ਬੁੱਝੋ ਤਾਂ ਜਾਣੀਏ ! ਸਿੱਧੀ ਕਰਦਾ ਕਰਦਾ ਇੱਕ-ਇੱਕ ਤਾਰ,ਸਿੱਧਿਆਂ ਦਾ ਉਹ ਸਿੱਧਾ ਯਾਰ

By  Shaminder May 18th 2022 04:30 PM -- Updated: May 18th 2022 04:36 PM

ਬੁਝਾਰਤਾਂ (Bujarta)ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ । ਹਾਲਾਂਕਿ ਅੱਜ ਕੱਲ੍ਹ ਬੁਝਾਰਤਾਂ ਦਾ ਚਲਨ ਏਨਾਂ ਜ਼ਿਆਦਾ ਨਹੀਂ ਰਿਹਾ ਹੈ । ਪਰ ਫਿਰ ਵੀ ਟਾਵੇਂ ਟਾਵੇਂ ਥਾਵਾਂ ‘ਤੇ ਅੱਜ ਵੀ ਬੱਚੇ ਬੁਝਾਰਤਾਂ ਅਤੇ ਕਹਾਣੀਆਂ ਸੁਣਦੇ ਹਨ ਅਤੇ ਆਪਣੇ ਦਾਦਾ ਦਾਦੀ, ਨਾਨਾ ਨਾਨੀ ਤੋਂ ਬੁਝਾਰਤਾਂ ਸੁਣ ਕੇ ਉੱਤਰ ਵੀ ਜਾਣਦੇ ਹਨ । ਇਨ੍ਹਾਂ ਬੁਝਾਰਤਾਂ, ਅੜੌਣੀਆਂ ਦੇ ਨਾਲ ਜਿੱਥੇ ਦਿਮਾਗ ਦੀ ਕਸਰਤ ਹੁੰਦੀ ਹੈ, ਉੱਥੇ ਹੀ ਬੱਚਿਆਂ ਦੀ ਸਮਝਣ ਸ਼ਕਤੀ ਵੀ ਤੇਜ਼ ਹੁੰਦੀ ਹੈ ।

Grandmother stories

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ ! ਦੋ ਜੁੜਵੇ ਭਾਈ ਹਾਂ, ਦੋਵੇਂ ਹਾਂ ਪੱਕੇ ਯਾਰ, ਜਦ ਇੱਕ ਵਿੱਛੜ ਜਾਏ, ਦੂਜਾ ਹੋ ਜਾਏ ਬੇਕਾਰ

ਇਹ ਲੋਕ ਮਨਾਂ ਚੋਂ ਉਪਜੀਆਂ ਹੁੰਦੀਆਂ ਹਨ ਅਤੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਬੁਝਾਰਤ ਪਾਉਣ ਜਾ ਰਹੇ ਹਾਂ ਜਿਸ ਦਾ ਜਵਾਬ ਤੁਸੀਂ ਸਾਨੂੰ ਦੱਸਣਾ ਹੈ । ਸਿੱਧੀ ਕਰਦਾ ਕਰਦਾ ਇੱਕ-ਇੱਕ ਤਾਰ।ਸਿੱਧਿਆਂ ਦਾ ਉਹ ਸਿੱਧਾ ਯਾਰ । ਹੁਣ ਤੁਸੀਂ ਇਸ ਬੁਝਾਰਤ ਜਵਾਬ ਦੇਣਾ ਹੈ । ਹੁਣ ਤੁਹਾਨੂੰ ਆਪਣੇ ਦਿਮਾਗ ਦੇ ਘੋੜੇ ਦੌੜਾਉਣੇ ਹੋਣਗੇ ।

grandmother,-min image From google

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ ! ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ, ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ

ਜੀ ਹਾਂ ਜੇ ਤੁਹਾਨੂੰ ਇਸ ਬੁਝਾਰਤ ਦੀ ਸਮਝ ਨਹੀਂ ਆ ਰਹੀ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਇਸ ਜਿਨ੍ਹਾਂ ਤਾਰਾਂ ਦੀ ਅਸੀਂ ਗੱਲ ਰਹੇ ਹਾਂ ਉਸ ਦਾ ਸਬੰਧ ਸਾਡੇ ਸਰੀਰ ਦੇ ਕਿਸੇ ਅੰਗ ਦੇ ਨਾਲ ਹੈ । ਹੁਣ ਤਾਂ ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਜੇ ਹਾਲੇ ਵੀ ਨਹੀਂ ਸਮਝੇ ਤਾਂ ਚੱਲੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਾ ਸਬੰਧ ਸਾਡੇ ਵਾਲਾਂ ਦੇ ਨਾਲ ਹੈ ।

ਕਿਉਂਕਿ ਜਦੋਂ ਵਾਲਾਂ ‘ਚ ਅੜਕਾਂ ਪੈ ਜਾਂਦੀਆਂ ਨੇ ਅਤੇ ਵਾਲ ਖਿੱਲਰ ਜਾਂਦੇ ਹਨ ਤਾਂ ਉਨ੍ਹਾਂ ਨੰੂੰ ਸੰਵਾਰਨ ਲਈ ਅਸੀਂ ਕੰਘੀ ਦਾ ਸਹਾਰਾ ਲੈਂਦੇ ਹਾਂ । ਜੇ ਤਾਂ ਸਾਡੇ ਵਾਲ ਸਿੱਧੇ ਹੁੰਦੇ ਹਨ ਤਾਂ ਵਾਲਾਂ ‘ਚ ਕੰਘੀ ਸਿੱਧੀ ਸਿੱਧੀ ਫਿਰ ਜਾਂਦੀ ਹੈ । ਸਿੱਧਿਆਂ ਦਾ ਸਿੱਧਾ ਯਾਰ ਦਾ ਭਾਵ ਇਸੇ ਤੋਂ ਹੈ । ਸਾਡੀ ਅੱਜ ਦੀ ਇਹ ਬੁਝਾਰਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ।

 

 

 

 

 

Related Post