ਪਾਲੀ ਭੁਪਿੰਦਰ ਵੱਲੋਂ ਲਿਖੀ ਤੇ ਨਿਰਦੇਸ਼ਿਤ ਫ਼ਿਲਮ ਗੁਰਮੁਖ(The Eyewitness) 6 ਮਾਰਚ 2020 ਨੂੰ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਨਾਮ ਕੁਲਜਿੰਦਰ ਸਿੱਧੂ ਜਿਹੜੇ ਹਰ ਵਾਰ ਵੱਖਰੇ ਵਿਸ਼ੇ ਨੂੰ ਪਰਦੇ ਤੇ ਪੇਸ਼ ਕਰਦੇ ਹਨ। ਇਸ ਵਾਰ ਫਿਰ ਉਹ ਅਲੱਗ ਵਿਸ਼ੇ ਵਾਲੀ ਫ਼ਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ, 'ਗੁਰਮੁਖ (The Eyewitness)'। ਇਸ ਫ਼ਿਲਮ ਦੀ ਚਰਚਾ ਲੰਬੇ ਸਮੇਂ ਤੋਂ ਫ਼ਿਲਮੀ ਗਲਿਆਰਿਆਂ 'ਚ ਛਿੜੀ ਹੋਈ ਹੈ ਪਰ ਹੁਣ ਫ਼ਿਲਮ ਦੀ ਰਿਲੀਜ਼ ਤਰੀਕ ਸਾਹਮਣੇ ਆ ਚੁੱਕੇ ਹੈ। ਜੀ ਹਾਂ 'ਗੁਰਮੁਖ (The Eyewitness)' ਫ਼ਿਲਮ 6 ਮਾਰਚ 2020 ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨਜ਼ਰ ਆਉਣਗੇ।
View this post on Instagram
Happy to announce the release date of GURMUKH. ?
ਹੋਰ ਵੇਖੋ : 'ਲੋਹੇ ਦੀਆਂ ਸੀਖਾਂ ਸਾਡੀ ਹਿੰਮਤ ਦੇ ਫੌਲਾਦ ਨੂੰ ਕੈਦ ਨਹੀਂ ਕਰ ਸਕਦੀਆਂ' ਦੀਪ ਸਿੱਧੂ ਦੀ ਨਵੀਂ ਫ਼ਿਲਮ ਦਾ ਐਲਾਨ
ਇਸ ਫ਼ਿਲਮ ਦਾ ਨਿਰਦੇਸ਼ਨ ਪਾਲੀ ਭੁਪਿੰਦਰ ਸਿੰਘ ਨੇ ਕੀਤਾ ਹੈ ਅਤੇ ਕਹਾਣੀ ਵੀ ਖੁਦ ਉਨ੍ਹਾਂ ਨੇ ਲਿਖੀ ਹੈ। ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਸਰਦਾਰ ਸੋਹੀ, ਯਾਦ ਗਰੇਵਾਲ, ਅਕਾਂਸ਼ਾਂ ਸਰੀਨ, ਹਰਦੀਪ ਗਿੱਲ, ਗੁਰਪ੍ਰੀਤ ਤੋਤੀ, ਕਰਨ ਸੰਧਾਵਾਲੀਆ ਆਦਿ ਨਜ਼ਰ ਆਉਣਗੇ।ਰਾਣਾ ਆਹਲੂਵਾਲੀਆ ਪ੍ਰੋਡਕਸ਼ਨ ਦੀ ਪੇਸ਼ਕਸ ਫਿਲਮ 'ਗੁਰਮੁਖ (The Eyewitness)' ਸਮਾਜ ਦੀਆਂ ਕਈ ਕੁਰੀਤੀਆਂ ਨੂੰ ਪਰਦੇ 'ਤੇ ਪੇਸ਼ ਕਰੇਗੀ।