ਪਾਲੀਵੁੱਡ ਦੇ ਹਿੱਟ ਡਾਇਰੈਕਟਰ ਸਮੀਪ ਕੰਗ ਹੁਣ ਬਾਲੀਵੁੱਡ 'ਚ ਲੈ ਕੇ ਆ ਰਹੇ ਹਨ ਹਿੱਟ ਫ਼ਿਲਮ
Rupinder Kaler
June 28th 2019 11:04 AM
ਪਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਬਾਲੀਵੁੱਡ 'ਚ ਆਪਣੀ ਦੂਜੀ ਫ਼ਿਲਮ ਨਾਲ ਦੁਬਾਰਾ ਐਂਟਰੀ ਕਰਨ ਜਾ ਰਹੇ ਹਨ । ਸਮੀਪ ਕੰਗ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫ਼ਿਲਮ 'ਝੂਠਾ ਕਹੀਂ ਕਾ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ । ਇਸ ਫ਼ਿਲਮ ਵਿੱਚ ਓਮਕਾਰ ਕਪੂਰ, ਸੰਨੀ ਸਿੰਘ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਅਤੇ ਮਨੋਜ ਜੋਸ਼ੀ ਦਿਖਾਈ ਦੇਣਗੇ ।