ਗੀਤਕਾਰ ਪਰਗਟ ਸਿੰਘ ਨੂੰ ਯਾਦ ਕਰਦੇ ਹੋਏ ਹਰਜੀਤ ਹਰਮਨ ਹੋਏ ਭਾਵੁਕ, ਅੱਜ ਦੇ ਦਿਨ ਪੰਜਾਬੀ ਇੰਡਸਟਰੀ ਨੂੰ ਪਿਆ ਸੀ ਵੱਡਾ ਘਾਟਾ

By  Shaminder March 5th 2020 01:55 PM

ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗੀਤਕਾਰ ਜਿਨ੍ਹਾਂ ਨੇ ‘ਮਿੱਤਰਾਂ ਦਾ ਨਾਂਅ ਚੱਲਦਾ’ ਵਰਗੇ ਹਿੱਟ ਗੀਤ ਲਿਖੇ । ਅੱਜ ਦੇ ਦਿਨ ਯਾਨੀ ਕਿ 5 ਮਾਰਚ ਨੂੰ ਹੀ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ । ਗਾਇਕ ਹਰਜੀਤ ਹਰਮਨ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪਰਗਟ ਸਿੰਘ ਨੂੰ ਯਾਦ ਕਰਦਿਆਂ ਲਿਖਿਆ ਕਿ "ਦੋਸਤੋ 5 ਮਾਰਚ ਦਾ ਦਿਨ ਮੈਨੂੰ ਜ਼ਿੰਦਗੀ ਵਿੱਚ ਹਮੇਸਾਂ ਯਾਦ ਰਹੂਗਾ । ਇਸ ਦਿਨ ਮੇਰਾ ਦਿਲਜਾਨੀ , ਮੇਰੀ ਗਾਇਕੀ ਲਾਈਨ ਦਾ ਸਿਰਨਾਵਾਂ ਤੇ ਭਰਾਵਾਂ ਤੋਂ ਵੀ ਵੱਧਕੇ ਮੈਨੂੰ ਪਿਆਰ ਕਰਨ ਵਾਲਾ ਸਰਦਾਰ ਪਰਗਟ ਸਿੰਘ ਸਾਥੋਂ ਸਦਾ ਲਈ ਵਿੱਛੜ ਗਿਆ ਸੀ" ।

ਹੋਰ ਵੇਖੋ:ਹਰਜੀਤ ਹਰਮਨ ਆਪਣੇ ਨਵੇਂ ਗੀਤ ‘ਦਿਲ ਦੀਆਂ ਫਰਦਾਂ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

https://www.facebook.com/harmanharjit/photos/a.802270749804681/3089200624445004/?type=3&theater

ਮੈਨੂੰ ਸਰਦਾਰ ਪਰਗਟ ਸਿੰਘ ਦੀ ਘਾਟ ਹਮੇਸਾਂ ਰੜਕਦੀ ਰਹੂਗੀ , ਭਾਵੇਂ ਸਰਦਾਰ ਪਰਗਟ ਸਿੰਘ ਜੀ ਨੇ ਮੁੜਕੇ ਨਹੀਂ ਆਉਣਾ ਪਰ ਉਹਨਾਂ ਦੇ ਲਿਖੇ ਗੀਤ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ ।ਪਰਗਟ ਸਿੰਘ ਦਾ ਵੱਡਾ ਹਿੱਟ ਗੀਤ ਸੀ 'ਮਿੱਤਰਾਂ ਦਾ ਨਾਂਅ ਚੱਲਦਾ','ਸਿੱਧੀ ਸਾਦੀ ਜੱਟੀ' ਨੇ ਵੀ ਰਿਕਾਰਡ ਤੋੜ ਦਿੱਤੇ ਸਨ । ਇਸ ਗੀਤ ਦੀ ਵੀਡੀਓ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਮਹਿਜ਼ ਡੇਢ ਕੁ ਲੱਖ ਰੁਪਏ 'ਚ ਬਣਾਈ ਸੀ ਅਤੇ ਸੰਗੀਤ ਦਿੱਤਾ ਸੀ,ਇਸ ਗੀਤ ਦਾ ਸੰਗੀਤ ਅਤੁਲ ਸ਼ਰਮਾ ਨੇ ਦਿੱਤਾ ਸੀ ।

https://www.instagram.com/p/B8dczroJIJa/

ਪਰਗਟ ਸਿੰਘ ਦਿਲ ਦੇ ਬਹੁਤ ਸਾਫ ਅਤੇ ਸਪੱਸ਼ਟ ਇਨਸਾਨ ਸਨ । ਇੱਕ ਪਾਸੇ ਜਿੱਥੇ ਲੋਕ ਪੈਸੇ ਦੀ ਦੌੜ 'ਚ ਲੱਗੇ ਹਨ,ਪਰ ਪੈਸਾ ਖ਼ੁਦ –ਬ-ਖ਼ੁਦ ਉਨ੍ਹਾਂ ਵੱਲ ਆਉਂਦਾ ਸੀ ।ਉਹ ਇੱਕ ਅਜਿਹੇ ਗੀਤਕਾਰ ਅਤੇ ਵਧੀਆ ਅਤੇ ਸਾਫ਼ ਦਿਲ ਇਨਸਾਨ ਸਨ ਕਿ ਉਨ੍ਹਾਂ ਦੀ ਲੇਖਣੀ 'ਤੇ ਕਦੇ ਵੀ ਕਿਸੇ ਨਾਂ ਤਾਂ ਕੋਈ ਕਿੰਤੂ ਪ੍ਰੰਤੂ ਕੀਤੀ ਅਤੇ ਨਾਂ ਹੀ ਕਦੇ ਕੋਈ ਸਵਾਲ ਕੀਤਾ ।

https://www.instagram.com/p/B9WBVL_JWXV/

ਉਨ੍ਹਾਂ ਦੀ ਲੇਖਣੀ 'ਚ ਕਦੇ ਵੀ ਕਿਸੇ ਅੰਗਰੇਜ਼ੀ ਲਫ਼ਜ਼ ਦਾ ਇਸਤੇਮਾਲ ਨਹੀਂ ਕੀਤਾ ਗਿਆ ਪਰ ਕਈ ਵਾਰ ਵਾਰਤਕ ਦੇ ਸ਼ਬਦਾਂ ਨੂੰ ਸ਼ਾਇਰੀ 'ਚ ਇਸਤੇਮਾਲ ਕਰਨ ਦਾ ਕਮਾਲ ਉਹ ਅਕਸਰ ਕਰਦੇ ਸਨ । ਪਿੰਡ ਦੀ ਆਬੋ ਹਵਾ ਅਤੇ ਖੁਸ਼ਬੋਈ ਉਨ੍ਹਾਂ ਦੇ ਹਰ ਗੀਤ 'ਚ ਮਹਿਸੂਸ ਕੀਤੀ ਜਾ ਸਕਦੀ ਹੈ । ਉਨ੍ਹਾਂ ਦੀ ਲੇਖਣੀ ਜ਼ਿਅਦਾਤਰ ਪਿੰਡਾਂ 'ਚ ਹੀ ਵਿੱਚਰੀ ਹੈ ।

Related Post