ਇੱਕ ਹੋਰ ਪੰਜਾਬੀ ਫ਼ਿਲਮ ਝੱਲੇ ਜਿਸ ਦਾ ਪਿਛਲੇ ਦਿਨੀਂ ਐਲਾਨ ਹੋਣ ਤੋਂ ਬਾਅਦ ਯੂ.ਕੇ 'ਚ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਕਾਲਾ ਸ਼ਾਹ ਕਾਲਾ ਦੀ ਕਾਮਯਾਬੀ ਤੋਂ ਬਾਅਦ ਇਸ ਫ਼ਿਲਮ 'ਚ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਇੱਕ ਵਾਰ ਫ਼ਿਰ ਤੋਂ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ। ਹੁਣ ਫ਼ਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
View this post on Instagram
Jhalley .. shooting starts wth full fun n full of energy.?????? luv u all ???
ਦੱਸ ਦਈਏ ਝੱਲੇ ਫ਼ਿਲਮ ਜਿਸ ਨੂੰ ਅਮਰਜੀਤ ਸਿੰਘ ਧੀਰ ਡਾਇਰੈਕਟ ਕਰ ਰਹੇ ਹਨ ਤੇ ਅਮਰਜੀਤ ਸਿੰਘ ਦੀ ਹੀ ਇਸ ਕਹਾਣੀ 'ਚ ਹਾਰਬੀ ਸੰਘਾ, ਪਵਨ ਮਲੋਹਤਰਾ, ਜਤਿੰਦਰ ਕੌਰ ਬਨਿੰਦਰ ਬੰਨੀ ਵਰਗੇ ਕਈ ਵੱਡੇ ਚਿਹਰੇ ਫ਼ਿਲਮ ਦਾ ਸ਼ਿੰਗਾਰ ਬਣਨ ਵਾਲੇ ਹਨ।
View this post on Instagram
11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਝੱਲੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਕਾਲਾ ਸ਼ਾਹ ਕਾਲਾ ਫ਼ਿਲਮ ਦੀ ਸਾਰੀ ਟੀਮ ਫ਼ਿਲਮ ਝੱਲਾ ਰਾਹੀਂ ਵਾਪਸੀ ਕਰੇਗੀ। ਦੇਖਣਾ ਹੋਵੇਗਾ ਕੀ ਦੁਬਾਰਾ ਇਹ ਹਿੱਟ ਜੋੜੀ ਪਰਦੇ ‘ਤੇ ਕਮਾਲ ਦਿਖਾਉਂਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਹੋਰ ਵੇਖੋ :ਹੁਣ ਅਜਿਹੀ ਦਿਸਦੀ ਹੈ ਸਲਮਾਨ ਖ਼ਾਨ ਦੀ ਇਹ ਅਦਾਕਾਰਾ,ਯੋਗਾ ਅਧਿਆਪਕ ਨਾਲ ਵਿਆਹ ਕਰਨ ਤੋਂ ਬਾਅਦ ਛੱਡੀ ਫ਼ਿਲਮੀ ਦੁਨੀਆਂ
View this post on Instagram
On da set of jhalley.??@harjeetsphotography