ਗੀਤਕਾਰ ਮਿਰਜ਼ਾ ਸੰਗੋਵਾਲ ਦਾ ਦਿਹਾਂਤ, ਸੁਰਿੰਦਰ ਛਿੰਦਾ, ਕਰਤਾਰ ਰਮਲਾ, ਬਲਕਾਰ ਅਣਖੀਲਾ ਵਰਗੇ ਗਾਇਕਾਂ ਨੇ ਗਾਏ ਹਨ ਗੀਤ  

By  Rupinder Kaler June 1st 2019 05:16 PM

ਆਪਣੇ ਸਮੇਂ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ । ਮਿਰਜ਼ਾ ਸੰਗੋਵਾਲ ਲੁਧਿਆਣਾ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲੇ ਸਨ । ਮਿਰਜ਼ਾ ਸੰਗੋਵਾਲ ਪਿੱਛੋ ਲੰੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਨੂੰ  ਅਧਰੰਗ ਦੀ ਬਿਮਾਰੀ ਸੀ । ਘਰ ਦੀ ਗਰੀਬੀ ਕਰਕੇ ਉਹਨਾਂ ਦਾ ਇਲਾਜ਼ ਵੀ ਕੁਝ ਠੀਕ ਨਹੀਂ ਸੀ ਚੱਲ ਰਿਹਾ । ਮਿਰਜ਼ਾ ਸੰਗੋਵਾਲ ਨੇ ਅਜਿਹੇ ਗੀਤ ਲਿਖੇ ਸਨ ਜਿਹੜੇ ਕਿ ਅੱਜ ਵੀ ਰੀਮਿਕਸ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।

https://www.youtube.com/watch?time_continue=5&v=vypDoXhN3q8

ਪਰ ਇਹ ਗੀਤਕਾਰ ਕਾਫ਼ੀ ਸਮੇਂ ਤੋਂ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਸੀ। ਇਸ ਗੀਤਕਾਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਮਿਰਜ਼ਾ ਸੰਗੋਵਾਲੀਆ ਦਾ ਪਹਿਲਾ ਗੀਤ 1975 ਵਿੱਚ ਰਿਕਾਰਡ ਹੋਇਆ ਸੀ । ਇਹ ਗੀਤ ਹਰਚਰਨ ਗਰੇਵਾਲ ਤੇ ਸੁਰਰਿੰਦਰ ਕੌਰ ਨੇ ਐੱਚ.ਅੱੈਮ.ਵੀ. ਕੰਪਨੀ ਵਿੱਚ ਰਿਕਾਰਡ ਕਰਵਾਇਆ ਸੀ ।

https://www.youtube.com/watch?v=oo1wnDcE9u8

ਇਸ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ ਸ਼ੀਤਲ ਸਿੰਘ ਸ਼ੀਤਲ ਦੀ ਅਵਾਜ਼ ਵਿੱਚ ਕੁੜਤੀ ਸੁਆ ਦਿੱਤੀ ਤੰਗ ਮਿੱਤਰਾ ਰਿਕਾਰਡ ਹੋਇਆ ਸੀ । ਇਸ ਗੀਤ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ ‘ਬਾਪੂ ਦਾ ਖੂੰਡਾ’ ਕਰਤਾਰ ਸਿੰਘ ਰਮਲਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ । ਇਸ ਗੀਤ ਤੋਂ ਬਾਅਦ ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਨੇ ਇੱਕ ਤੋਂ ਬਾਅਦ ਇੱਕ ਗੀਤ ਗਾਏ ।

https://www.youtube.com/watch?v=IQ0KsJgbh1g

ਜਿਸ ਤਰ੍ਹਾਂ ਗੀਤਕਾਰ ਦੇਵ ਥਰੀਕੇਵਾਲੇ ਦੀ ਜੋੜੀ ਮਾਣਕ ਨਾਲ ਸੀ ਉਸੇ ਤਰ੍ਹਾਂ ਮਿਰਜ਼ਾ ਸੰਗੋਵਾਲੀਆ ਦੀ ਜੋੜੀ ਕਰਤਾਰ ਸਿੰਘ ਰਮਲਾ ਨਾਲ ਬਣ ਗਈ ਸੀ ।ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਦੇ ਸਭ ਤੋਂ ਵੱਧ ਲਿਖੇ ਗੀਤ ਗਾਏ ਹਨ । ਕਰਤਾਰ ਰਮਲੇ ਤੋਂ ਇਲਾਵਾ ਸੁਰਿੰਦਰ ਛਿੰਦਾ, ਸ਼ੀਤਲ ਸਿੰਘ ਸ਼ੀਤਲ, ਬਲਕਾਰ ਅਣਖੀਲਾ, ਹਰਪਾਲ ਠੱਠੇਵਾਲਾ ਸਮੇਤ ਬਹੁਤ ਸਾਰੇ ਗਾਇਕਾਂ ਨੇ ਮਿਰਜ਼ਾ ਸੰਗੋਵਾਲੀਆ ਦੇ ਗੀਤ ਗਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ । ਮਿਰਜ਼ਾ ਸੰਗੋਵਾਲੀਆ ਨੇ ਲਗਭਗ 500 ਗੀਤ ਲਿਖੇ ਹਨ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ ਹਨ ।

Related Post