ਬੁੱਝੋ ਤਾਂ ਜਾਣੀਏ ! ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ, ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ

By  Shaminder May 12th 2022 09:47 PM

ਬੁਝਾਰਤਾਂ (Bujarta) ਪੰਜਾਬ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ । ਬੁਝਾਰਤਾਂ ਅਕਸਰ ਅਸੀਂ ਆਪਣੇ ਨਾਨਾ ਨਾਨੀ, ਦਾਦਾ ਦਾਦੀ ਤੋਂ ਰਾਤ ਵੇਲੇ ਅਕਸਰ ਸੁਣਦੇ ਸੀ । ਕਿਉਂਕਿ ਆਖਿਆ ਜਾਂਦਾ ਹੈ ਕਿ ਸਵੇਰ ਵੇਲੇ ਬਾਤ ਨਹੀਂ ਪਾਈ ਜਾਂਦੀ। ਅਜਿਹਾ ਮੰਨਿਆ ਜਾਂਦਾ ਹੈ ਕਿ ਸਵੇਰ ਵੇਲੇ ਬਾਤ ਪਾਉਣ ਦੇ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ । ਇਸ ਤਰ੍ਹਾਂ ਬੁਝਾਰਤਾਂ ਅਕਸਰ ਰਾਤ ਨੂੰ ਸੌਂਣ ਵੇਲੇ ਦਾਦਾ ਦਾਦੀ ਵੱਲੋਂ ਪਾਈਆਂ ਜਾਂਦੀਆਂ ਸਨ । ਸਮੇਂ ਦੇ ਬਦਲਾਅ ਦੇ ਨਾਲ ਬੱਚਿਆਂ ਦੀ ਰੂਚੀ ਬਦਲੀ ਹੈ ।

grandmother,-min image From google

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ: ਹੇਠਾਂ ਕਾਠ, ਉੱਪਰ ਕਾਠ, ਵਿੱਚ ਬੈਠਾ ਜਗਨ ਨਾਥ, ਕੀ ਤੁਹਾਨੂੰ ਪਤਾ ਹੈ ਇਸ ਬੁਝਾਰਤ ਦਾ ਜਵਾਬ?

ਪਰ ਟਾਵੇਂ ਟਾਵੇਂ ਪਿੰਡਾਂ ‘ਚ ਹਾਲੇ ਵੀ ਬੱਚਿਆਂ ਦੇ ਆਪਣੇ ਬਜ਼ੁਰਗਾਂ ਦੇ ਨਾਲ ਮੋਹ ਪਿਆਰ ਕਾਇਮ ਹੈ । ਰਾਤ ਵੇਲੇ ਨਾਨਾ ਨਾਨੀ ਤੋਂ ਕਹਾਣੀਆਂ ਸੁਣੀਆਂ ਜਾਂਦੀਆਂ ਹਨ । ਇਹ ਬੁਝਾਰਤਾਂ ਜਿੱਥੇ ਬੱਚੇ ਦੇ ਮਾਨਸਿਕ ਵਿਕਾਸ ‘ਚ ਅਹਿਮ ਰੋਲ ਅਦਾ ਕਰਦੀਆਂ ਹਨ । ਉੱਥੇ ਹੀ ਦਿਲਚਸਪ ਹੋਣ ਕਾਰਨ ਬੱਚਿਆਂ ਨੂੰ ਖੂਬ ਭਾਉਂਦੀਆਂ ਹਨ ।

ਅੱਜ ਦੀ ਸਾਡੀ ਬਾਤ ਵੀ ਬਹੁਤ ਦਿਲਚਸਪ ਹੈ, ਜੋ ਕਿ ਇਸ ਤਰ੍ਹਾਂ ਹੈ ।ਤੁਰਦੀ ਹੈ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ, ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ । ਹੁਣ ਤੁਸੀਂ ਇਸ ਬੁਝਾਰਤ ਦਾ ਉੱਤਰ ਦੇਣਾ ਹੈ । ਥੋੜਾ ਦਿਮਾਗ ‘ਤੇ ਜ਼ੋਰ ਪਾਓ, ਨਹੀਂ ਸਮਝੇ ! ਤਾਂ ਅਸੀਂ ਤੁਹਾਨੂੰ ਇਸ ਬਾਰੇ ਹਿੰਟ ਦਿੰਦੇ ਹਾਂ ।

Grandfather image from google

ਗਰਮੀਆਂ ‘ਚ ਨਾ ਆਵੇ ਤਾਂ ਹਾਲ ਬੇਹਾਲ ਹੋ ਜਾਂਦਾ ਹੈ ਅਤੇ ਸਰਦੀਆਂ ‘ਚ ਆਵੇ ਤਾਂ ਠੰਢ ਦੇ ਨਾਲ ਸਾਡੀ ਹਾਲਤ ਖਰਾਬ ਹੋ ਜਾਂਦੀ ਹੈ । ਹੁਣ ਤਾਂ ਤੁਸੀਂ ਸ਼ਾਇਦ ਇਸ ਪਹੇਲੀ ਦਾ ਜਵਾਬ ਸਮਝ ਹੀ ਗਏ ਹੋਵੋਗੇ । ਨਹੀਂ ਸਮਝੇ ਤਾਂ ਅਸੀਂ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਦੱਸ ਦਿੰਦੇ ਹਾਂ । ਇਸ ਦਾ ਜਵਾਬ ਹੈ ‘ਹਵਾ’ । ਜੋ ਦੋ ਅੱਖਰਾਂ ਦੇ ਸੁਮੇਲ ਤੋਂ ਬਣੀ ਹੈ ।

Related Post