'ਜਿੱਦਾਂ ਨਦੀ ਨਾਲ ਕਿਨਾਰੇ, ਜਿੱਦਾਂ ਅੰਬਰਾਂ ਨਾਲ ਤਾਰੇ' ਵਰਗੇ ਹਿੱਟ ਗੀਤ ਲਿਖਣ ਵਾਲਾ ਰਾਣਾ ਮਾਧੋ ਝੰਡੀਆ ਢੋਹ ਰਿਹਾ ਹੈ ਗੁੰਮਨਾਮੀ ਦਾ ਹਨੇਰਾ, ਦਿਹਾੜੀ ਕਰਕੇ ਕਰਦਾ ਹੈ ਗੁਜ਼ਾਰਾ  

By  Rupinder Kaler March 19th 2019 01:26 PM

ਰਾਣਾ ਮਾਧੋ ਝੰਡੀਆ ਵਾਲਾ ਜਿਸ ਦੀ ਕਲਮ ਨੇ ਉਹ ਗੀਤ ਦਿੱਤੇ ਹਨ ਜਿੰਨਾਂ ਨੂੰ ਜੈਜ਼ੀ-ਬੀ, ਸੁਖਸ਼ਿੰਦਰ ਛਿੰਦਾ, ਅਮਰਿੰਦਰ ਗਿੱਲ ਸਮੇਤ ਹੋਰ ਕਈ ਵੱਡੇ ਗਾਇਕਾਂ ਨੇ ਗਾਇਆ ਹੈ । ਰਾਣਾ ਮਾਧੋ ਝੰਡੀਆ ਦਾ ਪਹਿਲਾ ਗਾਣਾ ਗਾਇਕ ਜੀਵਨ ਮਾਨ ਨੇ ਗਾਇਆ ਸੀ । ਰਾਣੇ ਦਾ ਦੂਜਾ ਗਾਣਾ ਗਾਇਕ ਸੁਖਸ਼ਿੰਦਰ ਛਿੰਦਾ ਤੇ ਪਾਕਿਸਤਨੀ ਗਾਇਕਾ ਸਾਜ਼ੀਆ ਮੰਨਜੂਰ ਨੇ ਗਾਇਆ ਸੀ । ਇਸ ਗਾਣੇ ਦੇ ਬੋਲ ਸਨ 'ਜਿੱਦਾਂ ਨਦੀ ਨਾਲ ਕਿਨਾਰੇ, ਜਿੱਦਾਂ ਅੰਬਰਾਂ ਨਾਲ ਤਾਰੇ, ਜਿੱਦਾਂ ਫੁੱਲਾਂ ਵਿੱਚ ਹੁੰਦੀ ਖੁਸ਼ਬੂ ਸੱਜ਼ਣਾ, ਏਦਾ ਆਪਣੀ ਬਣਾ ਲੈ ਮੈਨੂੰ ਤੂੰ ਸੱਜਣਾ' ਇਸ ਗਾਣੇ ਨੇ ਰਾਣਾ ਮਾਧੋ ਝੰਡਿਆ ਨੂੰ ਇੱਕ ਪਹਿਚਾਣ ਦਿਵਾਅ ਦਿੱਤੀ ਸੀ ।

https://www.youtube.com/watch?v=4CdLbFxbVps&list=RD4CdLbFxbVps&start_radio=1

ਇਸ ਗਾਣੇ ਤੋਂ ਬਾਅਦ ਅਮਰਿੰਦਰ ਗਿੱਲ ਨੇ ਉਹਨਾਂ ਦਾ ਗਾਣਾ 'ਤੇਰੇ ਕਰਕੇ ਕੁਵਾਰੀ ਬੈਠੀ ਆਂ' ਗਾਣਾ ਗਾਇਆ । ਇਸੇ ਤਰ੍ਹਾਂ ਲਿਆਕਤ ਅਲੀ ਨੇ ਵੀ ਉਹਨਾਂ ਦੇ ਗੀਤ ਗਾਏ ਹਨ । ਸਭ ਤੋਂ ਮਕਬੂਲ ਗੀਤ ਦੀ ਗੱਲ ਕੀਤੀ ਜਾਵੇ ਤਾਂ  'ਕਾਲਜ ਆਉਂਦਾ ਖਸਮਾਂ ਖਾਣਾ, ਆਸ਼ਕ ਬਣਿਆ ਫਿਰੇ ਨਿਮਾਣਾ' ਰਿਹਾ ।

https://www.youtube.com/watch?v=eWSWzyP9ugA

ਏਨੇਂ ਹਿੱਟ ਗੀਤ ਦੇਣ ਦੇ ਬਾਵਜੂਦ ਅੱਜ ਕੱਲ ਰਾਣਾ ਹੁਣ ਟਾਂਵਾ ਟਾਂਵਾ ਗੀਤ ਹੀ ਲਿਖਦਾ ਹੈ । ਰਾਣਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੋਈ ਹਿੱਟ ਗਾਣਾ ਕਿਸੇ ਗਾਇਕ ਨੂੰ ਤਾਂ ਮਾਣ ਸਨਮਾਨ ਦਿਵਾ ਜਾਂਦਾ ਹੈ, ਪਰ ਜਿਹੜਾ ਗੀਤ ਲਿਖਣ ਵਾਲਾ ਹੁੰਦਾ ਹੈ ਉਸ ਨੂੰ ਉਹ ਮਾਣ ਸਨਮਾਨ ਨਹੀਂ ਮਿਲਦਾ । ਰਾਣਾ ਦਾ ਕਹਿਣਾ ਹੈ ਕਿ ਉਸ ਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਬਸ ਉਹ ਮਾਣ ਦਾ ਭੁੱਖਾ ਹੈ ।

Rana Madho Jhanda Rana Madho Jhanda

ਰਾਣਾ ਏਨੀਂ ਸਾਦੀ ਜ਼ਿੰਦਗੀ ਜਿਉਂਦਾ ਹੈ ਕਿ ਉਸ ਕੋਲ ਮੋਬਾਇਲ ਫੋਨ ਵੀ ਨਹੀਂ ਹੈ । ਰਾਣਾ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਆਪਣੇ ਗੀਤਾਂ ਦਾ ਮੁੱਲ ਨਹੀਂ ਪਾਇਆ ਇਸੇ ਲਈ ਉਹ ਆਰਥਿਕ ਤੌਰ ਤੇ ਏਨੇਂ ਕਮਜ਼ੋਰ ਹਨ ਕਿ ਉਹ ਮੋਬਾਇਲ ਵਰਗੀ ਚੀਜ਼ ਖਰੀਦ ਹੀ ਨਹੀਂ ਸਕਦਾ । ਕਪੂਰਥਲਾ ਦੇ ਪਿੰਡ ਮਾਧੋ ਝੰਡਾ ਦਾ ਰਹਿਣ ਵਾਲਾ ਰਾਣਾ ਖੇਤ ਵਿੱਚ ਕੰਮ ਕਰਕੇ ਜਾਂ ਫਿਰ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਦਾ ਹੈ ।

Rana Madho Jhanda Rana Madho Jhanda

ਕਿਸੇ ਕਿਸਾਨ ਵਾਂਗ ਉਹ ਪੱਠੇ ਵੱਢਦਾ ਹੈ ਤੇ ਪਸ਼ੂਆਂ ਨੂੰ ਪਾਉਂਦਾ ਹੈ । ਉਸ ਦੇ ਦੋਸਤ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਹਨਾਂ ਦਾ ਦੋਸਤ ਰਾਣਾ ਮਾਧੋ ਝੰਡੀਆ ਗੁੰਮਨਾਮੀ ਦੇ ਭੰਵਰ ਵਿੱਚ ਗਵਾਚ ਚੁੱਕਾ ਹੈ ਉਸ ਭੰਵਰ ਵਿੱਚੋਂ ਨਿਕਲ ਕੇ ਇੱਕ ਵਾਰ ਫਿਰ ਆਪਣਾ ਨਾਂ ਬਣਾਵੇ ।

Related Post