ਕੱਲ੍ਹ ਦੇਖਣ ਨੂੰ ਮਿਲੇਗੀ ਨਿੰਜਾ ਅਤੇ ਵਾਮੀਕਾ ਗੱਬੀ ਸਟਾਰਰ ਫ਼ਿਲਮ 'ਦੂਰਬੀਨ' ਦੀ ਪਹਿਲੀ ਝਲਕ

By  Aaseen Khan September 3rd 2019 05:33 PM

ਨਿੰਜਾ ਅਤੇ ਵਾਮੀਕਾ ਗੱਬੀ ਸਟਾਰਰ ਫ਼ਿਲਮ ਦੂਰਬੀਨ ਜਿਹੜੀ ਕਿ 27 ਸਤੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ਼ਾਨ ਚੋਪੜਾ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਫ਼ਿਲਮ ਦੀ ਪਹਿਲੀ ਝਲਕ ਯਾਨੀ ਟੀਜ਼ਰ ਕੱਲ੍ਹ ਸਵੇਰੇ 8 ਵਜੇ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਸੁਖਰਾਜ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਹੈ ਜਿਹੜੇ ਇਸ ਤੋਂ ਪਹਿਲਾਂ ਪ੍ਰਾਹੁਣਾ ਵਰਗੀ ਸੁਪਰਹਿੱਟ ਫ਼ਿਲਮ ਵੀ ਲਿਖ ਚੁੱਕੇ ਹਨ।

 

View this post on Instagram

 

The wait is over. ਕੱਲ ਆ ਰਿਹਾ ਹੈ ਜੀ ਫਿਲਮ "ਦੂਰਬੀਨ" ਦਾ much awaited first look teaser. Stay tuned.#Wmk# STARRING - ?Ninja ? Wamiqa Gabbi ? Karamjit Anmol? Harby Sangha ? Yograj Singh ? Rupinder Rupi ? Parkash Gadhu ? Gurpreet Bhangu ? Jass Bajwa ? Jasmin Bajwa ? Gurmeet Sajan ? Hobby Dhaliwal ? Gurinder Makna ? Randeep Bhangu ? Rammi sandhey ?Ammy Randhawa Directed by - Ishan chopra Story, Screenplay & Dialogues - Sukhraj singh Produced by - Sukhraj Randhawa, Jugraj Bal, Yadwinder Virk Project Head - Pankaj Joshi & Pavitter bal

A post shared by Doorbeen - ਦੂਰਬੀਨ (@azaad_parindeyfilms) on Sep 3, 2019 at 3:21am PDT

ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਜੱਸ ਬਾਜਵਾ ਇਸ ਫ਼ਿਲਮ ‘ਚ ਇੱਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ।ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।

 

View this post on Instagram

 

ਲਉ ਜੀ ਇਤਜਾਰ ਦੀਆ ਘੜੀਆ ਹੋ ਗਈਆ ਖਤਮ ਤੇ ਆ ਗਿਆ ਹੈ ਸਾਡੀ ਫਿਲਮ ਦੂਰਬੀਨ ਦਾ ਪਹਿਲਾ Official ਪੋਸਟਰ ,ਕਰ ਦਿਉ ਜੀ ਦੱਬ ਕੇ ਸ਼ੇਅਰ ਤੇ ਲਾਈਕ | ਇਕ ਨਿਕਾ ਜਿਹਾ ਉਪਰਾਲਾ ਟੀਮ #Azaadparindeyfilms ਵੱਲੋ ਪੰਜਾਬ ਹੜ ਪੀੜਤਾ ਦੀ ਮਦਦ ਲਈ | ਤੁਹਾਡੇ ਸਭ ਦੇ ਸਾਥ ਦੀ ਜਰੂਰਤ ਹੈ ਜੀ ਨੇਕ ਮਕਸਦ ਨੂੰ ਕਾਮਯਾਬ ਬਨੋਣ ਲਈ | ਟੀਮ "ਦੂਰਬੀਨ" ਨੇ ਅੱਜ ਇਹ ਫੈਸਲਾ ਲਿਆ ਕਿ ਓਹ ਫਿਲਮ "ਦੂਰਬੀਨ"ਦੀ ਕਮਾਈ ਦਾ 20% ਹਿੱਸਾ ਹੜ ਪੀੜਤਾਂ ਲਈ ਦੇਵੇਗੀ। DOORBEEN - in cinemas 27th september 2019. #share #support #team #doorbeen #wmk ? promotions :- Liftup Social Network

A post shared by Doorbeen - ਦੂਰਬੀਨ (@azaad_parindeyfilms) on Aug 24, 2019 at 5:38am PDT

ਹੋਰ ਵੇਖੋ : ਫਿਲਮ 'ਦੂਰਬੀਨ' 'ਚ ਜੱਸ ਬਾਜਵਾ ਬਣਨ ਜਾ ਰਹੇ ਨੇ ਪੁਲਿਸ ਅਫਸਰ, ਸਾਹਮਣੇ ਆਈ ਤਸਵੀਰ

ਇੱਥੇ ਇਹ ਵੀ ਦੱਸ ਦਈਏ ਕਿ ਦੂਰਬੀਨ ਫ਼ਿਲਮ ਦੇ ਮੇਕਰਸ ਨੇ ਫ਼ਿਲਮ ਤੋਂ ਹੋਣ ਵਾਲੀ ਕਮਾਈ 'ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ 'ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦੇਣ ਦਾ ਐਲਾਨ ਵੀ ਕੀਤਾ ਹੈ। ਇਹ ਫ਼ਿਲਮ ਕਾਮੇਡੀ ਦੇ ਤੜਕੇ ਦੇ ਨਾਲ ਨਾਲ ਚੰਗਾ ਸੰਦੇਸ਼ ਦਿੰਦੀ ਹੋਈ ਵੀ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਫ਼ਿਲਮ ਨੂੰ ਪਰਦੇ 'ਤੇ ਦਰਸ਼ਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

Related Post