ਇਹ ਹਨ ਪੰਜਾਬੀ ਮਾਡਲ ਅਤੇ ਅਦਾਕਾਰ ਨਵੀ ਭੰਗੂ ਦੀ ਪਤਨੀ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

By  Shaminder May 4th 2020 03:58 PM

ਮਾਡਲ ਅਤੇ ਅਦਾਕਾਰ ਨਵੀ ਭੰਗੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਹਮਸਫ਼ਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਪਤਨੀ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਨਵੀ ਭੰਗੂ ਨੇ ਤਿੰਨ ਸੌ ਤੋਂ ਵੱਧ ਗੀਤਾਂ ‘ਚ ਮਾਡਲਿੰਗ ਕੀਤੀ ਹੈ ਅਤੇ ਇਸ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਹੈ । ਹੁਣ ਉਹ ਬਾਲੀਵੁੱਡ ਦੀਆਂ ਫ਼ਿਲਮਾਂ ਅਤੇ ਹਿੰਦੀ ਸੀਰੀਅਲ ‘ਚ ਕੰਮ ਕਰ ਰਹੇ ਹਨ ।

https://www.instagram.com/p/B_uCqCEpMbA/

ਕਦੇ ਨਵੀ ਭੰਗੂ ਠੀਕ ਤਰ੍ਹਾਂ ਹਿੰਦੀ ਵੀ ਬੋਲਣਾ ਨਹੀਂ ਸਨ ਜਾਣਦੇ ਪਰ ਅੱਜ ਕੱਲ੍ਹ ਉਹ ਕਈ ਧਾਰਮਿਕ ਸੀਰੀਅਲਾਂ ‘ਚ ਕੰਮ ਕਰ ਰਹੇ ਨੇ ਅਤੇ ਧਾਰਮਿਕ ਸੀਰੀਅਲਸ ‘ਚ ਜ਼ਿਆਦਾਤਰ ਸੰਸਕ੍ਰਿਤ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ । ਨਵੀ ਭੰਗੂ ਨੇ ਸਾਬਿਤ ਕਰ ਦਿੱਤਾ ਹੈ ਕਿ ਜ਼ਿੰਦਗੀ ‘ਚ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।ਪਰਿਵਾਰ ‘ਚ ਤਿੰਨ ਭਰਾਵਾਂ ‘ਚ ਛੋਟੇ ਨਵੀ ਦਾ ਸੁਫ਼ਨਾ ਇੱਕ ਅਧਿਆਪਕ ਬਣਨ ਦਾ ਸੀ ਅਤੇ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਸਨ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਿਉਂਕਿ ਨਵੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਬਾਰਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ ।

https://www.instagram.com/p/B_rz8KapJbr/

ਇਸ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਕੁਝ ਕੰਮ ਕਰਨ ਦੀ ਸੋਚੀ । ਉਹ ਕਈ ਮਿਊਜ਼ਿਕ ਡਾਇਰੈਕਟਰਾਂ ਨੂੰ ਮਿਲੇ ਪਰ ਸਿਵਾਏ ਭਰੋਸੇ ਅਤੇ ਦੁਤਕਾਰ ਦੇ ਕੁਝ ਵੀ ਹਾਸਿਲ ਨਹੀਂ ਹੋਇਆ । ਜਿਸ ਤੋਂ ਬਾਅਦ ਨਵੀ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਇਸ ਫੀਲਡ ‘ਚ ਦੁਬਾਰਾ ਕਦਮ ਨਾ ਧਰਨ ਦਾ ਫੈਸਲਾ ਕੀਤਾ ਸੀ ।

 

Related Post