ਬੁੱਝੋ ਤਾਂ ਜਾਣੀਏ ! ਦੋ ਜੁੜਵੇ ਭਾਈ ਹਾਂ, ਦੋਵੇਂ ਹਾਂ ਪੱਕੇ ਯਾਰ, ਜਦ ਇੱਕ ਵਿੱਛੜ ਜਾਏ, ਦੂਜਾ ਹੋ ਜਾਏ ਬੇਕਾਰ

By  Shaminder May 14th 2022 06:24 PM

ਬੁਝਾਰਤਾਂ (Bujarat) ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ । ਇਨ੍ਹਾਂ ਦੇ ਜ਼ਰੀਏ ਅਸੀਂ ਜ਼ਿੰਦਗੀ ਦੀਆਂ ਉਝਲੀਆਂ ਤੰਦਾਂ ਵਾਂਗ ਇਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਦਿਮਾਗ ਦੀ ਕਸਰਤ ਵੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਸੁਲਝਾਉਣ ‘ਚ ਮਜ਼ਾ ਵੀ ਆਉਂਦਾ ਹੈ । ਇਹ ਲੋਕ ਮਨਾਂ ਚੋਂ ਉਪਜੀਆਂ ਹਨ ਜੋ ਕਿ ਅਚੇਤ ਮਨ ਵਿਚੋਂ ਸਹਿਜ ਭਾਵ ਹੀ ਨਿਕਲ ਤੁਰਦਾ ਹੈ ।

Grandmother stories

ਹੋਰ ਪੜ੍ਹੋ :ਬੁੱਝੋ ਤਾਂ ਜਾਣੀਏ ! ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ, ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ 

ਬੁਝਾਰਤਾਂ ਨੂੰ ਬੁੱਧੀ ਪਰਖਣ ਦੇ ਲਈ ਵਧੀਆ ਸਾਧਨ ਕਿਹਾ ਜਾਂਦਾ ਹੈ ।ਬਾਤ ਇੱਕ ਸ਼ਖਸ ਵੱਲੋਂ ਪਾਈ ਜਾਂਦੀ ਹੈ ਅਤੇ ਇਸ ਨੂੰ ਬੁੱਝਣ ਵਾਲੇ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਹਨ । ਅੱਜ ਦੀ ਸਾਡੀ ਬੁਝਾਰਤ ਜਾਂ ਬਾਤ ਇਸ ਤਰ੍ਹਾਂ ਹੈ ਦੋ ਜੁੜਵੇ ਭਾਈ ਹਾਂ, ਦੋਵੇਂ ਹਾਂ ਪੱਕੇ ਯਾਰ, ਜਦ ਇੱਕ ਵਿੱਛੜ ਜਾਏ, ਦੂਜਾ ਹੋ ਜਾਏ ਬੇਕਾਰ ।

grandmother,-min image From google

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ: ਹੇਠਾਂ ਕਾਠ, ਉੱਪਰ ਕਾਠ, ਵਿੱਚ ਬੈਠਾ ਜਗਨ ਨਾਥ, ਕੀ ਤੁਹਾਨੂੰ ਪਤਾ ਹੈ ਇਸ ਬੁਝਾਰਤ ਦਾ ਜਵਾਬ?

ਹੁਣ ਤੁਸੀਂ ਇਸ ਬੁਝਾਰਤ ਦਾ ਉੱਤਰ ਦੇਣਾ ਹੈ । ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬ! ਨਹੀਂ ਤਾਂ ਅਸੀਂ ਤੁਹਾਨੂੰ ਥੋੜਾ ਜਿਹਾ ਹਿੰਟ ਦਿੰਦੇ ਹਾਂ ਜੀ ਹਾਂ ਜੇ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ ਤਾਂ ਧੁੱਪ, ਛਾਂ, ਮੀਂਹ ਕਣੀ ‘ਚ ਤੁਸੀਂ ਬਚ ਸਕਦੇ ਹੋ । ਇਸ ਤੋਂ ਇਲਾਵਾ ਚਿੱਕੜ ਤੋਂ ਵੀ ਤੁਹਾਡਾ ਬਚਾਅ ਹੋ ਸਕਦਾ ਹੈ ।

 

jutti,-min image from google

ਹੁਣ ਤਾਂ ਸ਼ਾਇਦ ਤੁਸੀਂ ਇਸ ਬਾਰੇ ਸਮਝ ਹੀ ਗਏ ਹੋਵੋਗੇ । ਜੇ ਹਾਲੇ ਵੀ ਨਹੀਂ ਸਮਝੇ ਤਾਂ ਅਸੀਂ ਇੱਕ ਹਿੰਟ ਹੋਰ ਦੇ ਦਿੰਦੇ ਹਾਂ ਇਨ੍ਹਾਂ ਤੋਂ ਬਗੈਰ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ, ਪਰ ਹਾਂ ਘਰ ਦੇ ਅੰਦਰ ਜ਼ਰੂਰ ਘੁੰਮ ਸਕਦੇ ਹੋ । ਜੇ ਹਾਲੇ ਵੀ ਨਹੀਂ ਸਮਝ ਆਇਆ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਇਸ ਦਾ ਜਵਾਬ ਹੈ ਜੁੱਤੀ ਦਾ ਜੋੜਾ ।

 

 

Related Post