਰਦਾ ਸੀ। ਉਹ ਕਹਿੰਦੀ ਸੀ, ਸਾਹਿਰ ਮੇਰੀ ਜ਼ਿੰਦਗੀ ਦਾ ਅਸਮਾਨ ਹੈ ਤੇ ਇਮਰੋਜ਼ ਮੇਰੇ ਘਰ ਦੀ ਛੱਤ ਹੈ। ਸਾਲ ਪਹਿਲਾਂ ਇਮਰੋਜ਼ ਨੇ ਅੰਮ੍ਰਿਤਾ ਅਤੇ ਸਾਹਿਰ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਸੀ।
/ptc-punjabi/media/media_files/AWbTD8G4xvm5IJABYOlY.jpg)
ਉਸ ਨੇ ਸਰੀਰ ਛੱਡਿਆ ਹੈ ਸਾਥ ਨਹੀਂ- ਇਮਰੋਜ਼
ਇੱਕ ਇੰਟਰਵਿਊ ਦੌਰਾਨ ਇਮਰੋਜ਼ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਾ ਅਤੇ ਸਾਹਿਰ ਲੁਧਿਆਣਵੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਸਾਹਿਰ ਕਿਸੇ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਆਇਆ ਸੀ, ਉਹ ਕਦੇ ਵੀ ਅੰਮ੍ਰਿਤਾ ਨੂੰ ਮਿਲਣ ਦਿੱਲੀ ਨਹੀਂ ਆਇਆ। ਅੰਮ੍ਰਿਤਾ ਵੀ ਕਦੇ ਉਸ ਨੂੰ ਮਿਲਣ ਮੁੰਬਈ ਨਹੀਂ ਗਈ, ਜਿੱਥੇ ਉਹ ਰਹਿੰਦੀ ਸੀ।ਅੰਮ੍ਰਿਤਾ ਅਤੇ ਇਮਰੋਜ਼ ਦੀ ਉਮਰ ਵਿੱਚ ਸੱਤ ਸਾਲ ਦਾ ਅੰਤਰ ਸੀ। ਅੰਮ੍ਰਿਤਾ ਦੀ ਮੌਤ ਸਾਲ 2005 ਵਿੱਚ ਹੋਈ ਸੀ। ਆਪਣੀ ਮੌਤ ਤੋਂ ਪਹਿਲਾਂ ਅੰਮ੍ਰਿਤਾ ਨੇ ਇਮਰੋਜ਼ ਲਈ ਇੱਕ ਕਵਿਤਾ ਲਿਖੀ ਸੀ, ‘ਮੈਂ ਤੈਨੂੰ ਫੇਰ ਮਿਲਾਂਗੀ।’ ਇਸ ਦੇ ਨਾਲ ਹੀ ਇਮਰੋਜ਼ ਅੰਮ੍ਰਿਤਾ ਦੀ ਮੌਤ ਤੋਂ ਤੁਰੰਤ ਬਾਅਦ ਕਵੀ ਬਣ ਗਿਆ। ਉਸ ਨੇ ਅੰਮ੍ਰਿਤਾ ਦੀ ਇੱਕ ਪ੍ਰੇਮ ਕਵਿਤਾ ਪੂਰੀ ਕੀਤੀ- ‘ਉਸ ਨੇ ਸਰੀਰ ਛੱਡਿਆ ਹੈ, ਸਾਥ ਨਹੀਂ।’
ਹੋਰ ਪੜ੍ਹੋ: ਰਾਜਸਥਾਨੀ ਗੀਤਾਂ ਦਾ ਆਨੰਦ ਮਾਣਦੇ ਨਜ਼ਰ ਆਏ ਪੰਜਾਬੀ ਗਾਇਕ ਜਸਬੀਰ ਜੱਸੀ, ਵੀਡੀਓ ਹੋ ਰਹੀ ਵਾਇਰਲ
ਸਾਹਿਤ ਪ੍ਰੇਮਿਆਂ ਨੇ ਇਮਰੋਜ਼ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ
ਇਮਰੋਜ਼ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਕੈਨੇਡਾ ਦੇ ਇਕਬਾਲ ਮਾਹਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਉਨ੍ਹਾਂ ਨੂੰ 1978 ਤੋਂ ਜਾਣਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਾ ਉਨ੍ਹਾਂ ਨੂੰ ‘ਜੀਤ’ ਕਹਿ ਕੇ ਬੁਲਾਉਂਦੀ ਸੀ।