20 ਅਗਸਤ ਨੂੰ ਦੇਖੋ ਪੀਟੀਸੀ ਨੈੱਟਵਰਕ 'ਤੇ ਨਿੰਜਾ ਦੀ ਅਵਾਜ਼ 'ਚ ਫ਼ਿਲਮ ਜੱਦੀ ਸਰਦਾਰ ਦਾ ਪਹਿਲਾ ਗੀਤ 'ਹਕੂਮਤਾਂ'

By  Aaseen Khan August 19th 2019 03:18 PM -- Updated: August 19th 2019 03:57 PM

ਫ਼ਿਲਮ ਜੱਦੀ ਸਰਦਾਰ ਜਿਸ ਦਾ ਪਿਛਲੇ ਦਿਨੀਂ ਆਇਆ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ। ਟਰੇਲਰ ਨੂੰ 2 ਦਿਨ 'ਚ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹੁਣ ਫ਼ਿਲਮ ਦਾ ਪਹਿਲਾ ਗੀਤ 'ਹਕੂਮਤਾਂ' ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦਾ ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਦੇਖਣ ਨੂੰ ਮਿਲਣ ਵਾਲਾ ਹੈ।ਇਹ ਗੀਤ ਕੱਲ੍ਹ ਸਵੇਰੇ 11 ਵਜੇ ਰਿਲੀਜ਼ ਹੋਵੇਗਾ।ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਗਾਇਕ ਨਿੰਜਾ ਨੇ ਅਤੇ ਸੰਗੀਤ ਦੇਵੀ ਸਿੰਘ ਨੇ ਤਿਆਰ ਕੀਤਾ ਹੈ, ਉੱਥੇ ਹੀ ਖ਼ਾਨ ਭੈਣੀ ਵਾਲਾ ਦੇ ਬੋਲ ਹਨ।

Jaddi Sardar’s First Song ‘Hakumta’ To Release On August 20 Jaddi Sardar’s First Song ‘Hakumta’ To Release On August 20

ਸਾਂਝੇ ਪਰਿਵਾਰਾਂ 'ਚ ਕਿੰਝ ਕੁਝ ਲੋਕ ਸ਼ਰੀਕੇਬਾਜ਼ੀ ਪੈਦਾ ਕਰ ਦਿੰਦੇ ਹਨ ਨੂੰ ਦਰਸਾਉਂਦੀ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।

ਹੋਰ ਵੇਖੋ : ਅਰਿਜੀਤ ਸਿੰਘ ਦੀ ਅਵਾਜ਼, ਜਾਨੀ ਦੇ ਬੋਲ ਤੇ ਬੀ ਪਰਾਕ ਦੇ ਮਿਊਜ਼ਿਕ 'ਚ ਵਿੱਕੀ ਕੌਸ਼ਲ, ਨੋਰਾ ਫਤੇਹੀ ਦਾ ਗੀਤ ਜਲਦ ਹੋਵੇਗਾ ਰਿਲੀਜ਼

ਪੁੱਤ ਜੱਟਾਂ ਦੇ ਜੱਟ ਬੋਆਏਜ਼ ਫ਼ਿਲਮ ਤੋਂ ਬਾਅਦ ਹੁਣ ਇੱਕ ਵਾਰ ਫ਼ਿਰ ਸਿੱਪੀ ਗਿੱਲ ਅਤੇ ਗੁੱਗੂ ਇਕੱਠੇ ਫ਼ਿਲਮ ਜੱਦੀ ਸਰਦਾਰ 'ਚ ਸ਼ਾਨਦਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।ਐਕਸ਼ਨ ਅਤੇ ਫੈਮਲੀ ਡਰਾਮਾ ਇਹ ਫ਼ਿਲਮ 6 ਸਤੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

Related Post