ਫ਼ਿਲਮ ਨੌਕਰ ਵਹੁਟੀ ਦਾ' ਦਾ ਟਾਈਟਲ ਟਰੈਕ ਸੁਣੋ ਪੀਟੀਸੀ ਪੰਜਾਬੀ 'ਤੇ 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਅਵਾਜ਼ 'ਚ

By  Aaseen Khan August 8th 2019 11:37 AM -- Updated: August 8th 2019 11:39 AM

ਗਿੱਪੀ ਗਰੇਵਾਲ ਦੀ ਮੋਸ੍ਟ ਅਵੇਟਡ ਫ਼ਿਲਮ 'ਨੌਕਰ ਵਹੁਟੀ ਦਾ' ਜਿਹੜੀ ਕਿ 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਹੁਣ ਟਰੇਲਰ ਤੋਂ ਬਾਅਦ ਗਿੱਪੀ ਗਰੇਵਾਲ ਦੀ ਅਵਾਜ਼ 'ਚ ਇਸ ਫ਼ਿਲਮ ਦਾ ਟਾਈਟਲ ਟਰੈਕ 9 ਅਗਸਤ ਯਾਨੀ ਕੱਲ੍ਹ ਨੂੰ ਪੀਟੀਸੀ ਪੰਜਾਬੀ 'ਤੇ ਐਕਸਕਲਿਉਸਿਵ ਦੇਖਣ ਨੂੰ ਮਿਲਣ ਵਾਲਾ ਹੈ। ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ ਮੰਨੇ ਪ੍ਰਮੰਨੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਹੋਰਾਂ ਨੇ ਅਤੇ ਬੋਲ ਲਿਖੇ ਹਨ ਹੈਪੀ ਰਾਏਕੋਟੀ ਨੇ।

 

View this post on Instagram

 

Title track will be out on 9th august Film releasing on 23rd August worldwide ??

A post shared by Binnu Dhillon (@binnudhillons) on Aug 7, 2019 at 2:07pm PDT

ਨੌਕਰ ਵਹੁਟੀ ਦਾ ਜਿਹੜੀ ਕਿ ਇੱਕ ਫੈਮਿਲੀ ਕਾਮੇਡੀ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।

ਹੋਰ ਵੇਖੋ : ਬਜ਼ੁਰਗ ਦੇ ਰੂਪ 'ਚ ਤੁਹਾਨੂੰ ਕਿਹੋ ਜਿਹਾ ਲੱਗਿਆ ਬਿੰਨੂ ਢਿੱਲੋਂ ਦਾ ਇਹ ਅੰਦਾਜ਼

 

View this post on Instagram

 

Gud mrng ? @naukarvahutida #Releasing23rdAugust2019

A post shared by Binnu Dhillon (@binnudhillons) on Aug 4, 2019 at 9:48pm PDT

ਇਸ ਫ਼ਿਲਮ ਰਾਹੀਂ ਕੁਲਰਾਜ ਰੰਧਾਵਾ ਲੰਬੇ ਅਰਸੇ ਬਾਅਦ ਪੰਜਾਬੀ ਫ਼ਿਲਮਾਂ 'ਚ ਵਾਪਸੀ ਕਰ ਰਹੇ ਹਨ। ਦੇਖਣਾ ਹੋਵੇਗਾ ਕੁਲਰਾਜ ਰੰਧਾਵਾ ਅਤੇ ਬਿੰਨੂ ਢਿੱਲੋਂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

Related Post