ਪੰਜਾਬੀ ਸਿਨੇਮਾ 'ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ

By  Aaseen Khan February 22nd 2019 04:03 PM

ਪੰਜਾਬੀ ਸਿਨੇਮਾ 'ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ : ਪੰਜਾਬੀ ਸਿਨੇਮਾ 'ਚ ਫ਼ਿਲਮਾਂ ਦੇ ਸੀਕੁਏਲ ਬਣਾਉਣ ਦਾ ਪ੍ਰਚਲਣ ਕੋਈ ਬਹੁਤਾ ਪੁਰਾਣਾ ਨਹੀਂ ਹੈ। ਇਸ ਸਾਲ ਪੰਜਾਬੀ ਸਿਨੇਮਾ 'ਤੇ ਕਰੀਬ ਦਰਜਨ ਦੇ ਆਸ ਪਾਸ ਫ਼ਿਲਮਾਂ ਦੇ ਸੀਕੁਏਲ ਰਿਲੀਜ਼ ਹੋਣ ਜਾ ਰਹੇ ਹਨ। ਪੰਜਾਬੀ ਸਿਨੇਮਾ 'ਤੇ ਇਸ ਦੀ ਸ਼ੁਰੂਆਤ 2012 ਤੋਂ ਮੰਨੀ ਜਾਂਦੀ ਹੈ। ਡਾਇਰੈਕਟਰ ਮਨਮੋਹਨ ਸਿੰਘ ਦੀ ਫ਼ਿਲਮ ‘ਯਾਰਾਂ ਨਾਲ ਬਹਾਰਾਂ’ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਮੰਨੀ ਜਾਂਦੀ ਹੈ, ਜਿਸ ਦਾ ਸੀਕੁਏਲ ਬਣਿਆ ਸੀ। ਸਾਲ 2005 ਵਿਚ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਜੂਹੀ ਬੱਬਰ ਦੀ ਇਸ ਪਹਿਲੀ ਪੰਜਾਬੀ ਫ਼ਿਲਮ ਦਾ ਸੀਕੁਏਲ 2012 ਵਿਚ ‘ਯਾਰਾਂ ਨਾਲ ਬਹਾਰਾਂ 2’ ਦੇ ਟਾਈਟਲ ਹੇਠ ਰਿਲੀਜ਼ ਹੋਇਆ ਸੀ।

punjabi films sequel in this year 2019 upcoming punjabi movies mitti virast babbran di

ਇਸ ਸਾਲ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਮਿੱਟੀ’ ਦਾ ਸੀਕੁਏਲ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦੇਖਣ ਨੂੰ ਮਿਲੇਗਾ। 8 ਸਾਲਾਂ ਬਾਅਦ 1 ਮਾਰਚ ਨੂੰ ਰਿਲੀਜ਼ ਹੋਣ ਜਾ ਰਹੇ ਇਸ ਸੀਕੁਏਲ ਦੇ ਡਾਇਰੈਕਟਰ ਹਿਰਦੈ ਸ਼ੈਟੀ ਹਨ, ਪਰ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਮੌਹਰ ਸੀ। ਪਹਿਲੀ ਫ਼ਿਲਮ ’ਚ ਲਖਵਿੰਦਰ ਕੰਡੋਲਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ’ਚ ਵੀ ਉਹੀ ਅਹਿਮ ਰੋਲ ਅਦਾ ਕਰ ਰਹੇ ਹਨ। ਉਸ ਤੋਂ ਇਲਾਵਾ ਫ਼ਿਲਮ ਦੀ ਬਾਕੀ ਟੀਮ ਪਹਿਲਾਂ ਨਾਲੋਂ ਲਗਪਗ ਨਵੀਂ ਹੀ ਹੈ।

ਇਸ ਤੋਂ ਬਾਅਦ ਵਾਰੀ ਹੈ 2017 'ਚ ਆਈ ਤਰਸੇਮ ਜੱਸੜ ਅਤੇ ਸਿਮੀ ਚਾਹਲ ਸਟਾਰਰ ਫਿਲਮ ਰੱਬ ਦਾ ਰੇਡੀਓ ਦੇ ਸੀਕੁਏਲ ਰੱਬ ਦਾ ਰੇਡਿਓ 2 ਦੀ ਜੋ 31 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਡਾਇਰੈਕਸ਼ਨ ਡਿਪਾਰਟਮੈਂਟ 'ਚ ਥੋੜਾ ਬਦਲਾਵ ਹੈ ਬਾਕੀ ਟੀਮ ਪਹਿਲਾਂ ਵਾਲੀ ਹੀ ਹੈ।

punjabi films sequel in this year 2019 upcoming punjabi movies ardaas 2 and manje bistre 2

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਦੋ ਦੋ ਫ਼ਿਲਮਾਂ ਦੇ ਅਗਲੇ ਭਾਗ ਇਸ ਸਾਲ ਰਿਲੀਜ਼ ਹੋਣ ਜਾ ਰਹੇ ਹਨ ਜਿਸ 'ਚ ਪਹਿਲੀ ਫਿਲਮ ਹੈ ਬਲਜੀਤ ਸਿੰਘ ਦੀਓ ਦੇ ਨਿਰਦੇਸ਼ਨ 'ਚ ਬਣੀ 2017 ਦੀ ਸੁਪਰਹਿੱਟ ਫਿਲਮ ਮੰਜੇ ਬਿਸਤਰੇ ਦੀ ਸੀਕੁਏਲ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਅਰਦਾਸ' ਦਾ ਸੀਕੁਏਲ ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

A post shared by Kartar Cheema (@kartarcheema1) on Jan 31, 2019 at 3:57am PST

21 ਜੂਨ 2013 ਨੂੰ ਰਿਲੀਜ਼ ਹੋਈ ਨਿਰਦੇਸ਼ਕ ਤੇ ਲੇਖਕ ਜਤਿੰਦਰ ਮੌਹਰ ਦੀ ਫ਼ਿਲਮ ‘ਸਿਕੰਦਰ’ ਦਾ ਸੀਕੁਏਲ ਵੀ ‘ਸਿਕੰਦਰ 2’ 7 ਜੂਨ ਨੂੰ ਰਿਲੀਜ਼ ਹੋਵੇਗਾ।ਇਸ ਫਿਲਮ ਨੂੰ ਹੁਣ ਮਾਨਵ ਸ਼ਾਹ ਧੀਰਜ ਰਤਨ ਡਾਇਰੈਕਟ ਕਰ ਰਹੇ ਹਨ। ਪਰ ਮੁੱਖ ਭੂਮਿਕਾ 'ਚ ਪਹਿਲੀ ਫਿਲਮ ਦੇ ਨਾਇਕ ਕਰਤਾਰ ਚੀਮਾ ਹੀ ਹਨ। ਉਹਨਾਂ ਤੋਂ ਇਲਾਵਾ ਗਾਇਕ ਗੁਰੀ ਵੀ ਫਿਲਮ 'ਚ ਨਜ਼ਰ ਆਉਣਗੇ।

punjabi films sequel in this year 2019 upcoming punjabi movies ashke 2

19 ਜੁਲਾਈ ਨੂੰ ‘ਅਸ਼ਕੇ’ ਫ਼ਿਲਮ ਦਾ ਸੀਕੁਏਲ ‘ਅਸ਼ਕੇ 2’ ਦੇਖਣ ਨੂੰ ਮਿਲੇਗਾ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ‘ਅਸ਼ਕੇ’ ਉਹ ਪੰਜਾਬੀ ਫ਼ਿਲਮ ਹੈ, ਜਿਸ ਦਾ ਟ੍ਰੇਲਰ ਫ਼ਿਲਮ ਤੋਂ 12 ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।

ਹੋਰ ਵੇਖੋ :ਲਾਡੀ ਚਾਹਲ ਦੇ ਗੀਤ ‘ਹੈਬਿਟ’ ‘ਚ ਪਰਮੀਸ਼ ਵਰਮਾ ਤੇ ਦੇਸੀ ਕਰਿਉ ਦੀ ਭਲਵਾਨੀ ਗੇੜੀ, ਦੇਖੋ ਵੀਡੀਓ

ਸੁਪਰਹਿੱਟ ਫ੍ਰੈਂਚਾਇਜ਼ੀ ਮਿਸਟਰ ਐਂਡ ਮਿਸਟਰ 420 ਦਾ ਵੀ ਤੀਜਾ ਭਾਗ ਇਸ ਸਾਲ ਦੇਖਣ ਨੂੰ ਮਿਲ ਸਕਦਾ ਹੈ। ਇਸ ਫਿਲਮ ਦੀ ਰਿਲੀਜ਼ ਡੇਟ 15 ਅਗਸਤ ਦੱਸੀ ਜਾ ਰਹੀ ਹੈ। ਇਸੇ ਲੜੀ 'ਚ ਸ਼ਾਮਿਲ ਹੈ ਐਮੀ ਵਿਰਕ ਸਟਾਰਰ ਫਿਲਮ ਨਿੱਕਾ 'ਜ਼ੈਲਦਾਰ 3'। ਇਹ ਪਹਿਲੀ ਅਜਿਹੀ ਫ਼ਿਲਮ ਬਣੇਗੀ ਜਿਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਪਹਿਲੀਆਂ ਦੋ ਫ਼ਿਲਮਾਂ ਕਾਫੀ ਹਿੱਟ ਰਹੀਆਂ ਹਨ।

punjabi films sequel in this year 2019 upcoming punjabi movies zora the second chapter

ਸਾਲ 2017 'ਚ ਆਈ ਫਿਲਮ 'ਜ਼ੋਰਾ ਦਸ ਨੰਬਰੀਆ' ਜੋ ਕੇ ਸੁਪਰਹਿੱਟ ਸਾਬਿਤ ਹੋਈ। ਇਸ ਸਾਲ ‘ਜੋਰਾ ਦ ਸੈਕੰਡ ਚੈਪਟਰ’ ਫਿਲਮ ਆ ਰਹੀ ਹੈ ਜੋ ਪਹਿਲੀ ਫਿਲਮ ਦਾ ਸੀਕੁਏਲ ਹੋਣ ਵਾਲੀ ਹੈ।ਅਮਰਦੀਪ ਗਿੱਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ’ਚ ਨਾਇਕ ਦੀਪ ਸਿੱਧੂ ਨੂੰ ਵੱਖਰੇ ਕਿਰਦਾਰ ਤੇ ਕਹਾਣੀ ਨਾਲ ਅੱਗੇ ਲਿਆਇਆ ਜਾ ਸਕਦਾ ਹੈ।

ਹੋਰ ਵੇਖੋ :ਸੁਨੰਦਾ ਸ਼ਰਮਾ ਨੇ ਗਾਣੇ ਦਾ ਰਿਲੀਜ਼ ਟਾਲਿਆ, ਪੁਲਵਾਮਾ ਅੱਤਵਾਦੀ ਹਮਲਾ ਦੱਸਿਆ ਕਾਰਣ

ਇਸਦੇ ਨਾਲ ਹੀ ‘ਬੰਬੂਕਾਟ 2’, ‘ਕਿਸਮਤ 2’, ‘ਅੰਗਰੇਜ 2’ ਸਮੇਤ ਕੁਝ ਹੋਰ ਫ਼ਿਲਮਾਂ ਦੇ ਸੀਕੁਏਲ ਬਣਾਉਣ ਦੀ ਵੀ ਚਰਚਾ ਹੋ ਰਹੀ ਹੈ। ਸਿਨੇਮਾ 'ਤੇ ਸੀਕੁਏਲ ਦੇ ਇਸ ਚਲਣ ਦਾ ਕਾਰਣ ਇਹਨਾਂ ਫ਼ਿਲਮਾਂ ਦੀ ਸਫਲਤਾ ਹੀ ਹੋ ਸਕਦੀ ਹੈ ਕਿਉਂਕਿ ਜਿੰਨੀਆਂ ਵੀ ਫ਼ਿਲਮਾਂ ਦੇ ਸੀਕੁਏਲ ਬਣੇ ਹਨ ਜ਼ਿਆਦਾਤਰ ਹਿੱਟ ਹੀ ਸਾਬਿਤ ਹੋਈਆਂ ਹਨ।

Related Post