ਪੰਜਾਬੀ ਫ਼ਿਲਮ ‘ਦੂਰਬੀਨ’ ਇਹਨਾਂ ਕੁਝ ਕਾਰਨਾਂ ਕਰਕੇ ਬਾਕਸ ਆਫ਼ਿਸ ’ਤੇ ਹੋਏਗੀ ਹਿੱਟ

By  Rupinder Kaler September 26th 2019 11:54 AM -- Updated: September 26th 2019 12:27 PM

ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਨੂੰ ਜਿਸ ਫ਼ਿਲਮ ਦਾ ਇੰਤਜ਼ਾਰ ਸੀ ਉਹ ਭਲਕੇ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਦੂਰਬੀਨ’ ਦੀ ਜਿਹੜੀ ਕਿ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਬਾਕਸ ਆਫ਼ਿਸ ਦੇ ਸੁਪਰ ਹਿੱਟ ਹੋਵੇਗੀ । ਫ਼ਿਲਮਾਂ ਦੇ ਜਾਣਕਾਰਾਂ ਮੁਤਾਬਿਕ ਇਸ ਫ਼ਿਲਮ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਇਸ ਨੂੰ ਹਿੱਟ ਕਰਵਾ ਸਕਦੀਆਂ ਹਨ ।

ਸਭ ਤੋਂ ਪਹਿਲਾਂ ਇਸ ਫ਼ਿਲਮ ਦਾ ਕੰਸੈੱਪਟ ਇਸ ਨੂੰ ਹਿੱਟ ਕਰਵਾ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਫ਼ਿਲਮ ਦੀ ਕਹਾਣੀ ਹੈ ਉਹ ਸਭ ਤੋਂ ਹੱਟ ਕੇ ਹੈ । ਇਸ ਤਰ੍ਹਾਂ ਦੀ ਕਹਾਣੀ ਤੇ ਪਹਿਲਾਂ ਕਦੇ ਵੀ ਪੰਜਾਬੀ ਫ਼ਿਲਮ ਨਹੀਂ ਬਣੀ ।ਫ਼ਿਲਮ ਦੇ ਗਾਣੇ ਵੀ ਫ਼ਿਲਮ ਨੂੰ ਹਿੱਟ ਕਰਵਾਉਣ ਵਿੱਚ ਆਪਣਾ ਹਿੱਸਾ ਪਾਉਣਗੇ ਕਿਉਂਕਿ ਫ਼ਿਲਮ ਦੇ ਗਾਣੇ ਹਰ ਪਾਸੇ ਛਾਏ ਹੋਏ ਹਨ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ ਜਦਕਿ ਇਸ ਨੂੰ ਡਾਇਰੈਕਟ ਨੌਜਵਾਨ ਫਿਲਮ ਨਿਰਦੇਸ਼ਕ ਇਸ਼ਾਨ ਚੋਪੜਾ ਨੇ ਕੀਤਾ ਹੈ। ਨਾਮਵਰ ਪੰਜਾਬੀ ਗਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਵਾਮਿਕਾ ਗੱਬੀ, ਜੈਸਮੀਨ ਬਾਜਵਾ, ਯੋਗਰਾਜ ਸਿੰਘ, ਹੌਬੀ ਧਾਲੀਵਾਲ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਗੁਰਿੰਦਰ ਮਕਨਾ, ਬਾਲ ਕਲਾਕਾਰ ਐਮੀ ਰੰਧਾਵਾ ਅਤੇ ਰੁਪਿੰਦਰ ਰੂਪੀ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

https://www.instagram.com/p/B2rWdIxnuAV/

ਇਸ ਫ਼ਿਲਮ ਵਿੱਚ ਮਨੋਰੰਜ਼ਨ ਦਾ ਹਰ ਮਸਾਲਾ ਮੌਜੂਦ ਹੈ । ਇਸ ਵਿੱਚ ਐਕਸ਼ਨ ਵੀ ਹੈ , ਰੋਮਾਂਸ ਤੇ ਕਾਮੇਡੀ ਵੀ ਹੈ । ਫ਼ਿਲਮ ਵਿੱਚ ਨਿੰਜਾ ਇਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਬੇਰੁਜ਼ਗਾਰ ਹੈ। ਇਕ ਸਧਾਰਨ ਜਿਹੇ ਤੇ ਗਰੀਬ ਪਿੰਡ ਦਾ ਇਹ ਨੌਜਵਾਨ ਜ਼ਿੰਦਗੀ ਨੂੰ ਸਹੀ ਰਾਹ ‘ਤੇ ਪਾਉਣ ਲਈ ਗਲਤ ਰਾਹ ਫੜ ਲੈਂਦਾ ਹੈ ।ਗਾਇਕ ਜੱਸ ਬਾਜਵਾ ਇਸ ਫ਼ਿਲਮ ਵਿੱਚ ਪੁਲਿਸ ਅਫ਼ਸਰ ਤੇ ਅਧਿਆਪਕ ਦੇ ਰੂਪ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਦੇਸ਼ ਦੀ ਨਾਮਵਰ ਕੰਪਨੀ ਯੂਟੀਵੀ ਅਤੇ ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬ ਮੂਵੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

Related Post