ਪੰਜਾਬੀ ਮਾਡਲ ਗਿੰਨੀ ਕਪੂਰ ਨੇ ਚੂੜਾ ਵਧਾਉਣ ਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

By  Rupinder Kaler March 31st 2021 04:28 PM

ਗਿੰਨੀ ਕਪੂਰ ਜਿਸ ਦਾ ਕਿ ਫਰਵਰੀ ‘ਚ ਵਿਆਹ ਹੋਇਆ ਹੈ । ਹੁਣ ਆਪਣੇ ਕੰਮ ‘ਤੇ ਪਰਤਣ ਵਾਲੀ ਹੈ । ਇਸ ਤੋਂ ਪਹਿਲਾਂ ਉਹ ਆਪਣੇ ਚੂੜੇ ਨੂੰ ਵਧਾਉਣ ਦੀ ਰਸਮ ਅਦਾ ਕਰਦੀ ਨਜ਼ਰ ਆਈ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ginni Image From Ginni Kapoor’s Instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਫਨੀ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ginni Image From Ginni Kapoor’s Instagram

ਇਸ ਤਸਵੀਰ ‘ਚ ਉਹ ਚੂੜਾ ਵਧਾਉਣ ਦੇ ਲਈ ਪਰਾਤ ‘ਚ ਦੁੱਧ ਰਲਿਆ ਪਾਣੀ ਯਾਨੀ ਕਿ ਕੱਚੀ ਲੱਸੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਚੂੜਾ ਵਧਾਉਣਾ ਯਾਨੀ ਕਿ ਮੈਨੂੰ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਪਵਿੱਤਰ ਚੂੜੀਆਂ ਪਾਉਣ ਅਤੇ ਹਟਾਉਣ ਦੀ ਆਜ਼ਾਦੀ ਮਿਲੀ ਹੈ।

ginni Image From Ginni Kapoor’s Instagram

ਜਿਸ ਦਾ ਅਰਥ ਇਹ ਵੀ ਹੈ ਕਿ ਮੈਂ ਵੀ ਕੰਮ ਕਰ ਸਕਦੀ ਹਾਂ’। ਦੱਸ ਦਈਏ ਕਿ ਫਰਵਰੀ ਮਹੀਨੇ ‘ਚ ਗਿੰਨੀ ਕਪੂਰ ਨੇ ਆਪਣੇ ਬੁਆਏ ਫ੍ਰੈਂਡ ਅਨਮੋਲ ਦੇ ਨਾਲ ਵਿਆਹ ਕਰਵਾਇਆ ਸੀ । ਗਿੰਨੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Ginni Kapoor (@ginni.kapoor.7)

Related Post