ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਲੋਕ ਗਾਇਕ ਈਦੂ ਸ਼ਰੀਫ ਦਾ ਦਿਹਾਂਤ

By  Rupinder Kaler January 7th 2020 06:11 PM

ਲੋਕ ਗਾਥਾਵਾਂ ਨੂੰ ਆਪਣੀ ਗਾਇਕੀ ਨਾਲ ਘਰ ਘਰ ਪਹੁੰਚਾਉਣ ਵਾਲੇ ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਦਾ ਦਿਹਾਂਤ ਹੋ ਗਿਆ ਹੈ । ਈਦੂ ਸ਼ਰੀਫ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਇਸ ਬਿਮਾਰੀ ਦੇ ਚਲਦੇ ਉਹ ਦੀ ਮੌਤ ਹੋ ਗਈ ਹੈ ।ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਸਨ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ।

ਉਹ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਈਦੂ ਸ਼ਰੀਫ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਮ੍ਰਿਤਕ ਦੀ ਦੇਹ ਨੂੰ ਕੱਲ੍ਹ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਪਿਛਲੇ ਸਮੇਂ ਦੌਰਾਨ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੱਲੋਂ ਉਹਨਾਂ ਦੀ ਆਰਥਿਕ ਮਦਦ ਵੀ ਕੀਤੀ ਗਈ ਸੀ ।

Related Post